• Home
  • ‘ਕਲੰਕ’ ਕਲੰਕ ਨਾ ਖੱਟ ਦੇਵੇ-ਵਰੁਣ ਧਵਨ ਤੇ ਆਲੀਆ ਭੱਟ ਜਾਣਗੇ ਕਾਰਗਿਲ

‘ਕਲੰਕ’ ਕਲੰਕ ਨਾ ਖੱਟ ਦੇਵੇ-ਵਰੁਣ ਧਵਨ ਤੇ ਆਲੀਆ ਭੱਟ ਜਾਣਗੇ ਕਾਰਗਿਲ

ਮੁੰਬਈ, (ਖ਼ਬਰ ਵਾਲੇ ਬਿਊਰੋ):'ਬਦਰੀਨਾਥ ਦੀ ਦੁਲਹਨੀਆ' ਫਿਲਮ 'ਚ ਆਪਣੀ ਛਾਪ ਛੱਡਣ ਤੋਂ ਬਾਅਦ ਵਰੁਣ ਧਵਨ ਅਤੇ ਆਲੀਆ ਭੱਟ ਦੀ ਜੋੜੀ ਫਿਲਮ 'ਕਲੰਕ' 'ਚ ਕਾਮਯਾਬੀ ਦੇ ਝੰਡੇ ਗੱਡਣ ਜਾ ਰਹੀ ਹੈ।
ਇਹ ਫਿਲਮ ਕਰਨ ਜੌਹਰ ਦੀ ਪ੍ਰੋਡਕਸ਼ਨ 'ਚ ਬਣ ਰਹੀ ਹੈ ਤੇ ਅਭਿਸ਼ੇਕ ਵਰਮਨ ਇਸ ਦੇ ਡਾਇਰੈਕਟਰ ਹਨ। ਇਸ ਫਿਲਮ ਦੀ ਕਹਾਣੀ ਭਾਵੇਂ ਮੁੰਬਈ ਤੇ ਆਸ ਪਾਸ ਸੈਟ ਲਗਾ ਕੇ ਫਿਲਮਾਇਆ ਗਿਆ ਹੈ ਪਰ ਇੱਕ ਗਾਣਾ ਅਜਿਹਾ ਹੈ ਜਿਸ ਦੀ ਸ਼ੂਟਿੰਗ ਕਾਰਗਿਲ 'ਚ ਹੋਵੇਗੀ ਜਿਸ ਦੇ ਲਈ ਵਰੁਣ ਧਵਨ ਤੇ ਆਲੀਆ ਭੱਟ ਕਾਰਗਿਲ ਜਾਣਗੇ।

ਵਰੁਣ ਧਵਨ ਅਜੇ ਥੋੜੇ ਦਿਨ ਪਹਿਲਾਂ ਹੀ ਆਬੂ ਧਾਬੀ ਤੋਂ ਵਾਪਸ ਆਏ ਹਨ ਪਰ ਵੱਡੇ ਐਕਟਰਾਂ ਨਾਲ ਕੰਮ ਕਰਨ ਦਾ ਦਬਾਅ ਹੋਣ ਕਾਰਨ ਉਹ ਕਾਰਗਿਲ ਜਾਣ ਲਈ ਤਿਆਰ ਹੋ ਗਏ।
ਦਸ ਦਈਏ ਕਿ ਇਸ ਫਿਲਮ 'ਚ ਸੰਜੇ ਦੱਤ, ਮਾਧੁਰੀ ਦੀਕਸ਼ਤ, ਸੋਨਾਕਸ਼ੀ ਸਿਨਹਾ, ਅਦਿਤਯ ਰਾਏ ਕਪੂਰ ਵਰਗੇ ਕਲਾਕਾਰ ਕੰਮ ਕਰ ਰਹੇ ਹਨ।
ਇਸ ਸਬੰਧੀ ਆਲੀਆ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਕੀ ਹੈ ਇਸ ਬਾਰੇ ਅਜੇ ਤਾਂ ਸਾਨੂੰ ਵੀ ਪੂਰੀ ਤਰਾਂ ਪਤਾ ਨਹੀਂ ਲਗਿਆ ਪਰ ਇੱਕ ਗੱਲ ਜ਼ਰੂਰ ਹੈ ਕਿ ਜੇਕਰ ਗਾਣੇ ਨੂੰ ਕਾਰਗਿਲ ਫਿਲਮਾਇਆ ਜਾਣਾ ਹੈ ਤਾਂ ਕਹਾਣੀ ਕੁਝ ਖ਼ਾਸ ਹੀ ਹੋਵੇਗੀ।