• Home
  • ਵਿਧਾਨਸਭਾ ਦੱਖਣੀ ਤੇ ਆਤਮ ਨਗਰ ਦੀ ਜਨਤਾ ਦਾ ਬੈਂਸ ਬ੍ਰਦਰਜ ਤੋਂ ਹੋਇਆ ਮੋਹ ਭੰਗ : ਗੋਸ਼ਾ

ਵਿਧਾਨਸਭਾ ਦੱਖਣੀ ਤੇ ਆਤਮ ਨਗਰ ਦੀ ਜਨਤਾ ਦਾ ਬੈਂਸ ਬ੍ਰਦਰਜ ਤੋਂ ਹੋਇਆ ਮੋਹ ਭੰਗ : ਗੋਸ਼ਾ

ਲੁਧਿਆਣਾ :ਵਿਧਾਨਸਭਾ ਦੱਖਣੀ ਦੇ ਵਾਰਡ 33 ਵਿੱਖੇ ਹਰਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਆਯੋਜਿਤ ਯੂਥ ਅਕਾਲੀ ਦਲ ਦੀ ਬੈਠਕ ਵਿੱਚ ਉਮੜੀ ਭੀੜ ਨੇ ਬੈਂਸ ਬ੍ਰਦਰਜ ਦੀਆਂ ਨਿਤੀਆਂ ਤੋਂ ਦੁਖੀ ਹੋ ਕੇ ਇਸ ਵਾਰ ਅਕਾਲੀ - ਭਾਜਪਾ ਗਠ-ਜੋੜ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਪੱਖ ਵਿੱਚ ਮਤਦਾਨ ਕਰਨ ਦਾ ਐਲਾਨ ਕੀਤਾ । ਬੈਠਕ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਬੈਂਸ ਬ੍ਰਦਰਜ ਦੇ ਮਜਬੂਤ ਕਿਲੇ ਦੇ ਰੁਪ ਵਿੱਚ ਪ੍ਰਸਿੱਧ ਵਿਧਾਨਸਭਾ ਦੱਖਣੀ ਵਿੱਚ ਅਕਾਲੀ ਦਲ ਨੂੰ ਮਿਲ ਰਹੇ ਸਮਰਥਨ ਤੇ ਚਰਚਾ ਕਰਦੇ ਹੋਏ ਕਿਹਾ ਬੈਂਸ ਭਰਾ ਵਿਧਾਨਸਭਾ ਦੱਖਣੀ ਅਤੇ ਆਤਮ ਨਗਰ ਦੀ ਜਨਤਾ ਦਾ ਵਿਸ਼ਵਾਸ ਗਵਾ ਚੁੱਕੇ ਹਨ । ਪਿਛਲੇ ਪੰਜ ਸਾਲ ਵਿੱਚ ਸਾਂਸਦ ਬਿੱਟੂ ਅਤੇ ਬੈਂਸ ਬ੍ਰਦਰਜ ਦੇ ਝੂਠੇ ਵਾਅਦੀਆਂ ਤੋਂ ਦੁਖੀ ਜਨਤਾ ਨੇ ਇਸ ਵਾਰ ਕਾਂਗਰਸ ਅਤੇ ਲਿਪ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ । ਇਸ ਮੌਕੇ ਤੇ ਸਕਤਰ ਸਿੰਘ ਸੋਹਲ , ਜੋਗਿੰਦਰ ਸਿੰਘ ਜੱਗੂ , ਜਗਦੇਵ ਸਿੰਘ ਸ਼ਿਮਲਾਪੁਰੀ , ਜਥੇ. ਕੁਲਜੀਤ ਸਿੰਘ , ਵਰਿੰਦਰ ਸਿੰਘ ਮਣਕੂ , ਨਿਰਪਾਲ ਸਿੰਘ ਕਲਸੀ , ਕਰਨਦੀਪ ਸਿੰਘ ਸੰਧੂ , ਹਰਵਿੰਦਰ ਸਿੰਘ ਸੋਹਲ , ਸਤਪਾਲ ਸਿੰਘ ਸਰਾਂ , ਲਵਪ੍ਰੀਤ ਸਿੰਘ ਲਵੀ , ਪ੍ਰੀਤਮ ਸਿੰਘ , ਰਵਿੰਦਰ ਸਿੰਘ ਸਹਿਤ ਹੋਰ ਵੀ ਮੌਜੂਦ ਸਨ ।