• Home
  • ਪਟਿਆਲਾ ਵਿਖੇ ਪਹਿਲੇ ਵਿਸ਼ਾਲ ਜੱਲਸੇ ਦਾ ਇਕੱਠ ਦੇਖ ਕੇ ਪਰਨੀਤ ਕੌਰ ਹੋਈ ਬਾਗੋ ਬਾਗ

ਪਟਿਆਲਾ ਵਿਖੇ ਪਹਿਲੇ ਵਿਸ਼ਾਲ ਜੱਲਸੇ ਦਾ ਇਕੱਠ ਦੇਖ ਕੇ ਪਰਨੀਤ ਕੌਰ ਹੋਈ ਬਾਗੋ ਬਾਗ

ਪਟਿਆਲਾ, 2 ਮਈ- ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਨੇ ਸੈਫਾਬਾਦੀ ਗੇਟ ਪਹਿਲੇ ਵਿਸ਼ਾਲ ਜੱਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੀ ਨੁਹਾਰ ਬਦਲਕੇ ਰੱਖ ਦਿੱਤੀ ਹੈ। ਇਸ ਵਿਸ਼ਾਲ ਜੱਲਸੇ ਦਾ ਆਯੋਜਨ ਕੌਂਸਲਰ ਅਸ਼ਵਨੀ ਕਪੂਰ ਮਿੱਕੀ, ਹਰੀਸ਼ ਕਪੂਰ ਅਤੇ ਯੂਥ ਅਤੇ ਵੈਲਫੇਅਰ ਸੈਲ ਪੰਜਾਬ ਕਾਂਗਰਸ ਦੇ ਚੇਅਰਮੈਨ ਵਿਨੋਦ ਅਰੋੜਾ ਕਾਲੂ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਮੇਅਰ ਸੰਜੀਵ ਬਿੱਟੂ, ਚੇਅਰਮੈਨ ਪੀ.ਆਰ.ਟੀ.ਸੀ ਕੇ.ਕੇ. ਸ਼ਰਮਾਂ, ਜਿਲ੍ਹਾ ਪ੍ਰਧਾਨ ਕੇ.ਕੇ. ਮਲਹੋਤਰਾ, ਡਿਪਟੀ ਮੇਅਰ ਵਿੰਨਤੀ ਸੰਗਰ, ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਢਿਲੋਂ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਸੰਦੀਪ ਮਲਹੋਤਰਾ ਸਮੇਤ ਕਈ ਕੌਂਸਲਰ ਕਾਂਗਰਸੀ ਆਹੁੱਦੇਦਾਰ ਵੱਡੀ ਗਿਣਤੀ ਵਿੱਚ ਪਹੁੰਚੇ। ਪਹਿਲੇ ਵਿਸ਼ਾਲ ਜੱਲਸੇ ਦਾ ਇਕੱਠ ਦੇਖ ਕੇ ਬਾਗੋ ਬਾਗ ਹੋਈ ਪਰਨੀਤ ਕੌਰ ਨੇ ਅੱਗੇ ਬੋਲਦਿਆਂ ਕਿਹਾ ਕਿ ਸਮੁੱਚਾ ਪਟਿਆਲਾ ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੈ, ਜਿਸ ਲਈ ਕੈਪਟਨ ਅਮਰਿੰਦਰ ਨੇ ਗਰਾਟਾਂ ਦੇ ਗੱਫੇ ਜਾਰੀ ਕੀਤੇ ਹਨ। ਜਿਸ ਨਾਲ ਸਮੁੱਚੇ ਪਟਿਆਲਾ ਹਲਕੇ ਵਿੱਚ ਕਰੋੜਾ ਰੁਪਏ ਦੇ ਵਿਕਾਸ ਕਾਰਜ ਅਤੇ ਪ੍ਰੋਜੈਕਟ ਚੱਲ ਰਹੇ ਹਨ ਅਤੇ ਆਉਣ ਵਾਲੇ ਭਵਿੱਖ ਵਿੱਚ ਪਟਿਆਲਾ ਪਹਿਲੇ ਨਾਲੋਂ ਵੀ ਵੱਧ ਸੁੰਦਰ ਸ਼ਹਿਰ ਬਣਕੇ ਨਿਖਰੇਗਾ। ਇਸ ਮੌਕੇ ਕੌਂਸਲਰ ਗਿੰਨੀ ਨਾਗਪਾਲ, ਅਤੁੱਲ ਜੋਸ਼ੀ, ਹਰਵਿੰਦਰ ਨਿੱਪੀ,ਵਿਜੇ ਕੂਕਾ, ਬੰਟੀ ਸਹਿਗਲ, ਹੈਪੀ ਸ਼ਰਮਾ, ਸ਼ੇਰੂ ਪੰਡਿਤ, ਲੱਕੀ ਗੁਪਤਾ ਤੋਂ ਇਲਾਵਾ ਅਨਿਲ ਮੰਗਲਾ, ਪਿੰਕੀ ਪੰਡਿਤ, ਕੇ.ਕੇ. ਸਹਿਗਲ ਬੈਂਕ ਯੂਨੀਅਨ ਆਗੂ, ਕੰਵਲਜੀਤ ਸਹਿਗਲ, ਵਿਵੇਕ ਮਲਹੋਤਰਾ, ਰਾਜਾ ਸਰਜੀਕਲ, ਕਰਨ ਕੰਨੂ, ਸੋਨੂੰ ਸੰਗਰ, ਟਵਿੰਕਲ ਜੇਜੀ, ਗੁਰਪ੍ਰੀਤ ਧਾਲੀਵਾਲ, ਕਾਕਾ ਵੋਹਰਾ, ਕੇਸ਼ੀ ਪੰਡਿਤ ਤੋਂ ਇਲਾਵਾ ਕਾਂਗਰਸੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਕਾ ਨਿਵਾਸੀ ਵੀ ਹਾਜਰ ਸਨ।ਫੋਟੋ ਕੈਪਸ਼ਨ- ਪਰਨੀਤ ਕੌਰ ਅਤੇ ਹੋਰ ਕਾਂਗਰਸੀ ਆਗੂ ਸੈਫਾਬਾਦੀ ਗੇਟ ਵਿਖੇ ਕਾਂਗਰਸ ਦੀ ਵਿਸ਼ਾਲ ਜਨਸਭਾ ਦੌਰਾਨ।