• Home
  • ਦਰਸ਼ਕਾਂ ਦੇ ਚਿਹਰੇ ‘ਤੇ ਰੌਣਕ ਨਾ ਲਿਆ ਸਕਿਆ ‘ਅਲਾਹਦੀਨ’

ਦਰਸ਼ਕਾਂ ਦੇ ਚਿਹਰੇ ‘ਤੇ ਰੌਣਕ ਨਾ ਲਿਆ ਸਕਿਆ ‘ਅਲਾਹਦੀਨ’

ਮੁੰਬਈ, (ਖ਼ਬਰ ਵਾਲੇ ਬਿਊਰੋ) : ਸਬ ਟੀਵੀ ਦੀ ਖ਼ਾਸ਼ੀਅਤ ਹੈ ਕਿ ਉਸ ਦੇ ਸੀਰੀਅਲ ਦਰਸ਼ਕਾਂ ਨੂੰ ਗੁਦਗੁਦੀ ਜ਼ਰੂਰ ਕਰਦੇ ਹਨ। ਪਿਛੇ ਜਿਹੇ ਸ਼ੁਰੂ ਹੋਏ ਸੀਰੀਅਲ 'ਅਲਾਹਦੀਨ ਨਾਮ ਤੋ ਸੁਨਾ ਹੋਗਾ' ਤੋਂ ਦਰਸ਼ਕਾਂ ਨੂੰ ਬੜੀਆਂ ਉਮੀਦਾਂ ਸਨ ਪਰ ਉਹ ਦਰਸ਼ਕਾਂ ਦੇ ਚੰਗੀ ਤਰਾਂ ਗੁਦਗੁਦੀ ਨਾ ਕਰ ਸਕਿਆ। ਭਾਵੇਂ ਸ਼ੁਰੂਆਤੀ ਦੋ-ਤਿੰਨ ਐਪੀਸੋਡਜ਼ ਨੇ ਦਰਸ਼ਕਾਂ ਨੂੰ ਕੀਲੀ ਰਖਿਆ ਪਰ ਉਸ ਤੋਂ ਬਾਅਦ ਇੰਝ ਲਗਿਆ ਜਿਵੇਂ ਡਾਇਰੈਕਟਰ/ਪ੍ਰਡਿਊਸਰ ਕੋਲੋਂ ਮਸਾਲਾ ਮੁੱਕ ਗਿਆ ਹੈ। ਇਸ ਸੀਰੀਅਲ ਬਾਰੇ ਚੈਨਲ ਨੇ ਪ੍ਰਚਾਰ ਵੀ ਕਾਫ਼ੀ ਕੀਤਾ ਸੀ। ਇਥੋਂ ਤਕ ਕਿ ਇਸੇ ਚੈਨਲ 'ਤੇ ਚੱਲਣ ਵਾਲੇ ਸੀਰੀਅਲ 'ਤੇਨਾਲੀ ਰਾਮਾ' 'ਤਾਰਿਕ ਮਹਿਤਾ ਕਾ ਉਲਟਾ ਚਸ਼ਮਾ' 'ਜੀਜਾ ਜੀ ਛੱਤ ਪਰ ਹੈਂ' ਦੇ ਕਲਾਕਾਰ ਵੀ ਐਪੀਸੋਡ ਦੇ ਅੰਤ ਵਿਚ ਇਸ ਸੀਰੀਅਲ ਬਾਰੇ ਪ੍ਰਚਾਰ ਕਰ ਕੇ ਜਾਂਦੇ ਸਨ ਤੇ ਦਰਸ਼ਕਾਂ ਨੂੰ ਆਸ ਸੀ ਕਿ ਇਹ ਸੀਰੀਅਲ ਤਹਿਲਕਾ ਮਚਾ ਦੇਵੇਗਾ ਪਰ ਅਜਿਹਾ ਨਹੀਂ ਹੋਇਆ। ਹੋ ਸਕਦੈ ਕਿ ਆਉਣ ਵਾਲੇ ਦਿਨਾਂ ਵਿਚ ਇਸ 'ਚੋਂ ਕੁਝ ਹੋਰ ਦੇਖਣ ਨੂੰ ਮਿਲੇ ਪਰ ਫਿਲਹਾਲ ਦਰਸ਼ਕਾਂ ਵਲੋਂ ਇਸ ਸੀਰੀਅਲ ਨੂੰ ਕੋਈ ਖ਼ਾਸ ਹੁੰਗਾਰਾ ਨਹੀਂ ਮਿਲ ਰਿਹਾ।