• Home
  • ਅੱਜ ਸੈਸ਼ਨ ‘ਚ 3 ਵਜੇ ਬਰਗਾੜੀ ਕਾਂਡ ਬਾਰੇ ਪੇਸ਼ ਹੋਵੇਗੀ ਜਸਟਿਸ ਰਣਜੀਤ ਸਿੰਘ ਦੀ 900 ਪੇਜਾਂ ਵਾਲੀ ਰਿਪੋਰਟ :-ਪੜ੍ਹੋ ਹੋਰ ਜਾਣਕਾਰੀ

ਅੱਜ ਸੈਸ਼ਨ ‘ਚ 3 ਵਜੇ ਬਰਗਾੜੀ ਕਾਂਡ ਬਾਰੇ ਪੇਸ਼ ਹੋਵੇਗੀ ਜਸਟਿਸ ਰਣਜੀਤ ਸਿੰਘ ਦੀ 900 ਪੇਜਾਂ ਵਾਲੀ ਰਿਪੋਰਟ :-ਪੜ੍ਹੋ ਹੋਰ ਜਾਣਕਾਰੀ

ਚੰਡੀਗੜ੍ਹ,( ਖਬਰ ਵਾਲੇ ਬਿਊਰੋ)-ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਬਾਅਦ ਫਿਰ 2 ਵਜੇ ਸ਼ੁਰੂ ਹੋਣ ਜਾ ਰਿਹਾ ਹੈ ,ਅੱਜ ਤੇ ਕੱਲ੍ਹ ਚੱਲਣ ਵਾਲੇ  ਇਸ ਸੈਸ਼ਨ ਤੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਪੰਜਾਬੀਆਂ ਦੀਆਂ ਨਜ਼ਰਾਂ ਇਸ ਲਈ ਲੱਗੀਆਂ ਹਨ, ਕਿਉਂਕਿ ਇਸ ਸੈਸ਼ਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕੀਤੀ ਜਾਣੀ ਹੈ ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਿਪੋਰਟ 3 ਵਜੇ ਪੇਸ਼ ਹੋਵੇਗੀ ,ਭਾਵੇਂ ਕਿ ਖ਼ਬਰ ਵਾਲੇ ਡਾਟ ਕਾਮ ਵੱਲੋਂ 192 ਪੇਜਾਂ ਦੀ ਰਿਪੋਰਟ ਲੀਕ ਹੋਣ ਤੋਂ ਬਾਅਦ ਆਪਣੇ ਪਾਠਕਾਂ ਤੱਕ ਪੁੱਜਦੀ ਕੀਤੀ ਗਈ ਸੀ।ਪਰ ਹੁਣ ਅਹਿਮ ਜਿਹੜੀ ਅਜੇ ਤੱਕ ਲੀਕ ਨਹੀਂ ਹੋਈ ਉਹ ਰਿਪੋਰਟ 5 ਪੇਜਾਂ ਦੀ ਹੈ ਜਿਸ ਵਿੱਚ" ਦੁੱਧ ਦਾ ਦੁੱਧ, ਪਾਣੀ ਦਾ ਪਾਣੀ" ਕਮਿਸ਼ਨ ਨੇ ਕੀਤਾ ਹੋਇਆ ਹੈ ।

ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਰਿਪੋਰਟ ਦੇ ਨਾਲ 2   ਸਫਿਆਂ  ਦਾ  ਉਸ ਸਮੇਂ ਦੇ ਡੀ ਜੀ ਪੀ ਸੁਮੇਧ ਸੈਣੀ ਦਾ ਹਲਫੀਆ ਬਿਆਨ ਵੀ ਹੈ । ਅੱਜ ਮਕੰਮਲ ਰਿਪੋਰਟ 900  ਸਫਿਆਂ  ਦੀ ਪੇਸ਼ ਹੋਵੇਗੀ ਜਿਸ ਵਿੱਚ ਗਵਾਹਾਂ ਦੇ ਬਿਆਨ ਮੈਡੀਕਲ ਰਿਪੋਰਟਾਂ ਅਤੇ ਹੋਰ ਦਸਤਾਵੇਜ਼  ਅਟੈਚ ਕੀਤੇ ਹੋਏ ਹਨ