• Home
  • ਜੇਲ ਤੋਂ ਬਾਹਰ ਆਉਣਗੇ ਨਵਾਜ਼ ਸ਼ਰੀਫ਼

ਜੇਲ ਤੋਂ ਬਾਹਰ ਆਉਣਗੇ ਨਵਾਜ਼ ਸ਼ਰੀਫ਼

ਇਸਲਾਮਾਬਾਦ, (ਖ਼ਬਰ ਵਾਲੇ ਬਿਊਰੋ): ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨਾਂ ਦੀ ਬੇਟੀ ਮਰੀਅਮ ਤੇ ਉਨਾਂ ਦਾ ਜਵਾਈ ਮੁਹੰਮਦ ਸਫ਼ਦਰ ਨੂੰ ਜੇਲ 'ਚੋਂ ਬਾਹਰ ਕੱਢਣ ਦੇ ਹੁਕਮ ਦਿੱਤੇ ਹਨ। ਉਕਤ ਤਿੰਨਾਂ ਵਿਰੁਧ ਪਨਾਮਾ ਪੇਪਰ ਕਰੱਪਸ਼ਨ ਦਾ ਕੇਸ ਦਰਜ ਹੈ।
ਪਾਕਿ ਅਖ਼ਬਾਰ ਡਾਨ ਨੇ ਖ਼ਬਰ ਦਿੱਤੀ ਹੈ ਕਿ ਅਦਾਲਤ ਨੇ ਜੇਲ ਪ੍ਰਸ਼ਾਸਨ ਨੂੰ ਛੇਤੀ ਕਾਗ਼ਜ਼ੀ ਕਾਰਵਾਈ ਕਰ ਕੇ ਤਿੰਨਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।