• Home
  • ਮੁੱਖ ਮੰਤਰੀ ਵੱਲੋਂ ਬਰਗਾੜੀ ਬੇਅਦਬੀ ਮਾਮਲਿਆਂ ਬਾਰੇ 5 ਪੁਲਸ ਅਧਿਕਾਰੀਆਂ ਦੀ ਐੱਸਆਈਟੀ ਟੀਮ ਦਾ ਗਠਨ

ਮੁੱਖ ਮੰਤਰੀ ਵੱਲੋਂ ਬਰਗਾੜੀ ਬੇਅਦਬੀ ਮਾਮਲਿਆਂ ਬਾਰੇ 5 ਪੁਲਸ ਅਧਿਕਾਰੀਆਂ ਦੀ ਐੱਸਆਈਟੀ ਟੀਮ ਦਾ ਗਠਨ

ਚੰਡੀਗੜ੍ਹ,( ਖਬਰ ਵਾਲੇ ਬਿਊਰੋ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ  ਗੋਲੀ ਕਾਂਡ  ਦੀ ਜਾਂਚ ਉਪਰੰਤ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਵੱਲੋਂ  ਅਖੀਰ ਐੱਸਆਈਟੀ ਦੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ .ਜਿਸ ਵਿੱਚ ਪ੍ਰਬੋਧ ਕੁਮਾਰ ਏਡੀਜੀਪੀ ਸੀਆਈਡੀ  ਨੂੰ ਟੀਮ ਦਾ ਮੁਖੀ ਲਗਾਇਆ ਗਿਆ ਹੈ ਅਤੇ ,ਕੁੰਵਰ ਵਿਜੇ ਪ੍ਰਤਾਪ ਸਿੰਘ ਆਈ ਜੀ ਕ੍ਰਾਈਮ ਬ੍ਰਾਂਚ  ,ਅਰੁਣ ਪਾਲ ਸਿੰਘ ਆਈ ਜੀ ਕ੍ਰਾਈਮ ਬ੍ਰਾਂਚ  ਤੋਂ ਇਲਾਵਾ ਕਪੂਰਥਲਾ ਦੇ ਐਸਐਸਪੀ ਸਤਿੰਦਰ ਸਿੰਘ ਤੇ ਜਹਾਨ ਖੇਲਾਂ ਵਿਖੇ ਤੈਨਾਤ ਭੁਪਿੰਦਰ ਸਿੰਘ ਕਮਾਂਡੈਂਟ ਆਦਿ  ਨੂੰ ਇਸ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ ।

ਪੰਜਾਬ ਸਰਕਾਰ ਵੱਲੋਂ ਐੱਫਆਈਆਰ 129 ਪੁਲਸ ਥਾਣਾ ਸਿਟੀ ਕੋਟਕਪੂਰਾ ਅਤੇ ਐਫਆਈਆਰ ਨੰਬਰ 130 ਪੁਲਿਸ ਥਾਣਾ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਅਧੀਨ ਦਰਜ ਹੋਏ ਵੱਖ ਵੱਖ ਮੁਕੱਦਮੇ ਜਿਨ੍ਹਾਂ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ ,ਤੋਂ ਵਾਪਸ ਲੈ ਕੇ ਪੰਜਾਬ ਪੁਲਸ ਦੀ ਐੱਸ ਆਈ ਟੀ ਦੀ ਉਕਤ ਟੀਮ ਨੂੰ ਕੇਸ ਦੇ ਦਿੱਤੇ ਹਨ ।

ਜਾਰੀ ਕੀਤੇ ਨੋਟੀਫ਼ਿਕੇਸ਼ਨ ਅਨੁਸਾਰ ਉਕਤ ਟੀਮ ਇਨ੍ਹਾਂ ਕੇਸਾਂ ਦੀ ਪੜਤਾਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਕਰੇਗੀ ।

ਦੱਸਣਯੋਗ ਹੈ  ਕਿ ਦੋ ਦਿਨ ਪਹਿਲਾਂ ਮੁੱਖ ਮੰਤਰੀ ਨੂੰ ਡੀਜੀਪੀ ਵੱਲੋਂ ਚਾਰ ਹੋਰ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਸੀ ,ਪਰ ਮੁੱਖ ਮੰਤਰੀ ਨੇ ਬਰਗਾੜੀ ਕਾਂਡ ਨੂੰ ਨੇੜੇ ਤੋਂ ਵਾਚਣ ਵਾਲੇ ਸੀਨੀਅਰ ਆਗੂਆਂ  ਸਲਾਹ ਕਰਨ ਲਈ ਪੁਲਸ ਦੇ ਵੱਡੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਚਾਰ ਵੱਡੇ ਪੁਲਸ ਅਧਿਕਾਰੀਆਂ ਦੇ ਨਾਵਾਂ ਨੂੰ ਵਿਚਾਰ ਅਧੀਨ ਪੈਂਡਿੰਗ ਰੱਖ ਲਿਆ ਸੀ । ਪਰ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਦਿੱਤੇ ਗਏ ਨਾਵਾਂ ਤੇ ਇਤਰਾਜ਼ ਉਠਾਇਆ ਗਿਆ ।

ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਕਤ ਨਵੇਂ ਪੁਲਸ ਅਧਿਕਾਰੀਆਂ ਦੇ ਨਾਵਾਂ ਦੀ ਚੋਣ ਕਰ ਦਿੱਤੀ ਹੈ ।