• Home
  • ਸਿੱਖਿਆ ਬੋਰਡ ਵੱਲੋਂ 17 ਤੇ 22 ਅਗਸਤ ਦੀਆਂ ਮੁਲਤਵੀ ਪ੍ਰੀਖਿਆਵਾਂ-01 ਤੇ 04 ਸਤੰਬਰ ਨੂੰ 

ਸਿੱਖਿਆ ਬੋਰਡ ਵੱਲੋਂ 17 ਤੇ 22 ਅਗਸਤ ਦੀਆਂ ਮੁਲਤਵੀ ਪ੍ਰੀਖਿਆਵਾਂ-01 ਤੇ 04 ਸਤੰਬਰ ਨੂੰ 

ਐਸ.ਏ.ਐਸ ਨਗਰ ,  (ਖ਼ਬਰ ਵਾਲੇ ਬਿਊਰੋ )-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਪ੍ਰੈਸ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਕਾਰਨ  17 ਅਗਸਤ ਨੂੰ ਤੇ ਈਦ ਉਲ ਜ਼ੁਹਾ ਹੋਣ ਕਾਰਨ 22 ਅਗਸਤ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਦੇ ਸਮੂਹ ਦਫ਼ਤਰਾਂ, ਬੋਰਡ ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਘੋਸ਼ਿਤ ਕੀਤੇ ਜਾਣ ਕਾਰਨ ਸਿੱਖਿਆ ਬੋਰਡ ਵੱਲੋਂ ਇਨ੍ਹਾਂ ਮਿਤੀਆਂ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰਨੀ ਪਈ ਸੀ| ਹੁਣ ਨਵੀਆਂ ਤੈਅ ਮਿਤੀਆਂ ਅਨੁਸਾਰ 17 ਅਗਸਤ ਨੂੰ ਮੁਲਤਵੀ ਕੀਤੀ ਗਈ ਦਸਵੀਂ ਸ਼੍ਰੇਣੀ ਦੇ ਵਿਗਿਆਨ ਤੇ ਬਾਰ੍ਹਵੀਂ ਸ਼੍ਰੇਣੀ ਦੇ ਕੰਪਿਊਟਰ ਐਪਲੀਕੇਸ਼ਨ ਅਤੇ ਜਨਰਲ ਫ਼ਾਉਂਡੇਸ਼ਨ ਕੋਰਸ ਵਿਸ਼ਿਆਂ ਦੀ ਪ੍ਰੀਖਿਆ  01 ਸਤੰਬਰ (ਸ਼ਨਿੱਚਰਵਾਰ) ਨੂੰ ਅਤੇ 22 ਅਗਸਤ ਨੂੰ ਦਸਵੀਂ ਸ਼੍ਰੇਣੀ ਦੀ ਸੰਗੀਤ (ਗਾਇਨ) ਅਤੇ ਬਾਰ੍ਹਵੀਂ ਸ਼੍ਰੇਣੀ ਦੇ ਫ਼ਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ, ਇੰਸ਼ੋਰੈਂਸ, ਬਾਇਓ ਟੈਕਨਾਲੋਜੀ ਵਿਸ਼ਿਆਂ ਦੀ ਮੁਲਤਵੀ ਕੀਤੀ ਪ੍ਰੀਖਿਆ 04 ਸਤੰਬਰ (ਮੰਗਲਵਾਰ) ਨੂੰ ਪਹਿਲਾਂ ਨਿਰਧਾਰਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ਤੇ ਹੋਵੇਗੀ|
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in  ਤੇ ਉਪਲਬਧ  ਹੈ|