• Home
  • ਸੈਸ਼ਨ ਚ “ਆਪ “ਦੀ ਕੁਰਸੀਆਂ ਪਿੱਛੇ ਹੋਈ ਲੜਾਈ :-ਦਿਲਚਸਪ ਖਬਰ ਪੜ੍ਹੋ :-

ਸੈਸ਼ਨ ਚ “ਆਪ “ਦੀ ਕੁਰਸੀਆਂ ਪਿੱਛੇ ਹੋਈ ਲੜਾਈ :-ਦਿਲਚਸਪ ਖਬਰ ਪੜ੍ਹੋ :-

ਚੰਡੀਗੜ੍ਹ,( ਖਬਰ ਵਾਲੇ ਬਿਊਰੋ)-ਪੰਜਾਬ ਵਿਧਾਨ ਸਭਾ ਦਾ ਸੈਸ਼ਨ ਭਾਵੇਂ ਅੱਜ ਸ਼ਰਧਾਂਜਲੀਆਂ ਤੱਕ ਹੀ ਸੀਮਤ ਰਿਹਾ ।, ਪਰ ਅੱਜ ਚੱਲੇ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਾਲੇ ਪਾਸੇ ਕੁਰਸੀਆਂ ਨੂੰ ਲੈ ਕੇ ਲੜਾਈ ਹੁੰਦੀ ਰਹੀ ।

ਪਤਾ ਲੱਗਾ ਹੈ ਕਿ ਸੁਖਪਾਲ ਸਿੰਘ ਖਹਿਰਾ ਤੇ ਵਿਧਾਇਕ ਕੰਵਰ ਸੰਧੂ ਨੂੰ  ਐਚ ਐਸ ਫੂਲਕਾ ਤੇ ਅਮਨ ਅਰੋੜਾ ਦੇ ਕਹਿਣ ਤੇ  ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਲਿਖੇ ਗਏ ਪੱਤਰ ਤੋਂ ਬਾਅਦ ਚ ਮੂਹਰਲੀ ਕਤਾਰ ਚ 37 ਨੰਬਰ ਸ਼ੀਟ ਅਲਾਟ ਕਰ ਦਿੱਤੀ ਗਈ ਸੀ ,ਜੋ ਕਿ ਐਚਐਸ ਫੂਲਕਾ  ਦੇ ਬਰਾਬਰ ਸੀ ਅਤੇ ਕੰਵਰ ਸੰਧੂ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੇ ਮਗਰਲੀ ਲਾਈਨ ਚ ਤੀਜਾ ਸਥਾਨ ਸੀਟ ਨੰਬਰ 79 ਮਿਲਿਆ ।

ਪਰ ਸੁਖਪਾਲ ਸਿੰਘ ਖਹਿਰਾ ਇਹ ਇਹ ਮੰਗ ਕਰ ਰਹੇ ਸਨ ਕਿ ਉਸ ਦੀ ਸੀਟ ਕੰਵਰ ਸੰਧੂ ਦੇ ਨਾਲ ਹੋਣੀ ਚਾਹੀਦੀ ਹੈ ,ਪਰ ਵਿਧਾਨ ਸਭਾ ਦੇ ਸਕੱਤਰੇਤ ਵੱਲੋਂ ਕਿਹਾ ਗਿਆ, ਜੇਕਰ ਵਿਰੋਧੀ ਧਿਰ ਦਾ ਨੇਤਾ ਲਿਖ ਕੇ  ਦੇਵੇਗਾ ਤਾਂ ਕੰਵਰ  ਸੰਧੂ ਤੇ ਸੁਖਪਾਲ ਸਿੰਘ ਖਹਿਰਾ ਦੀਆਂ ਸੀਟਾਂ ਇਕੱਠੀਆਂ ਹੋ ਜਾਣਗੀਆਂ ।

ਪਰ ਹਰਪਾਲ ਸਿੰਘ ਚੀਮਾਂ ਵੱਲੋਂ ਲਿਖ ਕੇ ਨਹੀਂ ਦਿੱਤਾ ਗਿਆ ,ਜਿਸ ਕਾਰਨ ਨਾ ਹੀ ਸੁਖਪਾਲ ਸਿੰਘ ਖਹਿਰਾ ਤੇ ਨਾ ਹੀ ਕੰਵਰ ਸੰਧੂ  ਨਵੀਆਂ ਕੀਤੀਆਂ ਅਲਾਟ ਸੀਟਾਂ ਤੇ ਬੈਠੇ, ਸਗੋਂ ਉਹ ਆਪਣੇ ਵਿਧਾਇਕਾਂ ਦੇ ਨਾਲ ਮਗਰਲੀ ਕਤਾਰ ਚ ਹੀ ਬੈਠੇ ਰਹੇ ।