• Home
  • ਨੌਂਵੀ/ਗਿਆਰਵੀਂ ਦੀ ਰਜਿਸਟ੍ਰੇਸ਼ਨ ਸਬੰਧੀ ਤਰੁੱਟੀਆਂ 30 ਅਪ੍ਰੈਲ ਤੱਕ ਕਰਵਾਈਆਂ ਜਾਣ -ਸਕੱਤਰ

ਨੌਂਵੀ/ਗਿਆਰਵੀਂ ਦੀ ਰਜਿਸਟ੍ਰੇਸ਼ਨ ਸਬੰਧੀ ਤਰੁੱਟੀਆਂ 30 ਅਪ੍ਰੈਲ ਤੱਕ ਕਰਵਾਈਆਂ ਜਾਣ -ਸਕੱਤਰ

ਐੱਸ.ਏ.ਐੱਸ ਨਗਰ, 2 ਅਪ੍ਰੈਲ: ਦੂਜੇ ਰਾਜਾਂ ਜਾਂ ਬੋਰਡਾਂ  ਤੋਂ ਅੱਠਵੀਂ/ਦਸਵੀਂ ਜਮਾਤ ਪਾਸ ਕਰਕੇ ਆਏ ਜਿਹੜੇ ਵਿਦਿਆਰਥੀਆਂ ਦੇ ਐਨ-2 ਅਤੇ ਈ-2 ਫ਼ਾਰਮ ਸਕੂਲਾਂ ਵੱਲੋਂ ਆਨਲਾਈਨ ਐਂਟਰ ਕੀਤੇ ਗਏ ਹਨ, ਦੀਆਂ ਰਜਿਸਟ੍ਰੇਸ਼ਨ ਸਬੰਧੀ ਤਰੁੱਟੀਆਂ 30 ਅਪ੍ਰੈਲ ਤੱਕ ਬਿਨਾਂ ਲੇਟ ਫ਼ੀਸ ਦੂਰ ਕਰਵਾਉਣ ਲਈੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਖਰੀ ਮੌਕਾ ਦਿੱਤਾ ਗਿਆ ਹੈ|
ਡੀ.ਜੀ.ਐਸ.ਈ.-ਕਮ-ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਸ਼੍ਰੀ ਮੁਹੰਮਦ ਤਈਅਬ ਆਈ.ਏ.ਐੱਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2018-19 ਦੌਰਾਨ ਸਕੂਲ ਮੁਖੀਆਂ ਵੱਲੋਂ ਦੂਜੇ ਰਾਜਾਂ ਜਾਂ ਬੋਰਡਾਂ ਤੋਂ ਅੱਠਵੀ ਤੇ ਦਸਵੀਂ ਜਮਾਤ ਪਾਸ ਕਰਕੇ ਆਏ ਜਿਹਨਾਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸਬੰਧੀ ਫ਼ਾਰਮ ਐਨ-2 ਅਤੇ ਈ-2 ਆਨ-ਲਾਈਨ ਭੇਜੇ ਗਏ, ਉਨ੍ਹਾਂ ਵਿੱਚੋਂ ਕੁੱਝ ਫ਼ਾਰਮਾਂ ਵਿੱਚ ਤਰੁੱਟੀਆਂ ਪਾਈਆਂ ਗਈਆਂ ਸੀ| ਬੋਰਡ ਦੀ ਸਬੰਧਤ ਸ਼ਾਖਾ ਵੱਲੋਂ ਪੱਤਰ ਵਿਹਾਰ ਕਰਨ ਦੇ ਬਾਵਜੂਦ ਸੰਸਥਾਵਾਂ ਵੱਲੋਂ ਹਾਲੇ ਤੱਕ ਤਰੁੱਟੀਆਂ ਦੂਰ ਕਰਵਾਉਣ ਲਈ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ| ਇਹਨਾਂ ਸੰਸਥਾ ਮੁਖੀਆਂ ਨੂੰ ਬਿਨਾਂ ਕਿਸੇ ਲੇਟ ਫ਼ੀਸ ਦੇ ਇਹ ਤਰੁੱਟੀਆਂ ਦੂਰ ਕਰਵਾਉਣ ਹਿਤ 30 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ| ਸਕੱਤਰ ਵੱਲੋਂ ਇਹ ਵੀ ਕਿਹਾ ਗਿਆ ਕਿ ਮਿੱਥੀ ਮਿਤੀ ਤੋਂ ਬਾਅਦ ਦਸਤਾਵੇਜ਼ ਪੇਸ਼ ਕਰਨ ਵਾਲੀਆਂ ਸੰਸਥਾਵਾਂ ਨੂੰ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫ਼ੀਸ ਦੇਣੀ ਪਵੇਗੀ| 
ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੀਆਂ ਸੰਸਥਾਵਾਂ ਸਮੇਂ ਸਿਰ ਰਜਿਸਟ੍ਰੇਸ਼ਨ ਨੰਬਰ ਲਗਾਉਣ ਲਈ ਫ਼ਾਰਮ ਵਿੱਚ ਦਿੱਤੀਆਂ ਹਦਾਇਤਾਂ ਅਨੁਸਾਰ ਦਸਤਾਵੇਜ਼ ਪੇਸ਼ ਨਹੀਂ ਕਰਨਗੇ, ਉਹਨਾਂ ਵਿਦਿਆਰਥੀਆਂ ਦੇ ਵੇਰਵੇ ਅਗਲੀ ਸ਼੍ਰੇਣੀ ਦੇ ਦਸਵੀਂ ਲਈ ਐਮ-1 ਅਤੇ ਬਾਰ੍ਹਵੀਂ ਲਈ ਟੀ-1 ਫ਼ਾਰਮਾਂ ਵਿੱਚ ਦਰਜ ਨਹੀਂ ਹੋਣਗੇ ਤੇ ਹੋਣ ਵਾਲੀ ਦੇਰੀ ਲਈ ਸੰਸਥਾ ਮੁਖੀ ਜ਼ਿੰਮੇਵਾਰ ਹੋਣਗੇ|