• Home
  • ਨਿਰਾਸ਼ ਨਵਜੋਤ ਸਿੱਧੂ ਦਿੱਲੀ ਪੁੱਜੇ -ਨਕਾਰ ਸਕਦੇ ਹਨ ਪਾਵਰ ਮੰਤਰੀ ਦਾ ਅਹੁਦਾ ?

ਨਿਰਾਸ਼ ਨਵਜੋਤ ਸਿੱਧੂ ਦਿੱਲੀ ਪੁੱਜੇ -ਨਕਾਰ ਸਕਦੇ ਹਨ ਪਾਵਰ ਮੰਤਰੀ ਦਾ ਅਹੁਦਾ ?

ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਕਈ ਮੰਤਰੀਆਂ ਦੇ ਵਿਭਾਗਾਂ ਦੇ ਤਬਾਦਲਿਆਂ ਤੋਂ ਬਾਅਦ ਪੰਜਾਬ ਦੇ ਰਾਜਸੀ ਹਲਕਿਆਂ ਦੀ ਨਿਗਾ ਨਵਜੋਤ ਸਿੱਧੂ ਤੇ ਹੀ ਲੱਗੀ ਹੋਈ ਹੈ । ਆਪਣੇ ਸਥਾਨਕ ਸਰਕਾਰਾਂ ਵਿਭਾਗ ਦਾ ਅਹੁਦਾ ਖੁੱਸਣ ਤੋਂ ਬਾਅਦ ਪਾਵਰ ਮੰਤਰੀ ਬਣੇ ਨਵਜੋਤ ਸਿੱਧੂ ਹੁਣ ਬਿਜਲੀ ਵਿਭਾਗ ਲੈਣਾ ਪਸੰਦ ਨਹੀਂ ਕਰਦੇ ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਤੋਂ ਨਿਰਾਸ਼ ਹੋਵੇ ਨਵਜੋਤ ਸਿੱਧੂ ਦਿੱਲੀ ਵਿਖੇ ਕਾਂਗਰਸ ਹਾਈਕਮਾਨ ਦੇ ਦਰਬਾਰ ਰਾਹੁਲ ਗਾਂਧੀ ਨੂੰ ਮਿਲਣ ਲਈ ਚਲੇ ਗਏ ਹਨ । ਇਹ ਵੀ ਪਤਾ ਚਲਦਾ ਹੈ ਕਿ ਰਾਹੁਲ ਗਾਂਧੀ ਆਪਣੇ ਕੇਰਲਾ ਚ ਜੇਤੂ ਲੋਕ ਸਭਾ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਗਏ ਹੋਏ ਹਨ' ਜਿਨ੍ਹਾਂ ਦੀ ਐਤਵਾਰ ਨੂੰ ਵਾਪਸੀ ਹੈ । ਇਸ ਲਈ ਰਾਹੁਲ ਗਾਂਧੀ ਨਾਲ ਨਵਜੋਤ ਸਿੱਧੂ ਦੀ ਸੋਮਵਾਰ ਨੂੰ ਹੀ ਮੀਟਿੰਗ ਹੋ ਸਕਦੀ ਹੈ ।

ਇਹ ਵੀ ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਵੱਲੋਂ ਆਰ ਜਾਂ ਪਾਰ ਦੀ ਲੜਾਈ ਵੀ ਵਿੱਢੀ ਜਾ ਸਕਦੀ ਹੈ ਕਿਉਂਕਿ ਨਵਜੋਤ ਸਿੱਧੂ ਦਾ ਦੋਸ਼ ਹੈ ਕਿ ਉਸ ਨੂੰ ਵਿਭਾਗ ਬਦਲਣ ਦਾ ਦੁੱਖ ਨਹੀਂ ,ਸਗੋਂ ਮੁੱਖ ਮੰਤਰੀ ਵੱਲੋਂ ਖੁਦ ਅਤੇ ਆਪਣੇ ਚੇਲਿਆਂ ਤੋਂ ਉਸ ਦੇ ਸਥਾਨਕ ਸਰਕਾਰਾਂ ਵਿਭਾਗ ਨੂੰ ਲੈ ਕੇ ਜ਼ਲੀਲ ਕੀਤਾ ਗਿਆ ਹੈ।

ਭਾਵੇਂ ਉਸ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪਿਛਲੇ ਹਫਤੇ ਇਹ ਵੀ ਕਹਿ ਦਿੱਤਾ ਸੀ ਕਿ ਜੇਕਰ ਉਹ ਨਵਜੋਤ ਸਰਕਾਰ ਚ ਨਹੀਂ ਰਹਿਣਗੇ ਤਾਂ ਖੁਦ ਆਪਣਾ ਪ੍ਰੋਫੈਸ਼ਨ ਦੇਖਣਗੇ ।

ਨਵਜੋਤ ਸਿੱਧੂ ਦੇ ਨੇੜਲੇ ਸੂਤਰਾਂ ਅਨੁਸਾਰ ਉਹ ਇਸ ਸਮੇਂ ਕੈਪਟਨ ਵੱਲੋਂ ਦਿੱਤਾ ਗਿਆ ਬਿਜਲੀ ਮੰਤਰੀ ਦਾ ਅਹੁਦਾ ਵੀ ਤਿਆਗ ਸਕਦੇ ਹਨ ,ਪਰ ਇੱਕ ਵਾਰ ਉਹ ਰਾਹੁਲ ਗਾਂਧੀ ਨਾਲ ਇਸ ਬਾਰੇ ਗੱਲ ਜ਼ਰੂਰ ਕਰਨਾ ਚਾਹੁੰਦੇ ਹਨ ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਸਰਕਾਰ ਸਮੇਂ ਭਾਜਪਾ ਦੇ ਦਰਬਾਰ ਚ ਅਕਾਲੀਆਂ ਵਿਰੁੱਧ ਉਸ ਦੀ ਸੁਣਵਾਈ ਨਾ ਹੁੰਦੀ ਦੇਖਦਿਆਂ ਆਪਣੇ ਰਾਜ ਸਭਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ।