ਅਮਰਿੰਦਰ ਲਈ ਚੋਣ ਰਣਨੀਤੀ ਤਿਆਰ ਕਰਨਗੇ ਓ.ਐਸ.ਡੀ., ਦਿੱਤਾ ਸਰਕਾਰੀ ਅਹੁਦੇ ਤੋਂ ਅਸਤੀਫ਼ਾ
-- ਕਾਂਗਰਸ ਦਫ਼ਤਰ 'ਚ ਬੈਠ ਕੇ ਹਰ ਸੀਟ 'ਤੇ ਨਜ਼ਰ ਰੱਖਣਗੇ ਕੈਪਟਨ ਸੰਦੀਪ ਸੰਧੂ
-- ਵਿਮਲ ਸੁਬਲੀ, ਮੇਅਰ ਅਮਰਦੀਪ, ਅੰਕਿਤ ਬਾਂਸਲ ਅਤੇ ਜਗਦੀਪ ਸੰਧੂ ਸਣੇ ਸੰਦੀਪ ਬਰਾੜ ਰਹਿਣਗੇ ਮੁੱਖ ਮੰਤਰੀ ਨਾਲ
-- 3 ਓ.ਐਸ.ਡੀ. ਅਤੇ 3 ਸਕੱਤਰਾਂ ਨੇ ਦਿੱਤਾ ਅਸਤੀਫ਼ਾ, ਸਰਕਾਰੀ ਅਹੁਦਾ ਆ ਰਿਹਾ ਸੀ ਅੜਿੱਕੇ

ਅਸ਼ਵਨੀ ਚਾਵਲਾ
ਚੰਡੀਗੜ•, 16 ਅਪਰੈਲ।
ਮੁੱਖ ਮੰਤਰੀ ਅਮਰਿੰਦਰ ਸਿੰਘ ਲਈ ਚੋਣ ਰਣਨੀਤੀ ਤਿਆਰ ਕਰਨ ਲਈ ਉਨ•ਾਂ ਦੇ 6 ਓ.ਐਸ.ਡੀਜ਼ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ, ਕਿਉਂਕਿ ਸਰਕਾਰੀ ਅਹੁਦਾ ਉਨ•ਾਂ ਦੇ ਸਿਆਸੀ ਕੰਮਕਾਜ ਕਰਨ ਦੇ ਅੜਿੱਕੇ ਆ ਰਿਹਾ ਸੀ ਅਤੇ ਚੋਣ ਕਮਿਸ਼ਨ ਵਿੱਚ ਹੋਣ ਵਾਲੀ ਸ਼ਿਕਾਇਤਾਂ ਦੇ ਕਾਰਨ ਹੀ ਇਹ ਫੈਸਲਾ ਇਨ•ਾਂ ਓ.ਐਸ.ਡੀਜ਼ ਨੇ ਲਿਆ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਟੀਮ ਦੇ ਅਹਿਮ ਕਿਰਦਾਰ ਕੈਪਟਨ ਸੰਦੀਪ ਸੰਧੂ ਚੰਡੀਗੜ• ਸਥਿਤ ਕਾਂਗਰਸ ਭਵਨ ਵਿਖੇ ਬੈਠ ਕੇ ਪਾਰਟੀ ਦਾ ਕੰਮਕਾਜ ਦੇਖਦੇ ਹੋਏ 13 ਸੀਟਾਂ 'ਤੇ ਆਪਣੀ ਨਜ਼ਰ ਰੱਖਣਗੇ ਅਤੇ ਮਿੰਟ ਮਿੰਟ ਦਾ ਫੀਡਬੈਕ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦੇਣਗੇ ਤਾਂ ਕਿ ਕਿਸੇ ਵੀ ਸੀਟ 'ਤੇ ਹੋ ਰਹੀਂ ਢਿੱਲ ਮੱਠ ਨੂੰ ਦੂਰ ਕੀਤਾ ਜਾ ਸਕੇ। ਕੈਪਟਨ ਸੰਦੀਪ ਸੰਧੂ ਨੇ ਪਹਿਲਾਂ ਵੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਇਲਾਵਾ ਵਿਧਾਨ ਸਭਾ ਸੀਟਾਂ 'ਤੇ ਅਹਿਮ ਰੋਲ ਅਦਾ ਕਰਦੇ ਹੋਏ ਚੋਣਾਂ ਵਿੱਚ ਕਾਂਗਰਸ ਦੀ ਬੇੜੀ ਪਾਰ ਲਗਾਉਣ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਇਸ ਲਈ ਇਨ•ਾਂ ਲੋਕ ਸਭਾ ਚੋਣਾਂ ਵਿੱਚ ਵੀ ਉਨ•ਾਂ ਨੂੰ ਹੀ ਰਣਨੀਤੀ ਤਿਆਰ ਕਰਨ ਲਈ ਸਭ ਤੋਂ ਅੱਗੇ ਰੱਖਿਆ ਗਿਆ ਹੈ। ਕੈਪਟਨ ਸੰਦੀਪ ਸੰਧੂ ਪਿਛਲੇ ਦਿਨਾਂ ਤੋਂ ਹੀ ਪਾਰਟੀ ਲਈ ਸਰਗਰਮ ਹੋ ਗਏ ਸਨ ਪਰ ਉਨ•ਾਂ ਦਾ ਸਰਕਾਰੀ ਅਹੁਦਾ ਉਨ•ਾਂ ਦੇ ਕੰਮਕਾਜ ਵਿੱਚ ਆਉਣ ਦੇ ਕਾਰਨ ਉਨ•ਾਂ ਨੇ ਮੰਗਲਵਾਰ ਨੂੰ ਆਪਣਾ ਅਸਤੀਫ਼ਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੌਂਪ ਦਿੱਤਾ ਹੈ। ਜਿਸ ਨੂੰ ਕਿ ਅੱਜ-ਭਲਕ ਵਿੱਚ ਸਵੀਕਾਰ ਵੀ ਕਰ ਲਿਆ ਜਾਏਗਾ ਤਾਂ ਕਿ ਇਸ ਸਬੰਧੀ ਚੋਣ ਕਮਿਸ਼ਨ ਵਿਖੇ ਕੋਈ ਸ਼ਿਕਾਇਤ ਨਾ ਹੋ ਸਕੇ।
ਇਸੇ ਤਰ•ਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਵਿਖੇ ਕੰਮ ਦੇਖਣ ਵਾਲੇ ਅੰਕਿਤ ਬਾਂਸਲ, ਸੰਦੀਪ ਬਰਾੜ ਅਤੇ ਜਗਦੀਪ ਸੰਧੂ ਨੇ ਵੀ ਆਪਣਾ ਅਸਤੀਫ਼ਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੌਂਪ ਦਿੱਤਾ ਹੈ। ਇਹ ਤਿੰਨੇ ਓ.ਐਸ.ਡੀ. ਅਮਰਿੰਦਰ ਸਿੰਘ ਨਾਲ ਰਹਿੰਦੇ ਹੋਏ ਸਿਆਸੀ ਕੰਮਕਾਜ ਦੇਖਣਗੇ।

ਬਾਕਸ-1

ਚੋਣਾਂ ਤੋਂ ਬਾਅਦ ਮੁੜ ਤੋਂ ਮਿਲ ਜਾਂਦੀ ਐ ਤੈਨਾਤੀ

ਸਿਆਸੀ ਕੰਮ ਕਰਨ ਲਈ ਸ਼ੁਰੂ ਤੋਂ ਹੀ ਸਰਕਾਰ ਵਿੱਚ ਤੈਨਾਤੀ ਹਾਸਲ ਕਰਨ ਵਾਲੇ ਜ਼ਿਆਦਾਤਰ ਸਿਆਸੀ ਲੀਡਰ ਚੋਣਾਂ ਮੌਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੰਦੇ ਹਨ ਤਾਂ ਕਿ ਚੋਣ ਕਮਿਸ਼ਨ ਨੂੰ ਕੋਈ ਵੀ ਸ਼ਿਕਾਇਤ ਕਰਦੇ ਹੋਏ ਉਨ•ਾਂ ਨੂੰ ਸਿਆਸੀ ਕੰਮਕਾਜ ਕਰਨ ਵਿੱਚ ਰੁਕਾਵਟ ਪੇਸ਼ ਨਾ ਕਰੇ। ਚੋਣਾਂ ਤੋਂ ਪਹਿਲਾਂ ਇਹੋ ਜਿਹੇ ਅਸਤੀਫ਼ੇ ਦਿੱਤੇ ਜਾਂਦੇ ਹਨ ਅਤੇ ਚੋਣਾਂ ਤੋਂ ਬਾਅਦ ਇਨ•ਾਂ ਅਸਤੀਫ਼ਿਆਂ ਨੂੰ ਦੇਣ ਵਾਲੇ ਸਿਆਸੀ ਲੀਡਰਾਂ ਦੀ ਮੁੜ ਤੋਂ ਸਰਕਾਰ ਵਿੱਚ ਤੈਨਾਤੀ ਵੀ ਹੋ ਜਾਂਦੀ ਹੈ। ਇਹੋ ਜਿਹਾ ਪਹਿਲਾਂ ਤੋਂ ਹੁੰਦਾ ਆਇਆ ਹੈ। ਕੈਪਟਨ ਸੰਦੀਪ ਸੰਧੂ 2-3 ਵਾਰ ਜਿਮਨੀ ਚੋਣ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ ਅਤੇ ਮੁੜ ਕੇ ਚੋਣਾਂ ਤੋਂ ਬਾਅਦ ਫਿਰ ਤੋਂ ਬਹਾਲ ਹੋ ਜਾਂਦੇ ਹਨ।

ਬਾਕਸ-2

ਵਿਮਲ ਸੁੰਬਲੀ ਦੇਖਣ ਮੀਡੀਆ ਤਾਂ ਨਾਲ ਰਹਿਣਗੇ ਮੇਜਰ ਅਮਰਦੀਪ ਸਿੰਘ

ਅਸਤੀਫ਼ਾ ਦੇਣ ਵਾਲੇ ਵਿੱਚ ਸ਼ਾਮਲ ਵਿਮਲ ਸੁੰਬਲੀ ਹੁਣ ਅਗਲਾ 1 ਮਹੀਨਾ ਮੁੱਖ ਮੰਤਰੀ ਅਮਰਿੰਦਰ ਸਿੰਘ ਲਈ ਮੀਡੀਆ ਦਾ ਕੰਮ ਦੇਖਣਗੇ ਅਤੇ ਹਰ ਰੈਲੀ ਵਿੱਚ ਜਾ ਕੇ ਅਮਰਿੰਦਰ ਸਿੰਘ ਦੇ ਪ੍ਰੈਸ ਬਿਆਨ ਤੱਕ ਜਾਰੀ ਕਰਨਗੇ। ਵਿਮਲ ਸੁੰਬਲੀ ਸਰਕਾਰੀ ਪੋਸਟ 'ਤੇ ਰਹਿੰਦੇ ਹੋਏ ਇੰਝ ਨਹੀਂ ਕਰ ਸਕਦੇ ਹਨ ਤਾਂ ਉਨ•ਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਇਸ ਨਾਲ ਹੀ ਮੇਜਰ ਅਮਰਦੀਪ ਸਿੰਘ ਨੇ ਅਮਰਿੰਦਰ ਸਿੰਘ ਨਾਲ ਸਾਏ ਦੀ ਤਰ•ਾਂ ਰਹਿਣ ਲਈ ਆਪਣਾ ਅਸਤੀਫ਼ਾ ਦਿੱਤਾ ਹੈ। ਇਹ ਦੋਹੇ ਅਮਰਿੰਦਰ ਸਿੰਘ ਨਾਲ ਬਤੌਰ ਮੁੱਖ ਮੰਤਰੀ ਸਕੱਤਰ ਤੈਨਾਤ ਸਨ।