• Home
  • ਸਰਕਾਰ ਨੇ ਮਾਸਟਰ -ਮਾਸਟਰਨੀਆਂ ਨੂੰ ਜੂਡੋ -ਕਰਾਟੇ ਸਿਖਾਏ..!!!

ਸਰਕਾਰ ਨੇ ਮਾਸਟਰ -ਮਾਸਟਰਨੀਆਂ ਨੂੰ ਜੂਡੋ -ਕਰਾਟੇ ਸਿਖਾਏ..!!!

ਐੱਸ.ਏ.ਐੱਸ.ਨਗਰ 19 ਮਈ (ਖ਼ਬਰ ਵਾਲੇ ਬਿਊਰੋ )-ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰੀਰਕ ਸਿੱਖਿਆ ਦੇ ਮਹਿਲਾ ਲੈਕਚਰਾਰਾਂ, ਡੀਪੀਈ ਅਤੇ ਪੀਟੀਆਈ ਦਾ ਆਤਮ ਵਿਸ਼ਵਾਸ਼ ਵਧਾਉਣ ਅਤੇ ਸਵੈ ਸੁਰੱਖਿਆ ਸਬੰਧੀਸਿਖਲਾਈ ਵਰਕਸ਼ਾਪ ਦਾ ਚੌਥਾ ਗੇੜ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਚੰਡੀਗੜ੍ਹ ਵਿਖੇ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਸਿਖਲਾਈ ਪ੍ਰਦਾਨ ਕਰਦੇ ਹੋਏ ਸਮਾਪਤ ਹੋ ਗਿਆ|

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖਿਆ ਮੰਤਰੀ ਸ੍ਰੀ ਓ ਪੀ ਸੋਨੀ ਦੀ ਰਹਿਨੁਮਾਈ 'ਚ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਈ ਗਈਸਰੀਰਕ ਸਿੱਖਿਆ ਦੀਆਂ ਮਹਿਲਾਂ ਅਧਿਆਪਕਾਂ ਦੀ ਇਸ ਵਰਕਸ਼ਾਪ 'ਚ ਜਲੰਧਰ, ਫਿਰੋਜ਼ਪੁਰ ਅਤੇ ਬਰਨਾਲਾ ਦੀ 100 ਦੇ ਕਰੀਬ ਅਧਿਆਪਕਾਵਾਂ ਨੇ ਭਾਗ ਲਿਆ ਅਤੇ ਆਖੀਰਲੇ ਦਿਨ ਆਤਮਵਿਸ਼ਵਾਸ਼ ਭਰਪੂਰ ਜ਼ਜ਼ਬੇ ਨਾਲ ਕਰਾਟੇ ਅਤੇ ਮਾਰਸ਼ਲ ਆਰਟ ਦਾ ਕਾਬਿਲ-ਏ-ਤਾਰੀਫ ਪ੍ਰਦਰਸ਼ਨ ਕੀਤਾ| ਇਸ ਮੌਕੇ ਸ੍ਰੀ ਸੁਭਾਸ਼ ਮਹਾਜਨ ਡਿਪਟੀ ਐੱਸਪੀਡੀ ਨੇ ਅਧਿਆਪਕਾਵਾਂ ਨੂੰ ਸੰਬੋਧਨ ਕਰਦੇ ਹੋਏਕਿਹਾ ਕਿ ਖੇਡ ਭਾਵਨਾ ਨਾਲ ਧੀਰਜ ਅਤੇ ਨਿਡਰਤਾ 'ਚ ਵਾਧਾ ਹੁੰਦਾ ਹੈ ਅਤੇ ਅਧਿਆਪਕਾਵਾਂ ਇਹੀ ਗੁਣ ਵਿਦਿਆਰਥਣਾਂ 'ਚ ਭਰਨ ਲਈ ਪੰਜਾਬ ਅੰਦਰ ਇੱਕ ਵਿਸ਼ੇਸ਼ ਭੁਮਿਕਾ ਨਿਭਾਉਣ ਜਾ ਰਹੀਆਂਹਨ|
ਇਸ ਮੌਕੇ ਜਲੰਧਰ ਤੋਂ ਪਹੁੰਚੀ ਲੈਕਚਰਾਰ ਉਮਾ ਦੱਤਾ ਭਾਰਗੋ ਕੈਂਪ ਨੇ ਸਕੱਤਰ ਸਕੂਲ ਸਿੱਖਿਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਵਰਕਸ਼ਾਪ ਨਾਲ ਉਹਨਾਂ ਦੇ ਆਤਮ ਵਿਸ਼ਵਾਸ਼ 'ਚ ਅਥਾਹ ਵਾਧਾਹੋਇਆ ਹੈ ਅਤੇ ਇਹ ਸਿਖਲਾਈ ਉਹ ਆਪਣੀਆਂ ਵਿਦਿਆਰਥਣਾਂ ਨੂੰ ਸਕੂਲਾਂ 'ਚ ਜਰੂਰ ਦੇਣਗੀਆਂ| ਪਰਮਜੀਤ ਕੌਰ ਬਡਬਰ ਜ਼ਿਲ੍ਹਾ ਬਰਨਾਲਾ ਨੇ ਕਿਹਾ ਕਿ ਉਹਨਾਂ 'ਚ ਬਹੁਤ ਜਿਆਦਾ ਆਤਮਵਿਸ਼ਵਾਸ ਵਧਿਆ ਹੈ ਅਤੇ ਉਹ ਇਸ ਸਿਖਲਾਈ ਕੈਂਪ ਤੋਂ ਬਹੁਤ ਕੁਝ ਸਿੱਖ ਕੇ ਜਾ ਰਹੇ ਹਨ|
ਇਸ ਮੌਕੇ ਭਾਗ ਲੈਣ ਵਾਲੀਆਂ ਅਧਿਆਪਕਾਵਾਂ ਨੇ ਸਵੈ ਸੁਰੱਖਿਆ ਦੇ ਵੱਖ-ਵੱਖ ਸਿੱਖੇ ਗੁਰ, ਕਰਾਟਿਆਂ  ਦੇ ਕੌਸ਼ਲ ਨਾਲ ਪੱਧਰ ਦੀਆਂ ਟਾਇਲਾਂ ਨੂੰ ਤੋੜਣਾ ਆਦਿ ਦਾ ਬਹੁਤ ਹੀ ਹੌਸਲੇ ਨਾਲ ਪ੍ਰਦਰਸ਼ਨਕਰਕੇ ਵਿਭਾਗ ਦੇ ਇਸ ਵਧੀਆ ਕਾਰਜ ਲਈ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ|
ਇਸ ਮੌਕੇ ਸਿੱਖਿਆ ਵਿਭਾਗ ਦੇ ਖੇਡ ਆਰਗੇਨਾਈਜ਼ਰ ਰੁਪਿੰਦਰ ਸਿੰਘ ਰਵੀ, ਸੁਰੇਖਾ ਠਾਕੁਰ ਏਐਸਪੀਡੀ, ਸੰਜੀਵ ਭੂਸਨ, ਗਗਨ ਸਿੰਘ, ਕਰਾਟੇ ਕੋਚ ਰਾਜੇਸ਼ ਕੁਮਾਰ ਪਟਿਆਲਾ, ਰਾਜੇਸ਼ ਕੁਮਾਰ ਜਲੰਧਰ,ਨਿਖਿਲ ਹੰਸ ਜਲੰਧਰ, ਅਰਜੁਨ ਕੁਮਾਰ, ਗਗਨਦੀਪ ਕੌਰ, ਰਣਜੀਤ ਕੌਰ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ|
ਫੋਟੋ: ਸਿਖਲਾਈ ਵਰਕਸ਼ਾਪ 'ਚ  ਅਧਿਆਪਕਾਵਾਂ ਆਤਮ ਵਿਸ਼ਵਾਸ ਦਾ ਪ੍ਰਦਰਸ਼ਨ ਕਰਦੀਆਂ ਹੋਈਆਂ

(ਖ਼ਬਰ ਵਾਲੇ ਬਿਊਰੋ)