• Home
  • ਸਿੱਖ ਬੀਬੀਆਂ ਲਈ ਹੈਲਮਟ ਲਾਗੂ ਕਰਨ ਦੇ ਵਿਰੋਧ ‘ਚ ਪ੍ਰਦਰਸ਼ਨ

ਸਿੱਖ ਬੀਬੀਆਂ ਲਈ ਹੈਲਮਟ ਲਾਗੂ ਕਰਨ ਦੇ ਵਿਰੋਧ ‘ਚ ਪ੍ਰਦਰਸ਼ਨ

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਪਿਛਲੇ ਸਮੇਂ ਤੋਂ ਚੰਡੀਗੜ• ਪ੍ਰਸ਼ਾਸਨ ਵਲੋਂ ਔਰਤਾਂ ਨੂੰ ਦੋਪਈਆ ਵਾਹਨਾਂ 'ਤੇ ਹੈਲਮਟ ਪਾ ਕੇ ਨਿਕਲਣ ਦੀ ਹਦਾਇਤ ਦਿਤੀ ਜਾ ਰਹੀ ਸੀ ਤੇ ਬੀਤੇ ਕਲ ਪ੍ਰਸ਼ਾਸਨ ਨੇ ਮੀਡੀਆ ਰਾਹੀਂ ਲੋਕਾਂ ਨੂੰ ਦਸਿਆ ਗਿਆ ਕਿ ਜੇਕਰ ਕੋਈ ਬੀਬੀ ਹੈਲਮਟ ਤੋਂ ਬਿਨਾਂ ਦੋਪਈਆ ਵਾਹਨ ਚਲਾਉਂਦੀ ਮਿਲ ਗਈ ਤਾਂ ਉਸ ਦਾ ਚਾਲਾਨ ਕਟਿਆ ਜਾਵੇਗਾ ਜਿਸ ਸਿੱਖ ਹਲਕਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਮਸਲੇ ਨੂੰ ਲੈ ਕੇ ਅੱਜ ਕੁਝ ਸਿੱਖ ਜਥੇਬੰਦੀਆਂ ਅਤੇ ਅਕਾਲੀ ਦਲ ਵਲੋਂ ਚੰਡੀਗੜ• 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।। ਪ੍ਰਦਰਸ਼ਨਕਾਰੀਆਂ ਨੇ ਜਦੋਂ ਗਵਰਨਰ ਹਾਊਸ ਵਲ ਕੂਚ ਕੀਤਾ ਤਾਂ ਪੁਲਿਸ ਨੇ ਉਨ•ਾਂ ਨੂੰ 21-33 ਚੌਕ ਦੇ ਚੁਰਸਤੇ 'ਤੇ ਰੋਕ ਲਿਆ।। ਇਸ ਦੌਰਾਨ ਪੁਲਿਸ ਨੇ ਅਕਾਲੀ ਦਲ ਚੰਡੀਗੜ• ਦੇ ਪ੍ਰਧਾਨ ਅਤੇ ਸਾਥੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਜਿਵੇਂ ਹੀ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਬਾਕੀ ਕਾਰਕੁਨ ਸੜਕ 'ਤੇ ਜਾਮ ਲਾਉਣ ਲੱਗੇ ਤੇ ਪੁਲਿਸ ਨਾਲ ਮਾਮੂਲੀ ਕਹਾ ਸੁਣੀ ਵੀ ਹੋਈ।