• Home
  • ਲਾਟਰੀ ਰਾਹੀਂ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਵਿੱਚ ਹੈ ਪੰਜਾਬ ਸਰਕਾਰ .।

ਲਾਟਰੀ ਰਾਹੀਂ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਵਿੱਚ ਹੈ ਪੰਜਾਬ ਸਰਕਾਰ .।

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਪੰਜਾਬ ਸਰਕਾਰ ਹੁਣ ਕਿਸਮਤ ਦੀ ਖੇਡ ਨਾਲ ਆਪਣੀ ਆਰਥਿਕਤਾ ਨੂੰ ਸੁਧਾਰਨ ਦੀਆਂ ਤਿਆਰੀਆਂ ਵਿਚ ਹੈ। ਸਰਕਾਰ ਛੇਤੀ ਹੀ ਵੱਡੇ ਪੈਮਾਨੇ ਤੇ ਆਨਲਾਈਨ ਅਤੇ ਦੂਜੀਆਂ ਲਾਟਰੀਆਂ ਸ਼ੁਰੂ ਕਰਨ ਜਾ ਰਹੀ ਹੈ । ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਾਅਵੇ ਅਨੁਸਾਰ ਲਾਟਰੀ ਸਿਸਟਮ ਸ਼ੁਰੂ ਕਰਨ ਨਾਲ ਸੂਬੇ ਨੂੰ ਕਰੀਬ 400 ਕਰੋੜ ਰੁਪਏ ਦੀ ਸਾਲਾਨਾ ਆਮਦਨ ਹੋਵੇਗੀ , ਜੋ ਕਿ ਹੁਣ ਸਿਰਫ਼ 30ਕਰੋੜ ਰੁਪਏ ਸਾਲਾਨਾ ਹੈ ।
ਅਤੀਤ ਵਿੱਚ ਪੰਜਾਬ ਸਰਕਾਰ ਨੂੰ ਲਾਰਿਆਂ ਤੋਂ ਮੋਟੀ ਆਮਦਨ ਹੁੰਦੀ ਸੀ ਸਾਲ ਦੋ ਹਜ਼ਾਰ ਨੂੰ ਵਿੱਚ ਸੂਬੇ ਵਿੱਚ 336 ਹਫਤਾਵਰੀ ਮਾਸਿਕ ਅਤੇ 4 ਬੰਪਰ ਲਾਟਰੀਆਂ ਚੱਲਦੀਆਂ ਸਨ, ਜਿਸ ਰਾਹੀਂ ਸਰਕਾਰ ਨੂੰ 170ਕਰੋੜ ਰੁਪਏ ਸਾਲਾਨਾ ਦੀ ਆਮਦਨ ਹੁੰਦੀ ਸੀ, ਪਰ ਕੇਂਦਰ ਸਰਕਾਰ ਵੱਲੋਂ ਨਵੇਂ ਲਾਟਰੀ ਰੈਗੂਲੇਸ਼ਨ ਜਾਰੀ ਕੀਤੇ ਜਾਣ  ਤੋਂ ਬਾਅਦ ਜ਼ਿਆਦਾਤਰ ਲਾਟਰੀ ਸਕੀਮਾਂ ਦਾ ਬਿਸਤਰਾ ਗੋਲ ਹੋ ਗਿਆ ਸੀ ।
ਲਾਟਰੀਆਂ ਦੇ ਬੰਦ ਹੋਣ ਨਾਲ ਮਿਜ਼ੋਰਮ ਸਿੱਕਮ ਅਤੇ ਨਾਗਾਲੈਂਡ ਦੀ ਲਾਟਰੀ ਜਿਸ ਰਾਹੀਂ ਪੰਜਾਬ ਨੂੰ 105 ਕਰੋੜ ਰੁਪਏ ਸਾਲਾਨਾ ਦੀ ਆਮਦਨ ਹੁੰਦੀ ਸੀ ਨੂੰ ਵੀ ਛੱਡਣਾ ਪਿਆ । ਲਾਟਰੀਆਂ  ਬੰਦ ਹੋਣ ਦੀ ਆਰਥਿਕ ਸੱਟ ਵੱਜਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਲ 2014ਵਿੱਚ ਆਨਲਾਈਨ ਲਾਟਰੀਆਂ ਦਾ ਕੰਮ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ , ਪਰ ਸਖ਼ਤ ਸ਼ਰਤਾਂ ਕਾਰਨ ਇਹ ਕੰਮ ਸਫਲ ਨਹੀਂ ਹੋ ਸਕਿਆ ।
ਹੁਣ ਪੰਜਾਬ ਸਰਕਾਰ ਲਾਟਰੀਆਂ ਨੂੰ ਨਵੇਂ ਅਤੇ ਯੋਜਨਾਬੱਧ ਢੰਗ ਨਾਲ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ । ਅਤੀਤ ਵਿੱਚ ਲਾਟਰੀ  ਜੂਏ ਦਾ ਹੀ ਇੱਕ ਰੂਪ ਮੰਨੀ ਜਾਂਦੀ ਸੀ ।
ਪੰਜਾਬ ਸਰਕਾਰ ਮੰਨਦੀ ਹੈ ਕਿ ਲਾਟਰੀਆਂ ਦੇ ਕੰਮ ਰਾਹੀਂ ਪੰਜਾਬ ਨੂੰ ਤਕਰੀਬਨ 400ਕਰੋੜ ਰੁਪਏ ਸਾਲਾਨਾ ਦੀ ਆਮਦਨ ਹੋ ਸਕੇਗੀ
ਇਸ ਦੇ ਨਾਲ ਹੀ ਪੰਜਾਬ ਸਰਕਾਰ ਉੱਤਰੀ ਭਾਰਤ ਦੇ ਪੰਜ ਸੂਬਿਆਂ ਦੀ ਸਾਂਝੀ ਕਮੇਟੀ ਵਿੱਚ ਤੇਲ ਅਤੇ ਸ਼ਰਾਬ  ਦੀਆਂ ਕੀਮਤਾਂ ਦਾ ਮੁੱਦਾ ਵੀ ਲਿਆਉਣ ਵਾਲੀ ਹੈ ।ਅਤੀਤ ਵਿੱਚ ਇਸ ਕਮੇਟੀ ਦੀਆਂ ਹੋਈਆਂ ਮੀਟਿੰਗਾਂ ਵਿੱਚ ਇਹ ਗੱਲ ਲੱਗਭਗ ਤੈਅ ਹੋ ਗਈ ਸੀ ਕਿ ਪੰਜੇ ਗੁਆਂਢੀ ਸੂਬੇ ਤੇਲ ਅਤੇ ਸ਼ਰਾਬ ਦੀਆਂ ਕੀਮਤਾਂ ਇੱਕਸਾਰ ਕਰ ਦੇਣਗੇ, ਜਿਸ ਨਾਲ ਨਾ ਸਿਰਫ ਸੂਬਿਆਂ ਦੀ ਆਮਦਨ ਵਿੱਚ ਵਾਧਾ ਹੋਵੇਗਾ, ਸਗੋਂ ਇਨ੍ਹਾਂ ਵਸਤਾਂ ਦੀ ਸਮੱਗਲਿੰਗ ਵੀ ਰੁਕੇਗੀ ।ਪੰਜਾਬ ਸਰਕਾਰ ਨੂੰ ਸਿਰਫ ਸ਼ਰਾਬ ਦੀ ਸਮੱਗਲਿੰਗ ਰੁਕਣ ਤੇ ਹੀ 200 ਕਰੋੜ ਰੁਪਏ ਤੋਂ ਵੱਧ ਦੀ ਵਾਧੂ ਸਾਲਾਨਾ ਦੀ ਆਮਦਨ ਦੀ ਆਸ ਹੈ ।

       ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹਰ ਸਾਲ 11 ਫ਼ੀਸਦੀ ਸ਼ਰਾਬ ਦੀ ਖਪਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਜੇਕਰ ਪੰਜਾਬ ਸਰਕਾਰ ਗੁਆਂਢੀ ਸੂਬਿਆਂ ਨਾਲ ਮੀਟਿੰਗ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਫਰਕ ਨੂੰ ਰੋਕਣ ਵਿਚ ਕਾਮਯਾਬ ਹੋ ਜਾਂਦੀ ਹੈ ,ਤਾਂ ਇਸ ਨਾਲ ਪੰਜਾਬ ਨੂੰ 300 ਕਰੋੜ ਰੁਪਏ ਦੀ ਹੋਰ ਵੱਧ ਆਮਦਨ ਡੀਜ਼ਲ ਪੈਟਰੋਲ ਤੋਂ ਹੋਵੇਗੀ