• Home
  • ਪੰਚਾਇਤੀ ਚੋਣਾਂ ਤੋਂ ਸਰਕਾਰ ਦੋਚਿੱਤੀ ‘ਚ -ਪੜ੍ਹੋ ਕਿਉਂ ?

ਪੰਚਾਇਤੀ ਚੋਣਾਂ ਤੋਂ ਸਰਕਾਰ ਦੋਚਿੱਤੀ ‘ਚ -ਪੜ੍ਹੋ ਕਿਉਂ ?

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ)
ਪੰਜਾਬ ਸਰਕਾਰ ਪੰਚਾਇਤੀ ਚੋਣਾ ਨੂੰ ਲੈ ਕੇ ਏ.ਜੀ. ਆਫ਼ਿਸ ਪੁੱਜ ਗਈ ਹੈ। ਜਿਥੋ ਸਲਾਹ ਲਈ ਜਾ ਰਹੀਂ ਹੈ ਕਿ ਉਹ ਪੰਚਾਇਤੀ ਚੋਣਾਂ ਕਰਵਾਉਣ ਜਾਂ ਫਿਰ ਇਸ ਸਬੰਧੀ ਅਜੇ ਇੰਤਜਾਰ ਕੀਤਾ ਜਾਏ।
ਪੰਚਾਇਤੀ ਚੋਣਾਂ ਵਿੱਚ ਕੀਤੇ ਜਾ ਰਹੇ ਰਾਖਵੇਕਰਨ ਨੂੰ ਲੈ ਕੇ ਇੱਕ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਚਲ ਰਹੀਂ ਹੈ ਅਤੇ ਇਸ ਸਬੰਧੀ ਅਗਲੀ ਤਾਰੀਖ ਵੀ ਜਨਵਰੀ 2019 ਪਈ ਹੋਈ ਹੈ। ਇਸ ਪਟੀਸਨ ਵਿੱਚ ਪੰਜਾਬ ਸਰਕਾਰ ਜੁਆਬਦੇਹ ਹੈ। ਇਸ ਲਈ ਚਲਦੀ ਸੁਣਵਾਈ ਦੌਰਾਨ ਕੀ ਪੰਜਾਬ ਸਰਕਾਰ ਰਾਖਵੇਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਚੋਣ ਕਰਵਾ ਸਕਦਾ ਹੈ ਜਾਂ ਫਿਰ ਇਸ ਸਬੰਧੀ ਹਾਈ ਕੋਰਟ ਤੋਂ ਇਜਾਜਤ  ਲੈਣੀ ਪਏਗੀ। ਇਸ ਨਾਲ ਹੀ ਰਾਖਵੇਕਰਨ ਨੂੰ ਲੈ ਕੇ ਵੀ ਕੁਝ ਸੁਆਲ ਹਨ। ਜਿਨ੍ਹਾਂ ਦਾ ਜੁਆਬ ਕਾਨੂੰਨੀ ਤੌਰ ’ਤੇ ਏ.ਜੀ. ਦਫ਼ਤਰ ਤੋਂ ਮੰਗੀਆ ਗਿਆ ਹੈ। ਏ.ਜੀ. ਦਫ਼ਤਰ ਤੋਂ ਸਲਾਹ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ।