• Home
  • ਬੇਅਦਬੀ ਮਾਮਲੇ ‘ਤੇ ਖਹਿਰਾ ਵਲੋਂ ਬੁਲਾਈ ਮੀਟਿੰਗ ਜਾਰੀ

ਬੇਅਦਬੀ ਮਾਮਲੇ ‘ਤੇ ਖਹਿਰਾ ਵਲੋਂ ਬੁਲਾਈ ਮੀਟਿੰਗ ਜਾਰੀ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ 'ਆਪ' ਦੇ ਬਾਗੀ ਨੇਤਾ ਸੁਖਪਾਲ ਖਹਿਰਾ ਨੇ ਬੀਤੇ ਦਿਨੀਂ ਐਲਾਨ ਕੀਤਾ ਕਿ 22 ਸਤੰਬਰ ਨੂੰ ਇਕ ਮੀਟਿੰਗ ਕਰ ਕੇ ਸਰਕਾਰ ਵਿਰੁਧ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਖਹਿਰ ਵਲੋਂ ਸੱਦੀ ਗਈ ਆਲ ਪਾਰਟੀ ਮੀਟਿੰਗ ਇਸ ਵੇਲੇ ਜਾਰੀ ਹੈ।।ਖਹਿਰਾ ਦੀ ਇਸ ਮੀਟਿੰਗ ਤੋਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਆਗੂਆਂ ਨੇ ਦੂਰੀ ਬਣਾਈ ਹੋਈ ਹੈ ਉਥੇ ਹੀ ਮੀਟਿੰਗ 'ਚ ਡਾ. ਧਰਮਵੀਰ ਗਾਂਧੀ ਸਮੇਤ ਬੈਂਸ ਭਰਾ ਮੌਜੂਦ ਹਨ।। ਇਸ ਤੋਂ ਇਲਾਵਾ ਕਈ ਸਿੱਖ ਜੱਥੇਬੰਦੀਆਂ ਦੇ ਆਗੂ ਅਤੇ ਕਿਸਾਨ ਆਗੂ ਵੀ ਪਾਰਟੀ 'ਚ ਮੌਜੂਦ ਹਨ।। ਸੁਖਪਾਲ ਖਹਿਰਾ ਮੁਤਾਬਕ ਸਭ ਨਾਲ ਮਸ਼ਵਰਾ ਕਰਨ ਉਪਰੰਤ ਇਸ ਮੁੱਦੇ 'ਤੇ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।। ਦਸਿਆ ਜਾ ਰਿਹਾ ਹੈ ਕਿ ਮੀਟਿੰਗ 'ਚ ਕਈ ਸਿੱਖ ਬੁੱਧੀਜੀਵੀ ਵੀ ਮੌਜੂਦ ਹਨ।