• Home
  • ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਚੈੱਸ ਦੇ ਖਿਡਾਰੀਆਂ ਨੂੰ ਸਕਾਲਰਸ਼ਿਪ ਦੇਣ ਦਾ ਐਲਾਨ

ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਚੈੱਸ ਦੇ ਖਿਡਾਰੀਆਂ ਨੂੰ ਸਕਾਲਰਸ਼ਿਪ ਦੇਣ ਦਾ ਐਲਾਨ

ਲਾਂਡਰਾ :-ਕਾਲਜ ਦੇ ਵਿਦਿਆਰਥੀਆਂ ਅੰਦਰ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਮਕਸਦ ਨਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਨੈਸ਼ਨਲ ਪੱਧਰ ਦੇ ਇੰਟਰ ਯੂਨੀਵਰਸਿਟੀ ਚੈੱਸ ਮੁਕਾਬਲਿਆਂ 'ਚ ਵਧੀਆ ਸਥਾਨ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ। ਇਸੇ ਤਹਿਤ ਚੰਡੀਗੜ• ਗਰੁੱਪ ਆਫ਼ ਕਾਲਜਜ਼ (ਸੀਜੀਸੀ) ਲਾਂਡਰਾ ਦੇ ਇੰਜੀਨਿਅਰਿੰਗ (ਸਮੈਸਅਰ ਛੇਵਾਂ) ਦੇ ਵਿਦਿਆਰਥੀਆਂ ਪ੍ਰਿੰਸਦੀਪ ਅਤੇ ਅਨੀਮਾ ਨੂੰ ਅਗਲੇ ਦੋ ਸਮੈਸਟਰਾਂ ਲਈ ਸੌ ਫ਼ੀਸਦੀ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ। ਦੋਨਾਂ ਵਿਦਿਆਰਥੀਆਂ ਨੂੰ 2016 ਤੋਂ ਲੈ ਕੇ ਲਗਾਤਾਰ ਤਿੰਨ ਸਾਲ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈੱਸ ਟੂਰਨਾਮੈਂਟ (ਲੜਕੀਆਂ) ਵਿੱਚ ਹਿੱਸਾ ਲੈਣ 'ਤੇ ਇਨਾਮ ਵਜੋਂ 60000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ।

ਪ੍ਰਿੰਸਦੀਪ ਪੰਜਾਬ ਤੋਂ ਮੁਕਤਸਰ ਜ਼ਿਲ•ੇ ਦੀ ਵਸਨੀਕ ਹੈ ਅਤੇ ਅਨੀਮਾ ਬਿਹਾਰ ਦੀ ਰਹਿਣ ਵਾਲੀ ਹੈ ਜੋ ਕਿ 5 ਸਾਲ ਦੀ ਉਮਰ ਤੋਂ ਚੈਸ ਮੁਕਾਬਲਿਆਂ 'ਚ ਹਿੱਸਾ ਲੈਂਦੀ ਰਹੀ ਹੈ। ਆਪਣੀ ਰੋਜ਼ਾਨਾ ਦੀ ਰੂਟੀਨ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਨੇ ਕਿਹਾ ਕਿ ਚੈਸ ਲਈ ਪ੍ਰੈਕਟਿਸ ਕਰਨ ਦਾ ਵਧੀਆ ਸਾਧਨ ਆਨਲਾਈਨ ਚੈੱਸ ਗੇਮਿੰਗ ਐਪ ਹੈ ਕਿਉਂਕਿ ਇੱਕ ਤਾਂ ਇਹ ਸਸਤਾ ਹੈ ਅਤੇ ਦੂਜਾ ਮੋਬਾਇਲ ਦੇ ਜ਼ਰੀਏ ਪ੍ਰੈਕਟਿਸ ਕੀਤੀ ਜਾ ਸਕਦੀ ਹੈ। ਅਨੀਮਾ ਨੇ ਅਕਾਦਮਿਕ ਦੀ ਪੜਾਈ 'ਚ ਮਨ ਲਾ ਕੇ 85ਫ਼ੀਸਦੀ ਅੰਕ ਪ੍ਰਾਪਤ ਕਰਨ ਦੇ ਨਾਲ-ਨਾਲ ਆਨਲਾਈਨ ਚੈੱਸ ਦੀ ਪ੍ਰੈਕਟਿਸ ਵੱਲ ਵੀ ਪੂਰਾ ਧਿਆਨ ਦਿੱਤਾ। ਟੈਕਨਾਲੋਜੀ ਦੇ ਇਸ ਖੇਤਰ ਵਿੱਚ ਆਨ ਲਾਈਨ ਗੇਮਿੰਗ ਉਨ•ਾਂ ਵਿਦਿਆਰਥੀਆਂ ਲਈ ਵਰਦਾਨ ਹੈ ਜਿਨ•ਾਂ ਕੋਲ ਪੜ•ਾਈ ਵਿੱਚ ਵਧੀਆ ਨੰਬਰ ਲੈਣ ਕਾਰਨ ਖੇਡਾਂ ਦੀ ਪ੍ਰੈਕਟਿਸ ਕਰਨ ਦਾ ਸਮਾਂ ਨਹੀਂ ਮਿਲਦਾ।
ਲੜਕੀਆਂ ਵਲੋਂ ਨੈਸ਼ਲਲ ਪੱਧਰ ਦੇ ਮੁਕਾਬਲਿਆਂ 'ਚ ਹਿੱਸਾ ਲੈਣ ਸਬੰਧੀ ਪ੍ਰਿੰਸਦੀਪ ਨੇ ਕਿਹਾ ਕਿ ਅਸੀਂ 2016 'ਚ ਚੈੱਸ ਮੁਕਾਬਲਿਆਂ 'ਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਉਸ ਸਮੀ ਸਾਡੇ ਕੋਲ ਲੜਕੀਆਂ ਦੀ ਕੋਈ ਵੱਖਰੀ ਟੀਮ ਵੀ ਨਹੀ ਸੀ ਪਰ ਪਿਛਲੇ ਸਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ  ਲੜਕੀਆਂ ਦਾ ਸੋਲੋ ਚੈੱਸ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਨਾਰਥ ਜੋਨ ਇੰਟਰ ਯੂਨੀਵਰਸਿਟੀ ਚੈੱਸ ਟੂਰਨਾਮੈਂਟ 'ਚ ਸੀਜੀਸੀ ਲਾਂਡਰਾ ਤੀਜੇ ਸਥਾਨ 'ਤੇ ਆਇਆ ਸੀ। ਲੜਕੀਆ ਆਪਣੇ ਚੈੱਸ ਗੇਮ ਹੁਨਰ ਨੂੰ ਹਮੇਸ਼ਾ ਜਿਊਂਦੇ ਰੱਖਣ ਦਾਯਤਨ ਕਰਦੀਆਂ ਹਨ ਕਿਉਂਕਿ ਖੇਡ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ ਅਤੇ ਭਵਿੱਖ ਵਿੱਚ ਸਰਕਾਰੀ ਨੌਕਰੀ ਮਿਲਣ ਦੇ ਮੌਕੇ ਵੀ ਮਿਲਦੇ ਹਨ।