• Home
  • ਸੜਕੀ ਦੁਰਘਟਨਾਵਾਂ ਰੋਕਣ ਲਈ ਇੱਕ ਸੁਚੱਜੀ ਵਿਵਸਥਾ ਤਿਆਰ ਕਰਨ ‘ਤੇ ਦਿੱਤਾ ਜਾਵੇਗਾ ਜ਼ੋਰ: ਅਰੁਨਾ ਚੌਧਰੀ

ਸੜਕੀ ਦੁਰਘਟਨਾਵਾਂ ਰੋਕਣ ਲਈ ਇੱਕ ਸੁਚੱਜੀ ਵਿਵਸਥਾ ਤਿਆਰ ਕਰਨ ‘ਤੇ ਦਿੱਤਾ ਜਾਵੇਗਾ ਜ਼ੋਰ: ਅਰੁਨਾ ਚੌਧਰੀ

ਚੰਡੀਗੜ•, 6 ਫਰਵਰੀ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੂਰੂ ਕੀਤੇ ਅਹਿਮ ਪ੍ਰਾਜੈਕਟ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸੜਕੀ ਹਾਦਸਿਆਂ ਨੂੰ ਠੱਲ• ਪਾਉਣ ਲਈ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਫੇਰ ਇਸ ਦੇ ਹੱਲ ਲਈ ਪੰਜਾਬ ਸਰਕਾਰ, ਡਬਲਿਊ.ਆਰ.ਆਈ. ਇੰਡੀਆ ਤੇ ਹੌਂਡਾ ਵੱਲੋਂ ਸੜਕ ਸੁਰੱਖਿਆ ਸਬੰਧੀ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਗਿਅ। ਪੰਜਾਬ ਸਰਕਾਰ ਵੱਲੋਂ 4 ਤੋਂ 10 ਫਰਵਰੀ ਤੱਕ ਮਨਾਏ ਜਾ ਰਹੇ 30ਵੇਂ ਕੌਮੀ ਸੜਕ ਸੁਰੱਖਿਆ ਸਪਤਾਹ ਦੌਰਾਨ ਅੱਜ ਪੰਜਾਬ ਭਵਨ ਵਿਖੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੀ ਹਾਜ਼ਰੀ ਵਿੱਚ ਟਰਾਂਸਪੋਰਟ, ਮਿਸ਼ਨ ਤੰਦਰੁਰਸ਼ਤ ਪੰਜਾਬ, ਲੋਕ ਨਿਰਮਾਣ ਵਿਭਾਗ ਤੇ ਟ੍ਰੈਫਿਕ ਪੁਲਿਸ ਦੇ ਉਚ ਅਧਿਕਾਰੀਆਂ ਅਤੇ ਡਬਲਿਊ.ਆਰ.ਆਈ. ਤੇ ਹੌਂਡਾ ਦੇ ਨੁਮਾਇੰਦਿਆਂ ਵੱਲੋਂ ਇਹ ਐਮ.ਓ.ਯੂ. ਸਹੀਬੱਧ ਕੀਤਾ ਗਿਆ।
ਟਰਾਂਸਪੋਰਟ ਮੰਤਰੀ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਅੱਜ ਇਹ ਸਮੌਝਤਾ ਸਹੀਬੱਧ ਹੋਣ ਨਾਲ ਸੜਕੀ ਦੁਰਘਟਨਾਵਾਂ ਨੂੰ ਨਜਿੱਠਣ ਲਈ ਪੰਜਾਬ ਵਿਜ਼ਨ ਜ਼ੀਰੋ ਮੁਹਿੰਮ ਦਾ ਆਗਾਜ਼ ਹੋ ਗਿਆ ਤਾਂ ਜੋ ਸੂਬੇ ਵਿੱਚ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ•ਾਂ ਕਿਹਾ ਕਿ ਇਸ ਦਾ ਮੁੱਖ ਉਦੇਸ਼ ਇੱਕ ਅਜਿਹੀ ਵਿਵਸਥਾ ਤਿਆਰ ਕਰਨਾ ਜਿਸ ਨਾਲ ਸੂਬੇ ਵਿੱਚ ਸੜਕੀ ਦੁਰਘਟਨਾਵਾਂ ਨੂੰ ਘਟਾਉਣ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਫੇਰ ਸਾਰੇ ਸਬੰਧਤ ਵਿਭਾਗ ਮਿਲ ਕੇ ਇਨ•ਾਂ ਕਾਰਨਾਂ ਉਪਰ ਕੰਮ ਕਰਦੇ ਹੋਏ ਹਾਦਸਿਆਂ ਨੂੰ ਰੋਕਣ ਲਈ ਪ੍ਰਬੰਧ ਕਰਨਗੇ। ਉਨ•ਾਂ ਦੱਸਿਆ ਕਿ ਸ਼ੁਰੂਆਤ ਵਿੱਚ ਪੰਜਾਬ ਦੇ 10 ਜ਼ਿਲੇ ਚੁਣੇ ਗਏ ਹਨ ਜਿੱਥੇ ਸੜਕੀ ਹਾਦਸਿਆਂ ਦੀ ਗਿਣਤੀ ਜ਼ਿਆਦਾ ਹੈ। ਇਨ•ਾਂ ਵਿੱਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਰੂਪਨਗਰ, ਐਸ.ਏ.ਐਸ. ਨਗਰ ਮੁਹਾਲੀ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ, ਫਤਹਿਗੜ• ਸਾਹਿਬ, ਮੋਗਾ ਤੇ ਗੁਰਦਾਸਪੁਰ ਸ਼ਾਮਲ ਹਨ।
ਟਰਾਂਸਪੋਰਟ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦਾ ਉਦੇਸ਼ ਲੋਕਾਂ ਨੂੰ ਸਿਹਤਮੰਦ ਵਾਤਾਵਰਣ ਪ੍ਰਦਾਨ ਕਰਨਾ ਅਤੇ ਸੜਕਾਂ 'ਤੇ ਹੋ ਰਹੀਆਂ ਦੁਰਘਟਨਾਵਾਂ ਨਾਲ ਨਜਿੱਠਣਾ ਹੈ। ਉਨ•ਾਂ ਕਿਹਾ ਕਿ ਪ੍ਰਮੁੱਖ ਸਕੱਤਰ ਟਰਾਂਸਪੋਰਟ, ਵਧੀਕ ਡਾਇਰੈਕਟਰ ਜਨਰਲ ਪੁਲਿਸ ਟ੍ਰੈਫਿਕ, ਤੰਦਰੁਸਤ ਮਿਸ਼ਨ ਪੰਜਾਬ ਦੇ ਮਿਸ਼ਨ ਡਾਇਰੈਕਟਰ ਅਤੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਵੱਲੋਂ ਗਠਿਤ ਇੱਕ ਕਮੇਟੀ ਆਪਸੀ ਤਾਲਮੇਲ ਨਾਲ ਇਸ ਪ੍ਰੋਗਰਾਮ ਦੀਆਂ ਗਤੀਵਿਧੀਆਂ 'ਤੇ ਨਜ਼ਰਸਾਨੀ ਕਰੇਗੀ। ਹੌਂਡਾ ਅਤੇ ਡਬਲਿਊ.ਆਰ.ਆਈ. ਇੰਡੀਆ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਨ•ਾਂ ਗਰੁੱਪਾਂ ਨਾਲ ਰਲਕੇ ਸੜਕੀ ਦੁਰਘਟਨਾਵਾਂ ਨੂੰ ਘਟਾਉਣ ਲਈ ਨਿਰੰਤਰ ਯਤਨਸ਼ੀਲ ਹੈ।
ਸ੍ਰੀਮਤੀ ਚੌਧਰੀ ਨੇ ਆਖਿਆ ਕਿ ਇਹ ਵੀ ਦੇਖਿਆ ਗਿਆ ਹੈ  ਕਿ ਸੜਕ ਸੁਰੱਖਿਆ ਇੱਕ ਬਹੁਪੱਖੀ ਸਮੱਸਿਆ ਹੈ, ਇਸ ਵਿੱਚ ਵਾਹਨ ਦੀ ਹਾਲਤ, ਸੜਕ 'ਤੇ ਆਉਣ- ਜਾਣ ਦਾ ਸਲੀਕਾ ਤੇ ਸੜਕ ਦਾ ਮਾਹੌਲ ਸ਼ਾਮਲ ਹੈ। ਇਸ ਲਈ ਪੰਜਾਬ ਵਿਜ਼ਨ ਜ਼ੀਰੋ ਫੋਰਮ ਦਾ ਥੀਮ 'ਟੁਵਾਰਡਜ਼ ਜ਼ੀਰੋ ਟ੍ਰੈਫਿਕ ਡੈਥਜ਼' ਰੱਖਿਆ ਗਿਆ ਹੈ। ਇਹ ਫੋਰਮ ਸੁਰੱਖਿਅਤ ਰੋਡ ਡਿਜ਼ਾਇਨ ਤੇ ਸੁਚੱਜੀਆਂ ਸ਼ਹਿਰੀ ਵਿਵਸਥਾਵਾਂ ਲਈ ਨੀਤੀਆਂ, ਯੋਜਨਾਵਾਂ 'ਤੇ ਕੇਂਦਰਿਤ ਰਹੇਗਾ। ਇਹ ਦੱਸਣਯੋਗ ਹੈ ਕਿ ਸੜਕ ਸੁਰੱਖਿਆ ਬਾਬਤ ਪੂਰੀ ਦੁਨੀਆਂ ਦੀ ਤੁਲਨਾ ਵਿੱਚ ਭਾਰਤ ਦੇ ਸਭ ਤੋਂ ਬੁਰੇ ਰਿਕਾਰਡ ਹਨ, ਜਿਸ ਵਿੱਚ ਪਿਛਲੇ ਸਾਲ ਦੌਰਾਨ 140,000 ਘਾਤਕ ਸੜਕੀ ਦੁਰਘਟਨਾਵਾਂ ਹੋਈਆਂ ਅਤੇ ਇਹ ਹਾਲਾਤ ਹੋਰ ਵਿਕਸਿਤ ਦੇਸ਼ਾਂ ਵਿੱਚ ਮੌਜੂਦ ਵਿਸ਼ਾਲ ਵਾਹਨ ਭੀੜ ਦੇ ਨਿਸਬਤ ਬਹੁਤ ਘੱਟ ਗਿਣਤੀ ਵਾਹਨ ਭੀੜ ਦੇ ਬਾਵਜੂਦ ਹਨ। ਸਾਲ 2018 ਵਿੱਚ ਪੰਜਾਬ ਵਿੱਚ ਕੁੱਲ 6400 ਸੜਕੀ ਦੁਰਘਟਨਾਵਾਂ ਹੋਈਆਂ ਜਿਨ•ਾਂ ਵਿੱਚ 4300 ਦੇ ਕਰੀਬ ਮੌਤਾਂ ਹੋਈਆਂ ਅਤੇ 2800 ਜ਼ਖਮੀ ਹੋਏ।
ਇਸ ਮੁਹਿੰਮ ਦੀ ਕਾਮਯਾਬੀ ਲਈ ਹੌਂਡਾ ਆਪਣੇ ਉਪਰਾਲੇ 'ਤੇ ਫੰਡ ਮੁਹੱਈਆ ਕਰਵਾਏਗੀ ਜਦੋਂ ਕਿ ਡਬਲਿÀ.ੂਆਰ.ਆਈ ਇੰਡੀਆ ਟਰਾਂਸਪੋਰਟ ਵਿਭਾਗ ਤੇ ਟ੍ਰੈਫਿਕ ਪੁਲਿਸ ਨੂੰ ਉਕਤ ਉਦੇਸ਼ ਦੀ ਪੂਰਤੀ ਲਈ ਲੋੜੀਂਣੀ ਜਾਣਕਾਰੀ ਪ੍ਰਦਾਨ ਕਰਵਾਏਗੀ। ਦੁਰਘਟਨਾਵਾਂ ਦਾ ਆਡਿਟ ਕਰਨ ਲਈ ਤਜਰਬੇਕਾਰ ਤੇ ਮਾਹਰਾਂ ਨੂੰ ਨਿਯੁਕਤ ਕੀਤਾ ਜਾਵੇਗਾ ਅਤੇ ਸਹੀ ਡਾਟਾ ਦੇ ਆਧਾਰ 'ਤੇ ਅਧਾਰਟੀਆਂ ਵੱਲੋਂ ਲੋੜੀਂਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਹੌਂਡਾ ਵੱਲੋਂ ਟ੍ਰੈਫਿਕ ਪੁਲਿਸ ਅਤੇ ਟ੍ਰੈਫਿਕ ਸਿੱਖਿਆ ਸੈਲ ਨੂੰ ਹਾਦਸਿਆਂ ਉਪਰੰਤ ਰਾਹਤ ਕਾਰਜਾਂ ਲਈ 100 ਮੋਟਰ ਸਾਈਕਲ ਦੇਣ ਦਾ ਫੈਸਲਾ ਕੀਤਾ ਗਿਆ। ਹੌਂਡਾ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਬਟਾਲਾ ਤੇ ਮਾਲੇਰਕੋਟਲਾ ਵਿਖੇ ਭਾਰੀ ਵਾਹਨਾਂ ਦੇ ਚਾਲਕਾਂ ਲਈ ਨਵੇਂ ਬਣਾਏ ਜਾ ਰਹੇ ਆਟੋਮੇਟਿਡ ਡਰਾਈਵਿੰਗ ਸਿਖਲਾਈ ਕੇਂਦਰਾਂ ਨੂੰ ਬਣਾਉਣ ਵਿੱਚ ਪੂਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ.ਸਿਵਾ ਪ੍ਰਸਾਦ, ਮਿਸ਼ਨ ਡਾਇਰੈਕਟਰ, ਤੰਦਰੁਸਤ ਸ੍ਰੀ ਕੇ.ਐਸ ਪੰਨੂੰ, ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸ੍ਰੀ ਹੁਸਨ ਲਾਲ, ਏ.ਡੀ.ਜੀ.ਪੀ. ਟ੍ਰੈਫਿਕ ਡਾ.ਐਸ.ਐਸ ਚੋਹਾਨ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਦਿਲਰਾਜ ਸਿੰਘ, ਟ੍ਰੈਫਿਕ ਸਲਾਹਕਾਰ ਸ੍ਰੀ ਨਵਦੀਪ ਅਸੀਜਾ, ਮੈਸ. ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਜਨਰਲ (ਕਾਰਪੋਰੇਟ ਮਾਮਲੇ) ਸ੍ਰੀ ਹਰਭਜਨ ਸਿੰਘ ਤੇ ਸੀ.ਐਸ.ਆਰ. ਮੁਖੀ ਸ੍ਰੀ ਸ਼ਰਧ ਪ੍ਰਧਾਨ, ਡਬਲਿਊ.ਆਰ.ਆਈ. ਇੰਡੀਆ ਦੀ ਸੜਕ ਸੁਰੱਖਿਆ ਮੁਖੀ ਸਾਰਿਕਾ ਪਾਂਡਾ ਭੱਟ, ਅਤੇ ਟਰਾਂਸਪੋਰਟ ਵਿਭਾਗ ਤੋਂ ਸ੍ਰੀ ਸੁਖਵਿੰਦਰ ਸਿੰਘ ਬਰਾੜ ਵੀ ਮੌਜੂਦ ਸਨ।