• Home
  • ਆਪਣਾ ਮੁੱਲ ਵੀ ਨਹੀਂ ਮੋੜ ਰਹੀ ‘ਮਨਮਰਜ਼ੀਆਂ’

ਆਪਣਾ ਮੁੱਲ ਵੀ ਨਹੀਂ ਮੋੜ ਰਹੀ ‘ਮਨਮਰਜ਼ੀਆਂ’

ਮੁੰਬਈ, (ਖ਼ਬਰ ਵਾਲੇ ਬਿਊਰੋ) : ਅਨੁਰਾਗ ਕਸ਼ਪਯ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ ਮਨਮਰਜ਼ੀਆਂ ਬਾਰੇ ਦਸਿਆ ਜਾ ਰਿਹਾ ਹੈ ਕਿ ਉਹ ਆਪਣਾ ਮੁੱਲ ਵੀ ਨਹੀਂ ਮੋੜ ਰਹੀ। ਫ਼ਿਲਮ ਨੂੰ ਰੀਲੀਜ਼ ਹੋਇਆਂ ਛੇ ਦਿਨ ਹੋ ਗਏ ਹਨ ਤੇ ਹੁਣ ਤਕ ਉਸ ਨੇ ਕਰੀਬ 19 ਕਰੋੜ ਰੁਪਏ ਕਮਾਏ ਹਨ ਪਰ ਇਸ 'ਤੇ ਲਾਗਤ 30 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦਰਅਸਲ ਮਨਮਰਜ਼ੀਆਂ ਵਿਚ ਕਈ ਬੋਲਡ ਡਾਇਲਾਗ ਹਨ ਤੇ ਇਸ ਫਿਲਮ 'ਤੇ ਕਈ ਸਿੱਖ ਜਥੇਬੰਦੀਆਂ ਨੇ ਵੀ ਇਤਰਾਜ਼ ਉਠਾਇਆ ਸੀ ਜਿਸ ਕਾਰਨ ਦਰਸ਼ਕਾਂ ਨੇ ਫਿਲਮ ਬਹੁਤੀ ਪਸੰਦ ਨਹੀਂ ਕੀਤੀ। ਅਖ਼ਬਾਰਾਂ ਨੇ ਇਸ ਫ਼ਿਲਮ ਨੂੰ 2-3 ਰੇਟਿੰਗ ਦਿੱਤੀ ਹੈ। ਦੂਜੀ ਗੱਲ ਇਸ ਫਿਲਮ ਦਾ ਵਿਸ਼ਾ ਅਜਿਹਾ ਹੈ ਕਿ ਕੋਈ ਵੀ ਪਰਵਾਰ ਇਕੱਠੇ ਜਾ ਕੇ ਸਿਨੇਮਾ 'ਚ ਇਸ ਨੂੰ ਦੇਖਣਾ ਨਹੀਂ ਚਾਹੁੰਦਾ। ਫਿਲਮ ਦੀ ਕਹਾਣੀ ਇਸ ਗੱਲ 'ਤੇ ਆਧਾਰਤ ਹੈ ਕਿ ਪਿਆਰ ਉਲਝਾਊ ਨਹੀਂ ਹੁੰਦਾ ਤੇ ਇਹ ਉਸ ਵਿਅਕਤੀ 'ਤੇ ਨਿਰਭਰ ਹੈ ਜਿਹੜਾ ਇਸ ਚੱਕਰ ਵਿਚ ਪੈਂਦਾ ਹੈ। ਫਿਲਮੀ ਪੰਡਿਤਾਂ ਦਾ ਅੰਦਾਜ਼ਾ ਹੈ ਕਿ ਫਿਲਮ ਪਰੰਪਰਿਕ ਫਿਲਮਾਂ ਵਰਗੀ ਹੈ ਇਸ ਲਈ ਕੋਈ ਨਵਾਂ ਵਿਸ਼ਾ ਨਾ ਹੋਣ ਕਾਰਨ ਆਪਣਾ ਮੁੱਲ ਮੋੜਨ 'ਚ ਅਸਮਰਥ ਰਹੀ ਹੈ।