• Home
  • ਫ਼ਤਿਹਵੀਰ ਦੁਨੀਆਂ ਨੂੰ ਫਤਿਹ ਬੁਲਾ ਗਿਆ – ਪੜ੍ਹੋ ਹੋਰ ਵੀ ਵੱਡਾ ਖੁਲਾਸਾ

ਫ਼ਤਿਹਵੀਰ ਦੁਨੀਆਂ ਨੂੰ ਫਤਿਹ ਬੁਲਾ ਗਿਆ – ਪੜ੍ਹੋ ਹੋਰ ਵੀ ਵੱਡਾ ਖੁਲਾਸਾ

ਚੰਡੀਗੜ੍ਹ :- ਪਿਛਲੇ 5 ਦਿਨ ਤੋਂ 150 ਫੁੱਟ ਡੂੰਘੇ ਟੋਏ ਚ ਡਿੱਗੇ 2 ਸਾਲ ਦੇ ਮਾਸੂਮ ਬੱਚੇ ਫ਼ਤਿਹ ਵੀਰ ਸਿੰਘ ਨੂੰ ਐਨਡੀਆਰਐਫ ਦੀ ਟੀਮ ਵੱਲੋਂ ਅੱਜ ਸਵੇਰੇ 5:40 ਵਜੇ ਟੋਏ ਚੋਂ ਬਾਹਰ ਤਾਂ ਕੱਢ ਲਿਆ ।ਪਰ ਫ਼ਤਿਹ ਵੀਰ ਇਸ ਦੁਨੀਆਂ ਨੂੰ ਫਤਿਹ ਬੁਲਾ ਗਿਆ ਹੈ । ਪਤਾ ਲੱਗਾ ਹੈ ਕਿ ਫਤਿਹਬੀਰ ਦਾ ਇਸ ਵਕਤ ਪੀਜੀਆਈ ਵਿੱਚ ਪੋਸਟਮਾਰਟਮ ਚੱਲ ਰਿਹਾ ਹੈ । ਇਹ ਵੀ ਪਤਾ ਲੱਗਾ ਹੈ ਕਿ ਫ਼ਤਹਿਬੀਰ ਦੇ ਪੋਸਟਮਾਰਟਮ ਲਈ ਪੰਜ ਡਾਕਟਰਾਂ ਦਾ ਪੈਨਲ ਬਣਿਆ ਹੋਇਆ ਹੈ । ਭਾਵੇਂ ਸਰਕਾਰ ਵੱਲੋਂ ਫਤਿਹ ਨੂੰ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਪੀ ਜੀ ਲਿਆਉਣ ਦੇ ਪ੍ਰਬੰਧ ਸਨ, ਪਰ ਡਾਕਟਰਾਂ ਦਾ ਕਹਿਣਾ ਹੈ ਕਿ ਹੈਲੀਕਾਪਟਰ ਵਿੱਚ ਐਂਬੂਲੈਂਸ ਵਰਗੀ ਸੁਵਿਧਾਵਾਂ ਦੇ ਪ੍ਰਬੰਧ ਨਹੀਂ ਸਨ , ਜਿਸ ਕਾਰਨ ਉਸ ਨੂੰ ਐਂਬੂਲੈਂਸ ਰਾਹੀਂ ਹੀ ਲਿਆਂਦਾ ਗਿਆ । ਦੱਸਣਯੋਗ ਹੈ ਕਿ ਇਸ ਵਕਤ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਨੂੰ ਸਿੱਧੇ ਤੌਰ ਤੇ ਇਸ ਦੀ ਜ਼ਿੰਮੇਵਾਰੀ ਨਹੀਂ ਸੌਂਪੀ ਗਈ ਅਤੇ ਨਾ ਹੀ ਭਾਰਤੀ ਫੌਜ ਨੂੰ । ਸਗੋਂ ਫਤਿਹਬੀਰ ਨੂੰ ਕੱਢਣ ਲਈ ਡੇਰਾ ਸਿਰਸਾ ਦੇ ਪ੍ਰੇਮੀਆਂ ਦਾ 150 - 200 ਬੰਦਿਆਂ ਦਾ ਇੱਕ ਗਰੁੱਪ ਜਿਨ੍ਹਾਂ ਦੇ ਵਰਦੀਆਂ ਪਾਈਆਂ ਹੋਈਆਂ ਸਨ ,ਨੂੰ ਅਗੇ ਲਗਾਕੇ ਹੀ ਬੱਚੇ ਨੂੰ ਬੋਰ ਚੋਂ ਕੱਢਣ ਦਾ ਅਪਰੇਸ਼ਨ ਚਲਾਇਆ ਗਿਆ ।
ਇੱਕ ਐਨ ਡੀ ਆਰ ਐਫ ਦੇ ਇੰਜੀਨੀਅਰ ਨੇ ਦੱਸਿਆ ਕਿ ਉਹ ਇੱਥੋਂ ਤੱਕ ਪਟਕਾ ਖਾ ਗਏ ਕਿ ਇਹ ਵਿਅਕਤੀ ਜਿਨ੍ਹਾਂ ਦੇ ਵਰਦੀਆਂ ਪਾਈਆਂ ਹਨ ਤੇ ਪ੍ਰਸ਼ਾਸਨ ਵੀ ਇਨ੍ਹਾਂ ਤੋਂ ਸਲਾਹਾਂ ਲੈ ਕੇ ਚੱਲ ਰਿਹਾ ਹੈ ,ਤੇ ਇਹ ਕੋਈ ਐਕਸਪਰਟ ਟੀਮ ਲੱਗਦੀ ਹੈ । ਜਿਸ ਕਾਰਨ ਉਹ ਇਸ ਆਪ੍ਰੇਸ਼ਨ ਚ ਸਸਪੈਂਸ ਚ ਰਹੇ । ਜਦੋਂ ਆਖਰੀ ਦਿਨ ਲੋਕਾਂ ਦੇ ਰੌਲਾ ਪਾਉਣ ਤੇ ਡੇਰਾ ਪ੍ਰੇਮੀਆਂ ਦੀ ਫ਼ੌਜ ਨੂੰ ਪਾਸੇ ਕੀਤਾ ਗਿਆ ਤਾਂ ਪ੍ਰਸ਼ਾਸਨ ਦੇ ਅਨਪੜ੍ਹ ਇੰਜੀਨੀਅਰ( ਡੇਰਾ ਪ੍ਰੇਮੀਆਂ ) ਨੇ NDRF ਦੀ ਕਾਰਗਜ਼ਾਰੀ ਦੇ ਪ੍ਰਸ਼ਨ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ । ਇੱਥੋਂ ਤੱਕ ਕਿ ਇੱਕ ਪ੍ਰੇਮੀ ਨੇ ਹਸਪਤਾਲ ਦਾਖਲ ਹੋਣ ਦਾ ਡਰਾਮਾ ਕਰਦਿਆਂ ਕਿਹਾ ਕਿ ਉਸ ਨੂੰ ਤਿੰਨ ਦਿਨ ਪਹਿਲਾਂ ਹੀ ਜਦੋਂ ਉਹ ਬੋਰਵੈੱਲ ਚ ਮਿੱਟੀ ਪੱਟਣ ਲਈ ਪੁੱਜਿਆ ਸੀ ਤਾਂ ਬੱਚੇ ਦੀ ਰੋਂਦੇ ਦੀ ਉਸ ਨੂੰ ਆਵਾਜ਼ ਸੁਣ ਗਈ ਸੀ ।