• Home
  • ਬਾਦਲਾਂ ਵਿਰੁੱਧ ਅੱਜ ਕੀ ਰਾਜ਼ ਖੋਲ੍ਹੇਗਾ ? ਬੇਅਦਬੀ ਮਾਮਲੇ ਤੇ ਬਣਾਇਆ ਬਾਦਲਾਂ ਦਾ ਜਸਟਿਸ ਜ਼ੋਰਾ ਸਿੰਘ ਕਮਿਸ਼ਨ

ਬਾਦਲਾਂ ਵਿਰੁੱਧ ਅੱਜ ਕੀ ਰਾਜ਼ ਖੋਲ੍ਹੇਗਾ ? ਬੇਅਦਬੀ ਮਾਮਲੇ ਤੇ ਬਣਾਇਆ ਬਾਦਲਾਂ ਦਾ ਜਸਟਿਸ ਜ਼ੋਰਾ ਸਿੰਘ ਕਮਿਸ਼ਨ

ਚੰਡੀਗੜ : ਸਾਲ 2015 'ਚ ਪੰਜਾਬ ਵੱਡੀ ਗਿਣਤੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤੇ ਲੋਕ ਰੋਹ ਕਾਰਨ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਜਸਟਿਸ ਜੋਰਾ ਸਿੰਘ ਦੀ ਅਗਵਾਈ 'ਚ ਜਾਂਚ ਲਈ ਕਮਿਸ਼ਨ ਗਠਿਤ ਕੀਤਾ। ਕਾਫੀ ਜਦੋ ਜਹਿਦ ਤੋਂ ਬਾਅਦ ਜਸਟਿਸ ਜੋਰਾ ਸਿੰਘ ਨੇ ਜਾਂਚ ਦੀ ਰਿਪੋਰਟ ਤਿਆਰ ਕੀਤੀ ਪਰ ਅਕਾਲੀ ਸਰਕਾਰ ਨੇ ਇਸ ਰਿਪੋਰਟ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਨਵੀਂ ਸਰਕਾਰ ਆਈ ਤੇ ਉਸ ਨੇ ਜਾਂਚ ਲਈ ਨਵੇਂ ਕਮਿਸ਼ਨ ਦਾ ਗਠਨ ਕਰ ਦਿੱਤਾ।
ਜਸਟਿਸ ਜੋਰਾ ਸਿੰਘ ਇਸ ਤੋਂ ਬਾਅਦ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।
ਜਸਟਿਸ ਜੋਰਾ ਸਿੰਘ ਨੇ ਆਪਣੇ ਅੰਦਰ ਅਨੇਕਾਂ ਰਾਜ਼ ਛੁਪਾ ਰੱਖੇ ਹਨ। ਉਹ ਲੰਮੇ ਸਮੇਂ ਤੋਂ ਅੰਦਰੋਂ ਅੰਦਰੀ ਸੰਘਰਸ਼ ਕਰ ਰਹੇ ਹਨ ਕਿਉਂਕਿ ਉਨਾਂ ਜਾਂਚ ਸਮੇਂ ਅਨੇਕਾਂ ਲੋਕਾਂ ਦੇ ਬਿਆਨ ਦਰਜ ਕੀਤੇ ਸਨ ਤੇ ਸੱਚਾਈ ਉਨਾਂ ਕੋਲ ਹੈ ਤੇ ਉਹ ਅੱਜ ਪ੍ਰੈਸ ਕਾਨਫਰੰਸ ਕਰ ਕੇ ਸਾਰੇ ਰਾਜ਼ ਖੋਲਣਗੇ।
ਸੂਤਰ ਦੱਸਦੇ ਹਨ ਕਿ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਬਾਦਲ ਪਰਵਾਰ ਨੂੰ ਝਟਕਾ ਲੱਗਣਾ ਯਕੀਨੀ ਹੈ ਕਿਉਂਕਿ ਬਾਦਲ ਪਰਵਾਰ ਦੇ ਇਸ਼ਾਰੇ 'ਤੇ ਹੀ ਉਨਾਂ ਵਲੋਂ ਪੇਸ਼ ਕੀਤੀ ਰਿਪੋਰਟ 'ਤੇ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਤੋਂ ਪਹਿਲਾਂ ਵੀ ਜਸਟਿਸ ਜੋਰਾ ਸਿੰਘ ਇਸ ਤਰਾਂ ਦੇ ਕਈ ਵਾਰ ਇਸ਼ਾਰੇ ਕਰ ਚੁੱਕੇ ਹਨ।