• Home
  • 2019 ਦਾ ਸੈਮੀਫਾਈਨਲ-ਮੱਧ ਪ੍ਰਦੇਸ਼ ਅਤੇ ਮਿਜੋਰਮ ਵਿਧਾਨ ਸਭਾ ਚੋਣਾਂ ਲਈ ਮੱਤਦਾਨ ਜਾਰੀ

2019 ਦਾ ਸੈਮੀਫਾਈਨਲ-ਮੱਧ ਪ੍ਰਦੇਸ਼ ਅਤੇ ਮਿਜੋਰਮ ਵਿਧਾਨ ਸਭਾ ਚੋਣਾਂ ਲਈ ਮੱਤਦਾਨ ਜਾਰੀ

ਨਵੀਂ ਦਿੱਲੀ: ਦੇਸ਼ ਦੇ ਪੰਜ ਰਾਜਾਂ ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚੋਂ ਅੱਜ ਦੋ ਰਾਜਾਂ ਮੱਧ ਪ੍ਰਦੇਸ਼ ਅਤੇ ਮਿਜੋਰਮ ਵਿਧਾਨ ਸਪਾ ਦੀਆਂ ਚੋਣਾਂ ਜਾਰੀ ਹਨ। 2019 ਲੋਕ ਸਭਾ ਦੀਆਂ ਸੈਮੀਫਾਈਨਲ ਮੰਨੀਆਂ ਜਾ ਰਹੀਆਂ ਇਨਾਂ ਚੋਣਾਂ ਤਹਿਤ ਅੱਜ ਮੱਧ ਪ੍ਰਦੇਸ਼ ਦੀਆਂ 230 ਅਤੇ ਮਿਜੋਰਮ ਦੀਆਂ 40 ਸੀਟਾਂ ਲਈ ਸਵੇਰੇ 8 ਵਜੇ ਤੋਂ ਮਤਦਾਨ ਜਾਰੀ ਹੈ। 11 ਵਜੇ ਤਕ ਦੋਹਾਂ ਰਾਜਾਂ ਵਿੱਚ ਕਰੀਬ 25 ਫੀ ਸਦੀ ਵੋਟਿੰਗ ਹੋਣ ਦੀ ਖ਼ਬਰ ਹੈ।
ਮੱਧ ਪ੍ਰਦੇਸ਼ ਦੀਆਂ 230 ਸੀਟਾਂ ਲਈ 5.4 ਕਰੋੜ ਵੋਟਰ 2907 ਉਮੀਦਵਾਰਾਂ ਦੀ ਕਿਸਮਤ ਦਾ ਸ਼ਾਮ ਤਕ ਫੈਸਲਾ ਕਰ ਦੇਣਗੇ ਅਤੇ ਇਸੇ ਤਰਾਂ ਮਿਜੋਰਮ ਦੀਆਂ 40 ਸੀਟਾਂ ਲਈ 209 ਉਮੀਦਵਾਰ ਮੈਦਾਨ 'ਚ ਹਨ।