• Home
  • ਉਸ ਮਾਸੂਮ ਦਾ ਕੀ ਕਸੂਰ ਸੀ?

ਉਸ ਮਾਸੂਮ ਦਾ ਕੀ ਕਸੂਰ ਸੀ?

ਚੰਡੀਗੜ, (ਖ਼ਬਰ ਵਾਲੇ ਬਿਊਰੋ): ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਵਿਰੁਧ ਅੱਜ ਦੇਸ਼ ਦੀਆਂ 21 ਸਿਆਸੀ ਪਾਰਟੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਦੇਸ਼ ਵਿਆਪੀ ਬੰਦ ਦਾ ਸੱਦਾ ਦਿਤਾ ਹੋਇਆ ਹੈ ਜਿਸ ਕਾਰਨ ਕਈ ਥਾਵਾਂ 'ਤੇ ਰੇਲਾਂ ਵੀ ਰੋਕੀਆਂ ਗਈਆਂ ਤੇ ਧਰਨੇ-ਪ੍ਰਦਰਸ਼ਨ ਵੀ ਕੀਤੇ ਗਏ। ਇਸ ਬੰਦ ਕਾਰਨ ਬਿਹਾਰ ਤੋਂ ਇਕ ਮਨਹੂਸ ਖ਼ਬਰ ਆਈ ਹੈ ਜਿਥੇ ਜਹਾਨਾਬਾਦ ਵਿਖੇ ਪ੍ਰਦਰਸ਼ਨਕਾਰੀਆਂ ਨੇ ਇਕ ਐਂਬੂਲੈਂਸ ਨੂੰ ਰਸਤਾ ਨਹੀਂ ਦਿਤਾ ਤੇ ਉਸ 'ਚ ਮਰੀਜ਼ ਮਾਸੂਮ ਬੱਚੀ ਨੇ ਦਮ ਤੋੜ ਦਿਤਾ। ਭਾਵੇਂ ਬੱਚੀ ਦਾ ਪਿਤਾ ਪੈਦਲ ਹੀ ਉਸ ਨੂੰ ਲੈ ਕੇ ਹਸਪਤਾਲ ਵਲ ਦੌੜਿਆ ਪਰ ਉਹ ਬੱਚੀ ਦੀ ਜ਼ਿੰਦਗੀ ਨਾ ਬਚਾ ਸਕਿਆ। ਭਾਵੇਂ ਇਸ ਮਾਮਲੇ ਬਾਰੇ ਪ੍ਰਸ਼ਾਸਨ ਵਲੋਂ ਐਸਡੀਓ ਦਾ ਕਹਿਣਾ ਹੈ ਕਿ ਬੱਚੀ ਦੀ ਮੌਤ ਜਾਮ ਕਰ ਕੇ ਨਹੀਂ ਬਲਕਿ ਉਸ ਦੇ ਘਰ ਵਾਲੇ ਹੀ ਘਰੋਂ ਦੇਰ ਨਾਲ ਨਿਕਲੇ ਪਰ ਸਵਾਲ ਤਾਂ ਪੁਛਿਆ ਜਾਵੇਗਾ ਕਿ ਜੇ ਜਾਮ ਨਹੀਂ ਸੀ ਤਾਂ ਬੱਚੀ ਦਾ ਪਿਤਾ ਪੈਦਲ ਕਿਉਂ ਦੌੜਿਆ। ਅੱਜ ਸਿਆਸੀ ਘੁੰਤਰਬਾਜ਼ੀਆਂ ਵਿਚਕਾਰ ਇਕ ਮਾਸੂਮ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੀ।