• Home
  • ਢਾਕਾ ਵਿਖੇ ਹੋਣ ਵਾਲੇ ਅੰਡਰ-19 ਇੰਡੀਅਨ ਸੁਕੈਅਡ ਏਸ਼ੀਆ ਕੱਪ ਲਈ ਪੰਜਾਬ ਦੇ ਖਿਡਾਰੀ ਨੈਹਲ ਵਡੇਹਰਾ ਦੀ ਚੋਣ

ਢਾਕਾ ਵਿਖੇ ਹੋਣ ਵਾਲੇ ਅੰਡਰ-19 ਇੰਡੀਅਨ ਸੁਕੈਅਡ ਏਸ਼ੀਆ ਕੱਪ ਲਈ ਪੰਜਾਬ ਦੇ ਖਿਡਾਰੀ ਨੈਹਲ ਵਡੇਹਰਾ ਦੀ ਚੋਣ

ਲੁਧਿਆਣਾ, (ਖ਼ਬਰ ਵਾਲੇ ਬਿਊਰੋ )- 29 ਸਤੰਬਰ-2018 ਤੋਂ ਢਾਕਾ (ਬੰਗਲਾਦੇਸ਼) ਵਿਖੇ ਸ਼ੁਰੂ ਹੋ ਰਹੇ ਏਸ਼ੀਆ ਕੱਪ ਲਈ ਲੁਧਿਆਣਾ ਸ਼ਹਿਰ ਦੇ ਕ੍ਰਿਕਟ ਖਿਡਾਰੀ ਨੇਹਲ ਵਡੇਹਰਾ ਅੰਡਰ-19 ਭਾਰਤੀ ਟੀਮ ਵਿੱਚ ਚੋਣ ਕੀਤੀ ਗਈ ਹੈ, ਜੋ ਕਿ ਜ਼ਿਲ•ੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇੱਥੇ ਦੱਸਣਯੋਗ ਹੈ ਕਿ ਨੇਹਲ ਵਡੇਹਰਾ ਭਾਰਤ ਦੀਆਂ ਏ ਅਤੇ ਬੀ ਟੀਮਾਂ ਜੋ ਕਿ 12 ਤੋਂ 18 ਸਤੰਬਰ ਨੂੰ ਲਖਨਊ ਵਿਖੇ ਹੋਣ ਜਾ ਰਹੇ ਚਾਰ ਦੇਸ਼ਾਂ ਦੇ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕਰਨਗੇ।

ਸਰਾਭਾ ਨਗਰ ਦੇ ਇਸ ਮਿਡਲ ਆਰਡਰ ਬੈਟਸਮੈਨ ਨੇ ਹਾਲ ਹੀ ਵਿੱਚ ਸ੍ਰੀਲੰਕਾ ਵਿਖੇ ਹੋਏ ਅੰਡਰ-19 ਟੂਰਨਾਮੈਂਟ ਵਿੱਚ ਵੀ ਭਾਗ ਲਿਆ ਸੀ ਅਤੇ ਦੋ ਅਰਧ ਸੈਕੜੇ ਬਣਾ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਪਹਿਲੇ ਟੈਸਟ ਮੈਚ ਵਿੱਚ ਸ੍ਰੀਲੰਕਾ ਵਿਰੁੱਧ ਖੇਡਦਿਆ ਨੇਹਲ ਨੇ 82 ਰਨ ਅਤੇ ਦੂਜੇ ਮੈਚ ਵਿੱਚ 64 ਰਨ ਬਣਾਏ। ਇਸੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ, ਜੋ ਕਿ ਨੇਹਲ ਦਾ ਪਹਿਲਾ ਅੰਤਰ-ਰਾਸ਼ਟਰੀ ਮੈਚ ਸੀ, ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਛਿੱਕਾ ਮਾਰ ਕੇ ਕੀਤੀ।
ਇਹ ਨੌਜਵਾਨ ਖਿਡਾਰੀ ਖੇਡਾਂ ਦੇ ਨਾਲ-ਨਾਲ ਪੜ•ਾਈ ਵਿੱਚ ਅਵੱਲ ਰਹਿੰਦਾ ਹੈ ਅਤੇ ਹਾਲ ਵਿੱਚ ਹੋਈਆਂ +2 ਦੀ ਪ੍ਰੀਖਿਆ ਵਿੱਚੋਂ 89 ਪ੍ਰਤੀਸ਼ਤ ਨੰਬਰ ਹਾਸਲ ਕੀਤੇ ਹਨ।
ਨੇਹਲ ਦੇ ਪਿਤਾ ਕਮਲ ਵਡੇਹਰਾ ਜੋ ਕਿ ਬੈਟਰ ਥਿੰਕ ਅਤੇ ਟੀ.ਸੀ.ਵਾਈ. ਗਰੁੱਪ ਦੇ ਮਾਲਕ ਹਨ, ਨੇ ਗੱਲਬਾਤ ਕਰਦਿਆ ਦੱਸਿਆ ਕਿ ਸ੍ਰੀਲੰਕਾ ਦੇ ਦੌਰੇ ਤੋਂ ਬਾਅਦ ਨੇਹਲ ਅੰਤਰ-ਜਿਲ•ਾ ਅੰਡਰ-19 ਕ੍ਰਿਕਟ ਟੂਰਨਾਮੈਂਟ ਅਤੇ ਐਫ.ਸੀ. ਮਿੱਤਲ ਟਰੌਫੀ ਕੱਪ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ ਪਿਛਲੇ ਸੀਜ਼ਨ ਦੌਰਾਨ ਅੰਡਰ 19 ਕ੍ਰਿਕਟ ਟੂਰਨਾਮੈਂਟ, ਕੂਚ ਬਿਹਾਰ ਟਰੌਫੀ ਵਿੱਚ ਵੀ ਸਭ ਤੋਂ ਵੱਧ ਅਰਧ ਸੈਕੜੇ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਨੇਹਲ ਦੀ ਮਾਤਾ ਸ੍ਰੀਮਤੀ ਗੁਰਪ੍ਰੀਤ ਵਡੇਹਰਾ, ਸਾਬਕਾ ਪ੍ਰੋਫੈਸਰ ਨੇ ਦੱਸਿਆ ਕਿ ਉਸ ਦਾ ਸੰਸਾਰ ਖੇਡਾਂ ਹੀ ਹਨ, ਖਾਸ ਕਰਕੇ ਕ੍ਰਿਕਟ ਅਤੇ ਅਸੀਂ ਬਚਪਨ ਵਿੱਚ ਉਸ ਦਾ ਸਾਹਸ ਸਾਨੂੰ ਹੈਰਾਨ ਕਰ ਦਿੰਦਾ ਸੀ। ਅਸੀਂ ਉਮੀਦ ਕਰਕੇ ਹਾਂ ਕਿ ਆਉਂਦੇ ਏਸ਼ੀਆ ਕੱਪ ਵਿੱਚ ਵੀ ਚੰਗਾ ਪ੍ਰਦਰਸ਼ਨ ਕਰੇਗਾ।