• Home
  • ਪ੍ਰਦੂਸ਼ਣ ਮਾਮਲੇ ‘ਚ ਮਾਰੀ ਬਠਿੰਡਾ ਨੇ ਬਾਜ਼ੀ-ਪਹਿਲਾ ਸਥਾਨ ਮੱਲਿਆ

ਪ੍ਰਦੂਸ਼ਣ ਮਾਮਲੇ ‘ਚ ਮਾਰੀ ਬਠਿੰਡਾ ਨੇ ਬਾਜ਼ੀ-ਪਹਿਲਾ ਸਥਾਨ ਮੱਲਿਆ

ਚੰਡੀਗੜ : ਪ੍ਰਦੂਸ਼ਣ ਦੇ ਮਾਮਲੇ 'ਚ ਵੀ ਹੁਣ ਬਠਿੰਡਾ ਨੇ ਬਾਜ਼ੀ ਮਾਰ ਲਈ ਹੈ ਤੇ ਉਹ ਪੰਜਾਬ ਵਿੱਚੋਂ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ। ਪੰਜਾਬ ਵਿਚ ਕਿਸਾਨਾਂ ਵਲੋਂ ਲਗਾਤਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਜਿਸ ਕਾਰਨ ਮਾਲਵੇ ਦਾ ਇਲਾਕਾ ਪੂਰੀ ਤਰਾਂ ਪ੍ਰਦੂਸ਼ਿਤ ਹੋ ਚੁੱਕਾ ਹੈ ਤੇ ਦੁਆਬੇ ਦਾ ਵੀ ਕੋਈ ਚੰਗਾ ਹਾਲ ਨਹੀਂ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਂ ਸਮੇਂ 'ਤੇ ਅੰਕੜੇ ਪੇਸ਼ ਕਰਦਾ ਰਹਿੰਦਾ ਹੈ। ਬੋਰਡ ਨੇ ਜਿਹੜੇ ਅੰਕੜੇ ਹੁਣ ਪੇਸ਼ ਕੀਤੇ ਹਨ ਉਹ ਬੜੇ ਹੀ ਡਰਾਉਣੇ ਹਨ ਤੇ ਬਠਿੰਡਾ ਜ਼ਿਲੇ 'ਚ ਪ੍ਰਦੂਸ਼ਣ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਸੂਬੇ ਵਿਚ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਹੁਣ ਬਠਿੰਡਾ ਪਹਿਲੇ ਸਥਾਨ ਤੇ ਹੈ, ਜਦੋਂਕਿ ਜਲੰਧਰ ਦੂਜੇ ਸਥਾਨ 'ਤੇ।ਅਤੇ ਲੁਧਿਆਣਾ ਤੀਜੇ ਨੰਬਰ 'ਤੇ ਹੈ।
ਸ਼ੁੱਕਰਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਪ੍ਰਦੂਸ਼ਣ ਦਾ ਪੱਧਰ ਬਠਿੰਡਾ-251, ਜਲੰਧਰ-151 ਅਤੇ ਲੁਧਿਆਣਾ-149 ਰਿਹਾ। ਜਦਕਿ ਇਕ ਹਫਤਾ ਪਹਿਲਾਂ ਜਲੰਧਰ ਪਹਿਲੇ ਅਤੇ ਲੁਧਿਆਣਾ ਦੂਜੇ ਪ੍ਰਦੂਸ਼ਿਤ ਸ਼ਹਿਰਾਂ ਵਿਚ ਰਿਕਾਰਡ ਕੀਤਾ ਗਿਆ ਸੀ।। ਅਜੇ ਤਾਂ ਦੀਵਾਲੀ ਬਾਕੀ ਹੈ ਤਾਂ ਉਸ ਤੋਂ ਬਾਅਦ ਕੀ ਸਥਿਤੀ ਹੋਵੇਗੀ, ਸੋਚਿਆ ਹੀ ਜਾ ਸਕਦਾ।