• Home
  • ਬੈਂਸ ਵਿਰੁੱਧ ਸਦਨ ਚ  ਅਪਸ਼ਬਦ  ਬੋਲਣ ਤੇ ਹੰਗਾਮਾ

ਬੈਂਸ ਵਿਰੁੱਧ ਸਦਨ ਚ  ਅਪਸ਼ਬਦ  ਬੋਲਣ ਤੇ ਹੰਗਾਮਾ

ਚੰਡੀਗੜ੍ਹ -(ਖ਼ਬਰ ਵਾਲੇ ਬਿਊਰੋ )-ਅੱਜ ਪੰਜਾਬ ਵਿਧਾਨ ਸਭਾ ਚ ਪ੍ਰਸ਼ਨ ਕਾਲ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਚ ਉਸ ਸਮੇਂ ਦੀ  ਖੜਕ ਗਈ  , ਜਦੋਂ ਸਵਾਲਾਂ ਨੂੰ ਲੈ ਕੇ ਦੋਵੇਂ ਵਿਧਾਇਕ  ਉਲਝੇ ।

ਇਸ ਸਮੇਂ ਬੈਂਸ ਤੇ ਅਜਨਾਲਾ ਚ ਤਿੱਖੀ ਨੋਕ ਝੋਕ ਹੋਈ । ਬੈਂਸ  ਵੱਲੋਂ ਅਪਸ਼ਬਦ ਬੋਲਣ ਤੋਂ ਬਾਅਦ ਵਿਧਾਨ ਸਭਾ ਚ ਜ਼ੋਰਦਾਰ ਹੰਗਾਮਾ ਹੋਇਆ ਜਿਸ ਕਾਰਨ ਸੰਸਦ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੂੰ ਸਿਮਰਜੀਤ ਬੈਂਸ ਵਿਰੁੱਧ censure motion ਮਤਾ ਲਿਆਉਣਾ ਪਿਆ। ਬਾਅਦ ਚ ਇਸ ਮਤੇ ਦੇ ਵਿਰੁੱਧ ਆਮ ਆਦਮੀ ਪਾਰਟੀ ਨੇ ਇਕਜੁੱਟ ਹੋ ਕੇ ਵੈੱਲ ਚ ਜਾ ਕੇ ਨਾਅਰੇਬਾਜ਼ੀ ਕੀਤੀ ।