• Home
  • ਸਿੱਖਿਆ ਬੋਰਡ ਦੇ ਵਿੱਦਿਅਕ ਮੁਕਾਬਲੇ 28,29 ਤੇ 30 ਅਗਸਤ ਨੂੰ ਕਰਵਾਉਣ ਦਾ ਐਲਾਨ

ਸਿੱਖਿਆ ਬੋਰਡ ਦੇ ਵਿੱਦਿਅਕ ਮੁਕਾਬਲੇ 28,29 ਤੇ 30 ਅਗਸਤ ਨੂੰ ਕਰਵਾਉਣ ਦਾ ਐਲਾਨ

ਐੱਸ.ਏ.ਐੱਸ. ਨਗਰ ,(ਖ਼ਬਰ ਵਾਲੇ ਬਿਓਰੋ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਵੱਲੋਂ ਪ੍ਰ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ ਹਰ ਸਾਲ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ ਦੀਆਂ ਨਵੀਆਂ ਮਿਤੀਆਂ ਤੈਅ ਕਰ ਦਿੱਤੀਆਂ ਗਈਆਂ ਹਨ| ਹੁਣ ਇਹ ਵਿੱਦਿਅਕ ਮੁਕਾਬਲੇ 28 ਤੋਂ 30 ਅਗਸਤ ਤੱਕ ਹੋਣਗੇ|  ਪਹਿਲਾਂ ਇਹ ਵਿੱਦਿਅਕ ਮੁਕਾਬਲੇ 17 ਤੋਂ 19 ਅਗਸਤ ਤੱਕ ਹੋਣੇ ਸਨ ਪ੍ਰੰਤੂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਬਾਜਪਾਈ ਦੇ ਅਚਾਨਕ ਸੁਰਗਵਾਸ ਹੋ ਜਾਣ ਕਾਰਨ ਮੁਲਤਵੀ ਕਰਨੇ ਪਏ ਸਨ|

ਇਨ੍ਹਾਂ ਮੁਕਾਬਲਿਆਂ ਵਿੱਚ ਸ਼ਬਦ ਗਾਇਨ, ਲੋਕ ਗੀਤ, ਸੁੰਦਰ ਲਿਖਾਈ, ਚਿੱਤਰਕਲਾ, ਸੋਲੋ ਡਾਂਸ, ਭਾਸ਼ਣ, ਕਵਿਤਾ ਅਤੇ ਸਹੀ ਸ਼ਬਦ-ਜੋੜ ਦੇ ਮੁਕਾਬਲੇ ਸ਼ਾਮਿਲ ਹਨ|
28 ਤੋਂ 30 ਅਗਸਤ ਤੱਕ ਤਿੰਨ ਦਿਨ ਲਗਾਤਾਰ ਚੱਲਣ ਵਾਲੇ ਵਿੱਦਿਅਕ ਮੁਕਾਬਲਿਆਂ ਵਿੱਚ ਪਹਿਲੇ ਦਿਨ ਪ੍ਰਾਇਮਰੀ ਵਰਗ, ਦੂਜੇ ਦਿਨ ਮਿਡਲ ਵਰਗ ਅਤੇ ਆਖਰੀ ਦਿਨ  ਸੈਕੰਡਰੀ ਵਰਗ ਦੇ ਮੁਕਾਬਲੇ ਹੋਣਗੇ|
ਪਹਿਲੇ ਪੜਾਅ ਦੇ ਇਹ ਮੁਕਾਬਲੇ ਪੰਜਾਬ ਦੇ ਗਿਆਰਾਂ ਜ਼ਿਲਿਆਂ ਬਠਿੰਡਾ, ਪਟਿਆਲਾ, ਜਲੰਧਰ, ਫ਼ਾਜ਼ਿਲਕਾ, ਸ.ਭ.ਸ. ਨਗਰ, ਫ਼ਿਰੋਜ਼ਪੁਰ, ਰੋਪੜ, ਬਰਨਾਲਾ, ਪਠਾਣਕੋਟ, ਮਾਨਸਾ ਅਤੇ ਲੁਧਿਆਣਾ ਵਿੱਚ  ਹੋਣਗੇ|