• Home
  • 32ਵੀਆਂ ਕੋਕਾ-ਕੋਲਾ, ਏਵਨ ਸਾਈਕਲ ਜਰਖੜ ਖੇਡਾਂ ‘ਚ ਦੋ ਵਿਦੇਸ਼ੀ ਟੀਮਾਂ ਵੀ ਲੈਣਗੀਆਂ ਹਿੱਸਾ, ਜਰਖੜ ਖੇਡਾਂ 25 ਤੋਂ 27 ਤੱਕ

32ਵੀਆਂ ਕੋਕਾ-ਕੋਲਾ, ਏਵਨ ਸਾਈਕਲ ਜਰਖੜ ਖੇਡਾਂ ‘ਚ ਦੋ ਵਿਦੇਸ਼ੀ ਟੀਮਾਂ ਵੀ ਲੈਣਗੀਆਂ ਹਿੱਸਾ, ਜਰਖੜ ਖੇਡਾਂ 25 ਤੋਂ 27 ਤੱਕ

ਲੁਧਿਆਣਾ - ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ੩੨ਵੀਆਂ ਜਰਖੜ ਖੇਡਾਂ 25 ਤੋਂ 27 ਜਨਵਰੀ ਤੱਕ ੫ ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਕਰਾਈਆਂ ਜਾਣਗੀਆਂ। ਮਾਡਰਨ ਪੇਂਡੂ ਮਿਨੀ ਓਲੰਪਿਕ ਖੇਡਾਂ ਵਜੋਂ ਜਾਣੀਆਂ ਜਾਂਦੀਆਂ ਹਾਕੀ, ਕੱਬਡੀ, ਵੱਲੀਬਾਲ, ਬਾਸਕਟਬਾਲ, ਕੁਸ਼ਤੀਆਂ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ ਮੁੱਖ ਖਿੱਚ ਦਾ ਕੇਂਦਰ ਹੋਣਗੇ।

ਜਰਖੜ ਖੇਡ ਕੰਪਲੈਕਸ ਵਿਖੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, (ਏ.ਆਈ.ਜੀ ਫਿਰੋਜ਼ਪੁਰ) ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਖੇਡਾਂ ਦੇ ਪ੍ਰਬੰਧਾਂ ਬਾਰੇ ਕਈ ਅਹਿਮ ਫੈਸਲੇ ਲਏ ਗਏ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਟਰਸਟ ਦੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਕੋਕਾ-ਕੋਲਾ ਅਤੇ ਏਵਨ ਸਾਈਕਲ ਕੰਪਨੀ ਖੇਡਾਂ ਦੇ ਮੁੱਖ ਸਪਾਂਸਰ ਹੋਣਗੇ। ਏਵਨ ਸਾਈਕਲ ਕੰਪਨੀ ਵੱਲੋਂ ਜੇਤੂ ਖਿਡਾਰੀਆਂ ਅਤੇ ਲੋੜਵੰਦ ਬੱਚਿਆਂ ਲਈ 100 ਸਾਈਕਲ ਦਿੱਤੇ ਜਾਣਗੇ। ਇਸਤੋਂ ਇਲਾਵਾ ਹੋਰ ਕਾਰਪੋਰੇਟ ਅਦਾਰਿਆਂ ਨਾਲ ਖੇਡਾਂ ਨੂੰ ਨੇਪਰੇ ਚਾੜ੍ਹਨ ਲਈ ਸੰਪਰਕ ਕੀਤਾ ਜਾ ਰਿਹਾ ਹੈ। ਅਕੈਡਮੀ ਦੇ ਪ੍ਰਧਾਨ ਪਰਮਜੀਤ ਸਿੰਘ ਨੀਟੂ ਅਤੇ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਹਾਕੀ ਮੁਕਾਬਲੇ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਹਾਕੀ ਟਰੱਸਟ ਵੱਲੋਂ ਸਪਾਂਸਰ ਕੀਤੇ ਜਾਣਗੇ। ਹਾਕੀ ਵਿਚ 25 ਦੇ ਕਰੀਬ ਵੱਖ - ਵੱਖ ਵਰਗਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਜਿੰਨ੍ਹਾਂ 'ਚ 2 ਵਿਦੇਸ਼ੀ ਟੀਮਾਂ ਫੇਅਰਫੀਲਡ ਹਾਕੀ ਕਲੱਬ, ਅਮਰੀਕਾ ਅਤੇ ਫਰਿਜ਼ਨੋ ਹਾਕੀ ਫੀਲਡ ਕਲੱਬ, ਕੈਲਿਫੋਰਨੀਆ ਹਿੱਸਾ ਲੈਣਗੀਆਂ। ਹਾਕੀ ਸੀਨੀਅਰ, ਹਾਕੀ ਲੜਕੀਆਂ ਅਤੇ ਹਾਕੀ ਅੰਡਰ-1 ਸਾਲ 1ਸਕੂਲ ਦੇ ਮੁਕਾਬਲੇ ਕਰਾਏ ਜਾਣਗੇ। ਕਬੱਡੀ ਇੱਕ ਪਿੰਡ ਓਪਨ, ਚਾਰ ਖਿਡਾਰੀ ਬਾਹਰਲੇ, ਕਬੱਡੀ ਸ਼ੁੱਧ ਇੱਕ ਪਿੰਡ, ਦੇ ਮੁਕਾਬਲੇ ਹੋਣਗੇ। ਇਸਤੋਂ ਇਲਾਵਾ ਵਾਲੀਬਾਲ ਸ਼ੂਟਿੰਗ ਦੀਆਂ ਪਹਿਲੀਆਂ ਚਾਰ ਜੇਤੂ ਟੀਮਾਂ ਨੂੰ ਏਵਨ ਸਾਈਕਲਾਂ ਨਾਲ ਸਨਮਾਨਿਆ ਜਾਵੇਗਾ। ਇਸਤੋਂ ਇਲਾਵਾ ਬਾਸਕਟਬਾਲ ਕੁਸ਼ਤੀਆਂ ਆਦਿ ਖੇਡਾਂ ਕਰਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਵੇਗਾ ਜਿਸ 'ਚ ਓਲੰਪਿਕ ਖੇਡ ਮਸ਼ਾਲ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਖਿਡਾਰੀਆਂ ਦੇ ਕਾਫਲੇ ਦੇ ਰੂਪ 'ਚ ਜਰਖੜ ਖੇਡ ਸਟੇਡੀਅਮ 'ਚ ਪੁੱਜੇਗੀ ਜਿਥੇ ਵੱਖ ਵੱਖ ਟੀਮਾਂ ਦਾ ਮਾਰਚ ਪਾਸਟ, ਸੱਭਿਆਚਾਰਕ ਵੰਨਗੀਆਂ, ਸਕੂਲੀ ਅਤੇ ਕਾਲਜ ਪੱਧਰ ਦੇ ਸੱਭਿਆਚਾਰਕ ਮੁਕਾਬਲੇ ਗਿੱਧਾ, ਭੰਗੜਾ ਆਦਿ ਮੁੱਖ ਖਿੱਚ ਦਾ ਕੇਂਦਰ ਹੋਣਗੇ। ਖੇਡਾਂ ਦੇ ਫਾਈਨਲ ਸਮਾਰੋਹ 'ਤੇ ਜਿੱਥੇ 6 ਸਮਾਜਸੇਵੀ 6ਸ਼ਖਸੀਅਤਾਂ ਦਾ ਸਨਮਾਨ ਹੋਵੇਗਾ, ਉਥੇ ਲੋਕ ਗਾਇਕ ਅਮਰਿੰਦਰ ਗਿੱਲ, ਗਿੱਲ ਹਰਦੀਪ, ਰਾਜਵੀਰ ਜਵੰਧਾ ਦਾ ਖੁੱਲ੍ਹਾ ਅਖਾੜਾ ਲਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਨੇ ਖੇਡ ਪ੍ਰਬੰਧਾਂ ਤੇ ਅਕੈਡਮੀ ਲਈ 1 ਲੱਖ ਰੁਪਏ ਦਾਨ ਵਜੋਂ ਦਿੱਤੇ। ਜਦਕਿ ਇਸ ਤੋਂ ਇਲਾਵਾ ਖੇਡਾਂ ਦਾ 16 ਲੱਖ ਹੋਰ ਖੇਡ ਬਜਟ ਤਿਆਰ ਕੀਤਾ ਗਿਆ। ਅੱਜ ਦੀ ਮੀਟਿੰਗ 'ਚ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਰੌਬਿਨ ਸਿੱਧੂ, ਪਹਿਲਵਾਨ ਹਰਮੇਲ ਸਿੰਘ ਕਾਲਾ, ਸੰਦੀਪ ਸਿੰਘ ਪੰਧੇਰ, ਸਵਰਨ ਸਿੰਘ ਧਾਲੀਵਾਲ ਲੱਖਾ ਕੈਨੇਡਾ ਵਾਲੇ, ਰਣਜੀਤ ਸਿੰਘ ਦੁਲੇਂਅ, ਅਜੀਤ ਸਿੰਘ ਲਾਦੀਆਂ, ਪਰਮਜੀਤ ਸਿੰਘ ਨੀਟੂ, ਮਨਦੀਪ ਸਿੰਘ ਜਰਖੜ, ਯਾਦਵਿੰਦਰ ਸਿੰਘ ਤੂਰ, ਸੰਦੀਪ ਸਿੰਘ ਸੋਨੂੰ, ਗੁਰਸਤਿੰਦਰ ਸਿੰਘ ਪਰਗਟ, ਬਲਜੀਤ ਸਿੰਘ ਗਿੱਲ, ਸੋਨੂੰ ਗਿੱਲ, ਸੋਮਾ ਸਿੰਘ ਰੋਮੀ, ਮਨਦੀਪ ਸਿੰਘ ਸੁਨਾਮ ਤੇ ਹੋਰ ਪ੍ਰਬੰਧਕ ਹਾਜ਼ਰ ਰਹੇ। ਨਰਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਕਲੱਬ ਦੀ ਅਗਲੀ ਮੀਟਿੰਗ 12 ਜਨਵਰੀ ਨੂੰ ਸ਼ਾਮ 4 ਵਜੇ ਜਰਖੜ ਸਟੇਡੀਅਮ ਵਿਖੇ ਹੋਵੇਗੀ ਜਿਥੇ ਖੇਡਾਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਮ ਦਿੱਤਾ ਜਾਵੇਗਾ।