• Home
  • ਕਾਂਗਰਸ ਦਾ ਕਾਟੋ ਕਲੇਸ਼ :-ਸ਼ਮਸ਼ੇਰ ਦੂਲੋਂ ਦੀ ਪਤਨੀ ਅੱਜ ਜਲੰਧਰ ਵਿਖੇ “ਆਪ” ਚ ਸ਼ਾਮਿਲ ਹੋਣਗੇ

ਕਾਂਗਰਸ ਦਾ ਕਾਟੋ ਕਲੇਸ਼ :-ਸ਼ਮਸ਼ੇਰ ਦੂਲੋਂ ਦੀ ਪਤਨੀ ਅੱਜ ਜਲੰਧਰ ਵਿਖੇ “ਆਪ” ਚ ਸ਼ਾਮਿਲ ਹੋਣਗੇ

ਜਲੰਧਰ :- ਕਾਂਗਰਸ ਦਾ ਕਾਟੋ ਕਲੇਸ਼ ਅੱਜ ਉਸ ਨੇ ਖੁੱਲ੍ਹ ਕੇ ਸਾਹਮਣੇ ਆਇਆ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਦੀ ਪਤਨੀ ਹਰਬੰਸ ਕੌਰ ਦੂਲੋ ਨੇ ਪੱਕੇ ਤੌਰ ਤੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ । ਸੂਤਰਾਂ ਮੁਤਾਬਕ ਜਲੰਧਰ ਵਿਖੇ ਰੱਖੇ ਗਏ ਇੱਕ ਸਮਾਗਮ ਦੌਰਾਨ ਬੀਬੀ ਦੂਲੋ ਨੂੰ ਆਮ ਆਦਮੀ ਪਾਰਟੀ ਚ ਸ਼ਾਮਿਲ ਕਰਨ ਲਈ ਸੀਨੀਅਰ ਆਗੂ ਅਮਨ ਅਰੋੜਾ ਵਿਸ਼ੇਸ਼ ਤੌਰ ਤੇ ਪੁੱਜੇ ਹਨ ।
ਦੱਸਣਯੋਗ ਹੈ ਕਿ ਪਹਿਲਾਂ ਜਦੋਂ ਲੋਕ ਗਾਇਕ ਹੰਸ ਰਾਜ ਹੰਸ ਕਾਂਗਰਸ ਚ ਸ਼ਾਮਿਲ ਹੋਇਆ ਸੀ ਤਾਂ ਉਸ ਸਮੇਂ ਕਾਂਗਰਸ ਵੱਲੋਂ ਉਸ ਨੂੰ ਰਾਜ ਸਭਾ ਦੀ ਸੀਟ ਦੇਣ ਦਾ ਐਲਾਨ ਕੀਤਾ ਸੀ ,ਪਰ ਸ਼ਮਸ਼ੇਰ ਸਿੰਘ ਦੂਲੋਂ ਨੇ ਇਸਦਾ ਵਿਰੋਧ ਕੀਤਾ ਸੀ ਜਦਕਿ ਐਨ ਮੌਕੇ ਤੇ ਆ ਕੇ ਸ਼ਮਸ਼ੇਰ ਸਿੰਘ ਦੂਲੋਂ ਨੂੰ ਕਾਂਗਰਸ ਹਾਈਕਮਾਨ ਨੇ ਰਾਜ ਸਭਾ ਦੀ ਸੀਟ ਐਲਾਨੀ ਸੀ । ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸ਼ਮਸ਼ੇਰ ਸਿੰਘ ਦੁੱਲੋਂ ਦਾ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਤੋਂ ਹੀ 36 ਦਾ ਅੰਕੜਾ ਹੈ ।