• Home
  • ਢੀਂਡਸੇ ਦੇ ਅਸਤੀਫੇ ਤੋਂ ਬਾਅਦ- ਮਾਝੇ ਚ ਹੋਵੇਗਾ ਧਮਾਕਾ- ਸੇਖਵਾਂ ,ਬ੍ਰਹਮਪੁਰਾ ਤੇ ਅਜਨਾਲਾ ਨੇ ਪ੍ਰੈੱਸ ਕਾਨਫਰੰਸ ਸੱਦੀ .! ਪੜ੍ਹੋ ਖਬਰ

ਢੀਂਡਸੇ ਦੇ ਅਸਤੀਫੇ ਤੋਂ ਬਾਅਦ- ਮਾਝੇ ਚ ਹੋਵੇਗਾ ਧਮਾਕਾ- ਸੇਖਵਾਂ ,ਬ੍ਰਹਮਪੁਰਾ ਤੇ ਅਜਨਾਲਾ ਨੇ ਪ੍ਰੈੱਸ ਕਾਨਫਰੰਸ ਸੱਦੀ .! ਪੜ੍ਹੋ ਖਬਰ

ਚੰਡੀਗੜ, (ਖ਼ਬਰ ਵਾਲੇ ਬਿਊਰੋ):

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਅਕਾਲੀ ਦਲ ਦੇ ਸੀਨੀਅਰ ਆਗੂ   ਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਪਾਰਟੀ ਦੇ ਸਕੱਤਰ ਜਨਰਲ ਤੇ ਕੋਰ ਕਮੇਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਉਪਰੰਤ ਅੱਜ ਪਾਰਟੀ ਦੇ ਮਾਝਾ ਖੇਤਰ ਦੇ  ਤਿੰਨ ਹੋਰ ਟਕਸਾਲੀ ਆਗੂ ਅਤੇ   ਅਕਾਲੀ ਦਲ ਦੇ ਮਾਝੇ ਦੇ ਦਿੱਗਜ ਨੇਤਾ ਸ਼ਾਮ ਸਾਢੇ 4 ਵਜੇ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਗੋਲੀਕਾਂਡ 'ਚ ਅਕਾਲੀ ਦਲ ਖ਼ਾਸ ਕਰ ਕੇ ਬਾਦਲ ਪਰਿਵਾਰ ਦਾ ਨਾਂ ਆਉਣ ਤੋਂ ਬਾਅਦ ਕਈ ਅਕਾਲੀ ਆਗੂ ਅੰਦਰੋ ਅੰਦਰੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਔਖੇ ਹੋਏ ਬੈਠੇ ਹਨ।

ਟਕਸਾਲੀ ਆਗੂ  ਅਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਤਿੰਨੇ ਕੋਰ ਕਮੇਟੀ ਮੈਂਬਰ ਸ. ਸੇਵਾ ਸਿੰਘ ਸੇਖਵਾਂ , ਸ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ. ਰਤਨ ਸਿੰਘ ਅਜਨਾਲਾ ਵੱਲੋਂ ਪੱਤਰਕਾਰਾਂ ਨੂੰ ਅੱਜ ਸ਼ਾਮ 4:30 ਵਜੇ ਪ੍ਰੈਸ ਕਾਨਫਰੰਸ ਲਈ ਸੱਦਾ ਭੇਜਿਆ ਗਿਆ ਹੈ। ਪਾਰਟੀ ਦੇ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਰਾਹੀਂ ਭੇਜੇ ਗਏ ਸੱਦੇ ਮੁਤਾਬਕ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿੱਚ ਅਪਾਰਟਮੈਂਟ-2349, ਬਲਾਕ- ਸੀ ਵਿਖੇ ਤਿਨੇ ਆਗੂ ਸਾਂਝੇ ਤੌਰ 'ਤੇ ਪ੍ਰੈਸ ਨੂੰ ਸੰਬੋਧਨ ਕਰਨਗੇ।

ਉਧਰ ਇਸ ਸੁਨੇਹੇ ਨਾਲ ਅਕਾਲੀ ਦਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।

ਖ਼ਬਰ ਵਾਲੇ ਡਾਟ ਕਾਮ ਨੇ ਕਲ ਹੀ ਨਸ਼ਰ ਕਰ ਦਿੱਤਾ ਸੀ ਕਿ ਪਾਰਟੀ ਵਿੱਚ ਵੱਡੀ ਪੱਧਰ 'ਤੇ ਬਗ਼ਾਵਤ ਸ਼ੁਰੂ ਹੋ ਗਈ ਹੈ ਅਤੇ ਢੀਂਡਸਾ ਤੋਂ ਬਾਅਦ ਹੁਣ ਇਹ ਚੰਗਿਆੜੀ ਮਾਝੇ ਤੋਂ ਭੜਕੇਗੀ।