• Home
  • ਸ਼ਹੀਦ ਭਗਤ ਸਿੰਘ ਦੀ ਹੋਂਦ ਲਈ ਲੜ ਰਹੇ ਕੁਰੈਸ਼ੀ ਨੂੰ ਭਾਰਤ ਸਰਕਾਰ ਨਹੀਂ ਦੇ ਰਹੀ ਵੀਜ਼ਾ

ਸ਼ਹੀਦ ਭਗਤ ਸਿੰਘ ਦੀ ਹੋਂਦ ਲਈ ਲੜ ਰਹੇ ਕੁਰੈਸ਼ੀ ਨੂੰ ਭਾਰਤ ਸਰਕਾਰ ਨਹੀਂ ਦੇ ਰਹੀ ਵੀਜ਼ਾ

ਚੰਡੀਗੜ, (ਖ਼ਬਰ ਵਾਲੇ ਬਿਊਰੋ)।:ਪਾਕਿਸਤਾਨ ਵਿਚ ਭਗਤ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਦੇ ਸੰਸਥਾਪਕ ਇਮਤਿਆਜ਼ ਰਸ਼ੀਦ ਕੁਰੈਸ਼ੀ ਨੂੰ ਭਾਰਤ ਸਰਕਾਰ ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਨ ਮੌਕੇ ਸ਼ਿਰਕਤ ਕਰਨ ਲਈ ਵੀਜ਼ਾ ਨਹੀਂ ਦੇ ਰਹੀ। ਦਸ ਦਈਏ ਕਿ ਕੁਰੈਸ਼ੀ ਪਾਕਿਸਤਾਨ 'ਚ ਸਥਿਤ ਸ਼ਦਮਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਂ 'ਤੇ ਰੱਖਣ ਲਈ ਕਾਨੂੰਨੀ ਲੜਾਈ ਲੜ ਰਿਹਾ ਹੈ ਪਰ ਭਾਰਤ ਦਾ ਰੁੱਖਾ ਰਵਈਆ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਕਿਉਂਕਿ ਭਾਰਤ ਦਾ ਵਿਦੇਸ਼ ਮੰਤਰਾਲਾ ਵਾਰ ਵਾਰ ਰੋਕ ਰਿਹਾ ਹੈ।