• Home
  • ਨੰਗ ਹੋ ਰਿਹਾ ਪਾਕਿਸਤਾਨ ਹੁਣ ਹੋਰਾਂ ਅੱਗੇ ਹੱਥ ਅੱਡੇਗਾ

ਨੰਗ ਹੋ ਰਿਹਾ ਪਾਕਿਸਤਾਨ ਹੁਣ ਹੋਰਾਂ ਅੱਗੇ ਹੱਥ ਅੱਡੇਗਾ

ਇਸਲਾਮਾਬਾਦ, (ਖ਼ਬਰ ਵਾਲੇ ਬਿਊਰੋ): ਪਿਛਲੇ ਲੰਬੇ ਸਮੇਂ ਤੋਂ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਇਸ ਦੇਸ਼ ਨੂੰ ਇਸ ਦੇ ਹਾਕਮਾਂ ਨੇ ਹੀ ਨੰਗ ਕਰ ਦਿੱਤਾ ਹੈ। ਹੁਣ ਕਿਰਸੀ ਮੰਨੇ ਜਾਂਦੇ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਵਜੋਂ ਪਾਕਿਸਤਾਨ ਦੀ ਕਮਾਨ ਸੰਭਾਲੀ ਹੈ। ਇਮਰਾਨ ਨੇ ਗੱਦੀ 'ਤੇ ਬੈਠਦਿਆਂ ਹੀ ਆਰਥਿਕ ਸੁਧਾਰਾਂ ਸਬੰਧੀ ਫੈਸਲੇ ਲੈਣੇ ਸ਼ੁਰੂ ਕੀਤੇ। ਉਨਾਂ ਪਹਿਲਾਂ ਲਗਜ਼ਰੀ ਗੱਡੀਆਂ, ਪਨੀਰ ਤੇ ਮਹਿੰਗੇ ਫ਼ੋਨਾਂ ਦੀ ਆਯਾਤ 'ਤੇ ਰੋਕ ਲਾਈ ਤੇ ਫਿਰ ਕਈ ਫਾਲਤੂ ਖੜੀਆਂ ਸਰਕਾਰੀ ਗੱਡੀਆਂ ਵੇਚ ਦਿੱਤੀਆਂ।

ਦੇਸ਼ ਦੇ ਅੰਦਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਇਮਰਾਨ ਨੇ ਹੋਰਾਂ ਦੇਸ਼ਾਂ ਤੋਂ ਮਦਦ ਲੈਣ ਦੀ ਸਕੀਮ ਬਣਾਈ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨਾਂ ਦੀ ਪਹਿਲੀ ਵਿਦੇਸ਼ ਯਾਤਰਾ ਸਾਊਦੀ ਅਰਬ ਦੀ ਹੈ। ਉਹ ਅੱਜ ਪਾਕਿਸਤਾਨ ਤੋਂ ਰਵਾਨਾ ਹੋਏ। ਇਸ ਸਮੇਂ ਜਿਥੇ ਉਹ ਸਾਊਦੀ ਅਰਬ ਦੇ ਸ਼ਾਹ ਸ਼ੇਖ ਸਲਮਾਨ ਤੇ ਉਨਾਂ ਦੇ ਸਹਿਜ਼ਾਦੇ ਨਾਲ ਮੁਲਾਕਾਤ ਕਰਨਗੇ ਉਥੇ ਹੀ ਉਹ ਇਸਲਾਮਿਕ ਸਹਿਯੋਗ ਸੰਗਠਨ ਦੇ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ।

ਸਿਆਸੀ ਲੋਕ ਅਨੁਮਾਨ ਲਾ ਰਹੇ ਹਨ ਕਿ ਇਮਰਾਨ ਅੰਤਰ ਰਾਸ਼ਟਰੀ ਮੁਦਰਾ ਕੋਸ਼ ਤੋਂ ਬੇਲ ਆਊਟ ਲੈਣ ਤੋਂ ਬਚ ਰਹੇ ਹਨ ਤੇ ਉਹ ਪਾਕਿਸਤਾਨ ਨੂੰ ਆਰਥਿਕ ਮੰਦੀ 'ਚੋਂ ਕੱਢਣ ਲਈ ਸਾਊਦੀ ਅਰਬ ਸਮੇਤ ਹੋਰਨਾਂ ਦੇਸ਼ਾਂ ਤੋਂ ਮਦਦ ਮੰਗਣਗੇ।
ਦਸ ਦਈਏ ਕਿ ਅਮਰੀਕਾ ਵਲੋਂ ਹੱਥ ਘੁੱਟ ਲੈਣ ਤੋਂ ਬਾਅਦ ਪਾਕਿ ਜ਼ਿਆਦਾ ਹੀ ਪ੍ਰੇਸ਼ਾਨ ਹੈ।