• Home
  • 2.0 ਦੀ ਸ਼ੂਟਿੰਗ ਸਮੇਂ ਅਕਸ਼ੈ ਕੁਮਾਰ ਹੋਏ ਬਹੁਤ ਔਖੇ-4 ਘੰਟਿਆਂ ‘ਚ ਹੁੰਦਾ ਸੀ ਮੇਕਅੱਪ

2.0 ਦੀ ਸ਼ੂਟਿੰਗ ਸਮੇਂ ਅਕਸ਼ੈ ਕੁਮਾਰ ਹੋਏ ਬਹੁਤ ਔਖੇ-4 ਘੰਟਿਆਂ ‘ਚ ਹੁੰਦਾ ਸੀ ਮੇਕਅੱਪ

ਮੁੰਬਈ : ਫਿਲਮ 2.0 ਦੀ ਸ਼ੂਟਿੰਗ ਵੇਲੇ ਬਾਲੀਵੁੱਡ ਅਭਿਨੇਤਾ ਕਾਫੀ ਔਖੇ ਹੋਏ ਕਿਉਂਕਿ ਉਨਾਂ ਦੇ ਮੇਕਅੱਪ ਨੂੰ ਹੀ ਚਾਰ ਘੰਟੇ ਲਗਦੇ ਸਨ। ਅਕਸ਼ੈ ਕੁਮਾਰ ਨੇ ਕਿਹਾ ਕਿ ਇਹ ਅਨੁਭਵ ਵੀ ਬੜਾ ਹੀ ਡਰਾਉਣਾ ਸੀ ਕਿਉਂਕਿ 4 ਘੰਟਿਆਂ 'ਚ ਮੇਕਅੱਪ ਕਰਵਾ ਕੇ ਫਿਰ ਉਸ ਨੂੰ ਉਤਾਰਨ ਲਈ ਵੀ ਢਾਈ ਘੰਟੇ ਦਾ ਸਮਾਂ ਲਗਦਾ ਸੀ।
ਅਕਸ਼ੈ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਇੰਨੇ ਸਮੇਂ 'ਚ ਉਨਾਂ ਨੂੰ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਇਸ ਲਈ ਭੁੱਖ ਨਾਲ ਬੁਰਾ ਹਾਲ ਹੋ ਜਾਂਦਾ ਸੀ।
ਅਕਸ਼ੈ ਨੇ ਇਹ ਵੀ ਦਸਿਆ ਕਿ ਇਨਾਂ 6-7 ਘੰਟਿਆਂ 'ਚ ਪਸੀਨਾ ਲਿਆਉਣਾ ਵੀ ਮਨਾ ਹੁੰਦਾ ਸੀ ਤੇ ਪਸੀਨੇ ਨੂੰ ਸਰੀਰ ਅੰਦਰ ਹੀ ਸੋਖਣਾ ਪੈਂਦਾ ਸੀ।