• Home
  • ਭਾਜਪਾ ਵੱਲੋਂ ਗੁਰਦਾਸਪੁਰ ਤੋਂ ਅਜੇ ਸਿੰਘ ਉਮੀਦਵਾਰ ਹੋਣਗੇ :-ਪੜ੍ਹੋ ਕੌਣ ਹਨ ?

ਭਾਜਪਾ ਵੱਲੋਂ ਗੁਰਦਾਸਪੁਰ ਤੋਂ ਅਜੇ ਸਿੰਘ ਉਮੀਦਵਾਰ ਹੋਣਗੇ :-ਪੜ੍ਹੋ ਕੌਣ ਹਨ ?

ਨਵੀਂ ਦਿੱਲੀ :- ਬਾਲੀਵੁੱਡ ਸਟਾਰ ਸੰਨੀ ਦਿਓਲ ਜਿਸ ਨੇ ਪਿਛਲੇ ਹਫ਼ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਵਿੱਚ ਸ਼ਾਹ ਨਾਲ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਸਪੱਸ਼ਟ ਹੋ ਗਿਆ ਸੀ ਕਿ ਉਹ ਹੁਣ ਪੰਜਾਬ ਤੋਂ ਚੋਣ ਲੜਨਗੇ । ਭਾਵੇਂ ਬੀਜੇਪੀ ਦੇ ਮੁੱਖ ਦਫ਼ਤਰ ਵੱਲੋਂ ਸੰਨੀ ਦਿਓਲ ਦੀ ਅਧਿਕਾਰਤ ਤੌਰ ਤੇ ਉਮੀਦਵਾਰ ਵਜੋਂ ਸੂਚੀ ਜਾਰੀ ਨਹੀਂ ਹੋਈ । ਪਰ ਅੱਜ ਸੰਨੀ ਦਿਓਲ ਨੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਚ ਰੱਖਿਆ ਮੰਤਰੀ ਨਿਰਮਲਾ ਸੀਤਾ ਰਮਨ , ਪਿਯੂਸ ਗੋਇਲ ਦੀ ਮੌਜੂਦਗੀ ਚ ਆਪਣੀ ਮੈਂਬਰਸ਼ਿਪ ਭਾਰਤੀ ਜਨਤਾ ਪਾਰਟੀ ਤੋਂ ਹਾਸਲ ਕੀਤੀ ।

ਸੰਨੀ ਦਿਓਲ ਦੇ ਪਰਿਵਾਰਕ ਪਿਛੋਕੜ ਵੱਲ ਜਾਈਏ ਤਾਂ ਸੰਨੀ ਦਿਓਲ ਪੰਜਾਬ ਦਾ ਹੀ ਬੇਟਾ ਹੈ ਕਿਉਂਕਿ ਸੰਨੀ ਦਿਓਲ ਦੇ ਪਿਤਾ ਦਾ ਨਾਮ ਬਾਲੀਵੁੱਡ ਸਟਾਰ ਧਰਮਿੰਦਰ ਸਿੰਘ ਹੈ ਅਤੇ ਇਸ ਦੀ ਮਾਤਾ ਦਾ ਨਾਮ ਪ੍ਰਕਾਸ਼ ਕੌਰ ਹੈ,
ਧਰਮਿੰਦਰ ਨੇ ਪੰਜਾਬ ਦਾ ਨਾਮ ਬਾਲੀਵੁੱਡ ਵਿੱਚ ਦਰਜ ਕਰਵਾਇਆ । ਇਨ੍ਹਾਂ ਦਾ ਜੱਦੀ ਪਿੰਡ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੀ ਤਹਿਸੀਲ ਰਾਏਕੋਟ ਦਾ ਪਿੰਡ ਡਾਂਗੋ ਹੈ ।
ਸਨੀ ਦਿਓਲ ਦਾ ਅਸਲੀ ਨਾਮ ਅਜੇੈ ਸਿੰਘ ਦਿਓਲ ਹੈ ਅਤੇ ਇਸ ਦੇ ਛੋਟੇ ਭਰਾ ਬੌਬੀ ਦਿਓਲ ਦਾ ਅਸਲੀ ਨਾਮ ਵਿਜੈ ਸਿੰਘ ਦਿਓਲ ਹੈ।

ਸੰਨੀ ਦਿਓਲ ਉਰਫ ਅਜੇ ਸਿੰਘ ਦਿਓਲ ਦੇ 2 ਪੁੱਤਰ ਕਰਨ ਦਿਓਲ ਤੇ ਰੋਕੀ ਦਿਓਲ ਹਨ । ਵੱਡੇ ਪੁੱਤਰ ਕਰਨ ਦਿਓਲ ਦੀ ਬਾਲੀਵੁੱਡ ਦੀ ਮੂਵੀ "ਪਲ -ਪਲ ਦਿਲ ਕੇ ਪਾਸ" ਜਲਦ ਰਿਲੀਜ਼ ਹੋ ਰਹੀ ਹੈ ।