• Home
  • 7 ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾਂ ਦੀ ਕੀਤੀ ਗਈ ਤਬਦੀਲੀ

7 ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾਂ ਦੀ ਕੀਤੀ ਗਈ ਤਬਦੀਲੀ

ਮੋਗਾ 2 ਅਪ੍ਰੈਲ:ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ ਮੋਗਾ ਸ਼੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ•ੇ ਅੰਦਰ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 773 ਹੈ, ਜਿਨ•ਾਂ ਵਿਚੋਂ 7 ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾਂ ਦੀ ਹਾਲਤ ਖਸਤਾ ਹੋਣ ਕਾਰਨ ਤਬਦੀਲੀ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਬੂਥ ਨੰਬਰ-45 ਦੀ ਪੁਰਾਣੀ ਬਿਲਡਿੰਗ ਸਰਕਾਰੀ ਪ੍ਰਾਇਮਰੀ ਸਕੂਲ ਤਖਾਣਵੱਧ ਤੋਂ ਤਬਦੀਲ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਖਾਣਵੱਧ 'ਚ ਸਿਫਟ ਕੀਤੀ ਗਈ ਹੈ। ਇਸੇ ਤਰ•ਾਂ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਬੂਥ ਨੰਬਰ-40 ਦੀ ਪੁਰਾਣੀ ਬਿਲਡਿੰਗ ਸਰਕਾਰੀ ਹਾਈ ਸਕੂਲ (ਲੜਕੇ) ਰੋਡੇ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ, ਬੂਥ ਨੰਬਰ-41 ਸਰਕਾਰੀ ਹਾਈ ਸਕੂਲ (ਲੜਕੇ) ਰੋਡੇ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ, ਬੂਥ ਨੰਬਰ-54 ਪੰਚਾਇਤ ਘਰ ਸਮਾਲਸਰ ਤੋਂ ਯੂਨੀਕ ਸਕੂਲ ਸੀਨੀਅਰ ਸਟੱਡੀਜ਼ ਸਕੂਲ ਸਮਾਲਸਰ ਅਤੇ ਬੂਥ ਨੰਬਰ-55 ਦੀ ਬਿਲਡਿੰਗ ਗੋਲੂ ਕੀ ਧਰਮਸ਼ਾਲਾ ਸਮਾਲਸਰ ਤੋਂ ਯੂਨੀਕ ਸਕੂਲ ਸੀਨੀਅਰ ਸਟੱਡੀਜ਼ ਸਕੂਲ ਸਮਾਲਸਰ ਤਬਦੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਮੋਗਾ ਦੇ ਬੂਥ ਨੰਬਰ-108 ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਮੋਗਾ (ਉੱਤਰੀ) ਦੀ ਬਿਲਡਿੰਗ ਸਰਕਾਰੀ ਪ੍ਰਾਇਮਰੀ ਸਕੂਲ ਭੀਮ ਨਗਰ ਮੋਗਾ (ਉੱਤਰੀ) ਅਤੇ ਬੂਥ ਨੰਬਰ-109 ਦੀ ਬਿਲਡਿੰਗ ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਮੋਗਾ (ਦੱਖਣੀ) ਤੋਂ ਸਰਕਾਰੀ ਪ੍ਰਾਇਮਰੀ ਸਕੂਲ ਭੀਮ ਨਗਰ ਮੋਗਾ (ਦੱਖਣੀ) ਵਿਖੇ ਤਬਦੀਲ ਕੀਤੀ ਗਈ ਹੈ।
 ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਨ•ਾਂ ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾਂ ਦੀ ਤਬਦੀਲੀ ਸਬੰਧੀ ਤਜਵੀਜ਼ ਭਾਰਤ ਚੋਣ ਕਮਿਸ਼ਨ ਨੂੰ ਪ੍ਰਵਾਨਗੀ ਲਈ ਭੇਜੀ ਗਈ ਸੀ ਅਤੇ ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।