• Home
  • ..ਜਦੋਂ ਦਿਹਾੜੀਦਾਰ ਬਣ ਗਿਆ ਕਰੋੜਪਤੀ…!

..ਜਦੋਂ ਦਿਹਾੜੀਦਾਰ ਬਣ ਗਿਆ ਕਰੋੜਪਤੀ…!

ਚੰਡੀਗੜ••, (ਖ਼ਬਰ ਵਾਲੇ ਬਿਊਰੋ): ਪੰਜਾਬ ਸਰਕਾਰ ਦੀ ਲਾਟਰੀ 'ਰਾਖੀ ਬੰਪਰ-2018' ਨੇ ਜ਼ਿਲ•ਾ ਸੰਗਰੂਰ ਦੇ ਪਿੰਡ ਮੰਡਵੀ ਦੇ ਇਕ ਦਿਹਾੜੀਦਾਰ ਨੂੰ 'ਕਰੋੜਪਤੀ' ਬਣਾ ਦਿੱਤਾ ਹੈ।। 29 ਅਗਸਤ ਨੂੰ ਕੱਢੇ ਗਏ ਡਰਾਅ ਵਿਚ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ ਵਿਚੋਂ ਟਿਕਟ ਨੰਬਰ ਬੀ-660446 ਜ਼ਿਲ•ਾ ਸੰਗਰੂਰ ਵਾਸੀ ਮਨੋਜ ਕੁਮਾਰ ਪੁੱਤਰ ਹਵਾ ਰਾਮ ਨੇ ਖ਼ਰੀਦੀ ਸੀ।।
ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦਸਿਆ ਕਿ ਮਨੋਜ ਕੁਮਾਰ ਨੇ ਅੱਜ ਲਾਟਰੀ ਵਿਭਾਗ ਦੇ ਡਾਇਰੈਕਟਰ ਟੀ.ਪੀ.ਐਸ ਫੂਲਕਾ ਨੂੰ ਮਿਲ ਕੇ ਆਪਣੀ ਇਨਾਮੀ ਟਿਕਟ ਦਾ ਕਲੇਮ ਕੀਤਾ ਅਤੇ ਟਿਕਟ ਦਸਤਾਵੇਜ਼ਾਂ ਸਮੇਤ ਵਿਭਾਗ ਦੇ ਦਫਤਰ ਵਿਚ ਜਮ•ਾਂ ਕਰਵਾਈ।। ਸ੍ਰੀ ਫੂਲਕਾ ਨੇ ਭਰੋਸਾ ਦਿੱਤਾ ਕਿ ਇਨਾਮੀ ਰਕਮ ਦੀ ਅਦਾਇਗੀ ਜਲਦ ਕਰ ਦਿੱਤੀ ਜਾਵੇਗੀ।।
ਮਨੋਜ ਨੇ ਦੱਸਿਆ ਕਿ ਉਹ ਇਕ ਦਿਹਾੜੀਦਾਰ ਮਜ਼ਦੂਰ ਹੈ ਅਤੇ ਉਸ ਨੇ ਟਿਕਟ ਵੀ ਉਧਾਰ ਪੈਸੇ ਲੈ ਕੇ ਜ਼ਿਲ•ਾ ਸੰਗਰੂਰ ਦੇ ਇਕ ਡਾਕਘਰ ਤੋਂ ਖ਼ਰੀਦੀ ਸੀ।।