• Home
  • ਅਨਡਾਉਟਿਡ : ਲੈਫਟੀਨੈਂਟ ਉਮਰ ਫੈਯਾਜ਼ ਆਫ ਕਸ਼ਮੀਰ’ ਕਿਤਾਬ ਦੀ ਘੁੰਡ ਚੁਕਾਈ ਹੋਈ

ਅਨਡਾਉਟਿਡ : ਲੈਫਟੀਨੈਂਟ ਉਮਰ ਫੈਯਾਜ਼ ਆਫ ਕਸ਼ਮੀਰ’ ਕਿਤਾਬ ਦੀ ਘੁੰਡ ਚੁਕਾਈ ਹੋਈ

ਚੰਡੀਗੜ੍ਹ, 28 ਮਾਰਚ : ਭਾਵਨਾ ਅਰੋੜਾ ਦੀ ਨਵੀਂ ਕਿਤਾਬ 'ਅਨਡਾਉਟਿਡ : ਲੈਫਟੀਨੈਂਟ ਉਮਰ ਫੈਯਾਜ਼ ਆਫ ਕਸ਼ਮੀਰ ' ਵੀਰਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਜਾਰੀ ਕੀਤੀ ਗਈ।
'ਅਨਡਾਉਟਿਡ' ਕਸ਼ਮੀਰ ਦੇ ਜਵਾਨ ਆਰਮੀ ਅਫ਼ਸਰ ਲੈਫਟੀਨੈਂਟ ਉਮਰ ਫੈਯਾਜ਼ ਦੇ ਅਸਾਧਾਰਣ ਜੀਵਨ ਦੀ ਅਸਾਧਾਰਣ ਕਹਾਣੀ ਹੈ, ਜਿਨ੍ਹਾਂ ਨੂੰ ਮਈ 2017 ਵਿਚ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿਚ ਅੱਤਵਾਦੀਆਂ ਨੇ ਉਸ ਸਮੇਂ ਅਪਹਰਣ ਕਰਕੇ ਮਾਰ ਦਿੱਤਾ ਸੀ, ਜਿੱਥੇ ਉਹ ਇਕ ਰਿਸ਼ਤੇਦਾਰ ਦੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਗਏ ਸਨ।
ਜੰਮੂ ਅਤੇ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਨਾਲ ਸਬੰਧਤ ਫੈਯਾਜ਼ ਜੰਮੂ ਵਿਚ ਅਖਨੂਰ ਇਲਾਕੇ ਵਿਚ ਤੈਨਾਤ ਸਨ। ਉਨ੍ਹਾਂ ਨੂੰ ਉਨ੍ਹਾਂ ਦੀ ਹੱਤਿਆ ਤੋਂ ਸਿਰਫ਼ ਪੰਜ ਮਹੀਨੇ ਪਹਿਲਾਂ ਹੀ ਦਸੰਬਰ 2016 ਵਿਚ ਸੈਨਾ ਵਿਚ ਸਭ ਤੋਂ ਪੁਰਾਣੀ ਰਾਈਫਲ ਰੈਜੀਮੈਂਟ, ਰਾਜਪੁਤਾਨਾ ਰਾਈਫਲਜ਼ ਦੀ ਦੂਜੀ ਬਟਾਲੀਅਨ ਵਿਚ ਤੈਨਾਤੀ ਦਿੱਤੀ ਗਈ ਸੀ।
ਉਨ੍ਹਾਂ ਦੀ ਮੌਤ ਨਾਲ ਪੂਰਾ ਦੇਸ਼ ਸਦਮੇ ਵਿਚ ਆ ਗਿਆ, ਅਤੇ ਇਕ ਜਵਾਨ ਸੈਨਿਕ ਦੀ ਯਾਦ ਨੂੰ ਉਨ੍ਹਾਂ ਦੇ ਦਿਮਾਗ ਵਿਚ ਅਮਿੱਟ ਕਰਕੇ ਅਮਰ ਬਣਾ ਦਿੱਤਾ। ਆਪਣੇ ਸੰਖੇਪ, ਪ੍ਰੇਰਣਾਦਾਇਕ ਜੀਵਨ ਵਿਚ ਉਮਰ ਨੇ ਇਕ ਉਦਾਹਰਣ ਸਥਾਪਤ ਕਰਨ ਅਤੇ ਸਾਥੀ ਕਸ਼ਮੀਰੀਆਂ ਨੂੰ ਹਿੰਸਾ ਦੇ ਚੱਕਰਵਿਊ ਵਿਚੋਂ ਬਾਹਰ ਕੱਢ ਕੇ ਸੈਨਾ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਸਾਥੀ ਕਸ਼ਮੀਰੀ ਸੂਬੇ ਵਿਚ ਅਸ਼ਾਂਤੀ ਤੋਂ ਲਗਾਤਾਰ ਪ੍ਰਭਾਵਤ ਹੋ ਰਹੇ ਸਨ ਅਤੇ ਉਮਰ ਨੇ ਉਨ੍ਹਾਂ ਨੂੰ ਇਕ ਨਵੀਂ ਰਾਹ ਦਿਖਾਈ।
ਭਾਵਨਾ ਅਰੋੜਾ ਦੀ ਚੌਥੀ ਕਿਤਾਬ, 'ਅਨਡਾਉਟਿਡ' ਇਕ ਰਾਸ਼ਟਰੀ ਸ਼ਹੀਦ ਦੀ ਯਾਦ ਵਿਚ ਇਕ ਸ਼ਰਧਾਂਜਲੀ ਹੈ, ਜਿਸ ਨੇ ਸੰਭਾਵਤ ਖਤਰਿਆਂ ਦੇ ਬਾਵਜੂਦ ਸੈਨਾ ਦੀ ਵਰਦੀ ਪਹਿਨਣ ਦੀ ਹਿੰਮਤ ਦਿਖਾਈ। ਇਸ ਕਿਤਾਬ ਨੂੰ ਕਾਫੀ ਸੰਵੇਦਨਸ਼ੀਲਤਾ ਨਾਲ ਲਿਖਿਆ ਗਿਆ ਹੈ ਅਤੇ ਹੋਰ ਗਹਿਰਾਈ ਨਾਲ ਸੋਧ ਕੀਤਾ ਗਿਆ ਹੈ ਅਤੇ ਹਰ ਘਟਨਾਕ੍ਰਮ ਨੂੰ ਮਹਿਸੂਸ ਕਰਕੇ ਬਿਆਨ ਕੀਤਾ ਗਿਆ ਹੈ।
'ਅਨਡਾਉਟਿਡ' ਲਈ ਉਨ੍ਹਾਂ ਨੇ ਦੋ ਸਾਲ ਤੱਕ ਡੂੰਘੀ ਰਿਸਰਚ ਕੀਤੀ, ਜਿਸ ਵਿਚ ਲਗਭਗ 6 ਮਹੀਨੇ ਤੱਕ ਕਸ਼ਮੀਰ ਘਾਟੀ ਦੇ ਵੱਖ ਵੱਖ ਇਲਾਕਿਆਂ, ਆਈਐਮਏ, ਐਨਡੀਏ, ਐਮਐਚਓਬਿਲਯੂ, ਦੇਵਲਾਲੀ ਅਤੇ ਅਖਨੂਰ ਦੀਆਂ ਯਾਤਰਾਵਾਂ ਹਨ, ਤਾਂ ਜੋ ਲੈਫਟੀਨੈਂਟ ਉਮਰ ਦੇ ਜੀਵਨ ਦਾ ਇਕ ਪ੍ਰਮਾਣਿਕ ਲੇਖਾ ਜੋਖਾ ਸ਼ਬਦਾਂ ਵਿਚ ਉਤਾਰਿਆ ਜਾ ਸਕੇ।
ਭਾਵਨਾ ਦਾ ਕਹਿਣਾ ਹੈ ਕਿ ਇਹ ਸਿਰਲੇਖ ਜਾਣਬੁੱਝ ਕੇ ਰੱਖਿਆ ਗਿਆ ਹੈ। ਇਹ ਸਿਰਲੇਖ ਭਾਰਤੀ ਸੈਨਾ ਦੇ ਲੈਫਟੀਨੈਂਟ ਉਮਰ ਫੈਯਾਜ ਲਈ ਇਕਦਮ ਸਟੀਕ ਹੈ। ਹਾਲਾਂਕਿ, ਅਸੀਂ ਸਰਵਸੰਮਤੀ ਨਾਲ ਸਹਿਮਤ ਸੀ ਕਿ ਉਨ੍ਹਾਂ ਦੀ ਕਸ਼ਮੀਰੀ ਪਹਿਚਾਨ 'ਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਉਨ੍ਹਾਂ ਦਾ ਭਾਰਤੀ ਸੈਨਾ ਵਿਚ ਹੋਣ ਨੂੰ ਲੈ ਕੇ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਸੀ। ਇਹ ਧਾਰਾ ਦੇ ਉਲਟ ਵਹਿਣ ਅਤੇ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਇਕ ਤੈਅ ਰੁਝਾਨ ਨਹੀਂ ਸੀ। ਲੈਫਟੀਨੈਂਟ ਉਮਰ ਫੈਯਾਜ਼ ਨੇ ਠੀਕ ਇਹੋ ਕੀਤਾ ਅਤੇ ਅਸੀਂ ਉਸਨੂੰ ਸਭ ਦੇ ਸਾਹਮਣੇ ਰੱਖਿਆ ਹੈ।
ਭਾਵਨਾ ਨੇ ਇਹ ਵੀ ਐਲਾਨ ਕੀਤਾ ਕਿ ਕਿਤਾਬ ਤੋਂ ਪ੍ਰਾਪਤ ਰਾਇਲਟੀ ਦਾ ਉਪਯੋਗ ਫੈਯਾਜ਼ ਦੇ ਨਾਮ 'ਤੇ ਇਕ ਸਾਲਾਨਾ ਸਕਾਲਰਸ਼ਿਪ ਲਈ ਕੀਤਾ ਜਾਵੇਗਾ। ਇਸ ਫੰਡ ਨਾਲ ਉਸ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ ਜਿਸ ਵਿਚ ਉਸਨੇ ਪੜ੍ਹਾਈ ਕੀਤੀ ।
ਸਕਾਲਰਸ਼ਿਪ ਤੋਂ ਇਲਾਵਾ, ਇਕ  ਰੋਲਿੰਗ ਟ੍ਰਾਫੀ ਵੀ ਹੋਵੇਗੀ। ਅਤੇ ਇਸ ਰਾਸ਼ੀ ਤੋਂ ਇਕੱਠਾ ਹੋਇਆ ਵਿਆਜ਼, ਆਉਣ ਵਾਲੇ ਸਾਲਾਂ ਵਿਚ ਸਕਾਲਰਸ਼ਿਪ ਲਈ ਫੰਡਿੰਗ ਦਿੰਦਾ ਰਹੇਗਾ। ਉਮਰ ਨੇ ਆਪਣੀ ਸਕੂਲੀ ਸਿੱਖਿਆ, ਜਮਾਤ 5 – 12 ਤੋਂ ਜਵਾਹਰ ਨਵੋਦਿਆ ਵਿਦਿਆਲਿਆ (ਜੇਐਨਵੀ) ਅਨੰਤਨਾਗ ਤੋਂ ਪ੍ਰਾਪਤ ਕੀਤੀ ਹੈ।
ਸੈਨਾ ਪ੍ਰਮੁੱਖ ਜਨਰਲ ਬਿਪਿਨ ਰਾਵਤ ਨੇ ਕਿਤਾਬ ਦੀ ਪ੍ਰਸਤਾਵਨਾ ਵਿਚ ਲਿਖਿਆ ਹੈ ਕਿ ਉਮਰ ਨੇ ਵਾਸਤਵਿਕ ਅਰਥਾਂ ਵਿਚ 'ਕਸ਼ਮੀਰੀਅਤ ' ਨੂੰ ਜੀਆ ਹੈ ਅਤੇ ਉਨ੍ਹਾਂ ਨੇ ਇਤਿਹਾਸ ਵਿਚ ਇਕ ਅਜਿਹੇ ਨਾਇਕ ਦੇ ਰੂਪ ਵਿਚ ਜਾਣਿਆ ਜਾਵੇਗਾ, ਜਿਸ ਨੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਕੇ ਅਤੇ ਹਰ ਤਰ੍ਹਾਂ ਦੇ ਵਿਰੋਧ ਦੇ ਖਿਲਾਫ਼ ਜਾ ਕੇ ਰਾਸ਼ਟਰ ਦੀ ਸੇਵਾ ਕਰਨ ਦਾ ਵਿਕਲਪ ਚੁਣਿਆ।''

ਭਾਵਨਾ ਅਰੋੜਾ ਦੀ ਉਨ੍ਹਾਂ ਦੀਆਂ ਤਿੰਨ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਿਤਾਬਾਂ ਦਾ ਸਿਹਰਾ ਵੀ ਪ੍ਰਾਪਤ ਹੈ, ਜਿਨ੍ਹਾਂ ਵਿਚ – ਦ ਡੈਲੀਬ੍ਰੇਟ ਸਿਨਰ, ਮਿਸਟ੍ਰੈਸ ਆਫ ਆਨਰ ਅਤੇ ਲਵ ਬਾਇ ਦਾ ਵੇ ਸ਼ਾਮਲ ਹਨ। ਇਕ ਲੇਖਕ ਦੇ ਰੁਪ ਵਿਚ ਕਰੀਅਰ ਬਣਾਉਣ ਤੋਂ ਪਹਿਲਾਂ ਭਾਵਨਾ ਨੇ ਕੁਝ ਸਾਲਾਂ ਤੱਕ ਇਕ ਬਿਜਨਸ ਸਕੂਲ ਦੀ ਅਗਵਾਈ ਕੀਤੀ। ਉਸ ਤੋਂ ਬਾਅਦ ਉਹ ਆਪਣੇ ਅੰਦਰ ਛਿਪੇ ਲੇਖਕ ਨੂੰ ਜ਼ਿਆਦਾ ਸਮੇਂ ਤੱਕ ਨਜ਼ਰ ਅੰਦਾਜ ਨਾ ਕਰ ਸਕੀ ਅਤੇ ਹੁਣ ਉਹ ਇਕ ਪੁਰੀ ਲੇਖਿਕਾ ਦੇ ਤੌਰ 'ਤੇ ਆਪਣੇ ਜਨੂਨ ਨੂੰ ਜੀ ਰਹੀ ਹੈ।