• Home
  • ਤਿੰਨ ਤਲਾਕ ਸਬੰਧੀ ਆਰਡੀਨੈਂਸ ਨੂੰ ਕੈਬਨਿਟ ਵਲੋਂ ਮਨਜ਼ੂਰੀ

ਤਿੰਨ ਤਲਾਕ ਸਬੰਧੀ ਆਰਡੀਨੈਂਸ ਨੂੰ ਕੈਬਨਿਟ ਵਲੋਂ ਮਨਜ਼ੂਰੀ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ) : ਤਿੰਨ ਤਲਾਕ ਨੂੰ ਲੈ ਕੇ ਮੋਦੀ ਸਰਕਾਰ ਨੇ ਆਖ਼ਰ ਵੱਡਾ ਕਦਮ ਚੁੱਕ ਹੀ ਲਿਆ। ਕੇਂਦਰੀ ਕੈਬਨਿਟ ਨੇ ਅੱਜ ਇਸ ਸਬੰਧੀ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ। ਇਹ ਆਰਡੀਨੈਂਸ ਹੁਣ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ ਤੇ ਫਿਰ ਇਹ ਕਾਨੂੰਨ ਬਣ ਜਾਵੇਗਾ। ਇਹ ਜਾਣਕਾਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਦਿੱਤੀ।

ਜੇਕਰ ਇਹ ਆਰਡੀਨੈਂਸ ਕਾਨੂੰਨ ਬਣ ਜਾਂਦਾ ਹੈ ਤਾਂ ਇਸ ਦੀ ਮਿਆਦ 6 ਮਹੀਨੇ ਤਕ ਰਹੇਗੀ ਤੇ ਉਸ ਤੋਂ ਬਾਅਦ ਇਸ ਨੂੰ ਰਾਜ ਸਭਾ 'ਚ ਲਿਆਉਣਾ ਪਵੇਗਾ।
ਦਸ ਦਈਏ ਕਿ ਇਸ ਸਬੰਧੀ ਬਿੱਲ ਲੋਕ ਸਭਾ 'ਚ ਪਾਸ ਹੋ ਚੁੱਕਾ ਹੈ ਪਰ ਰਾਜ ਸਭਾ 'ਚ ਅਟਕਿਆ ਹੋਇਆ ਹੈ।