• Home
  • ਅਦਾਲਤ ਵਲੋਂ ਰਾਕੇਸ਼ ਅਸਥਾਨਾ ਨੂੰ ਝਟਕਾ-ਜਾਂਚ ਦਾ ਸਾਹਮਣਾ ਕਰਨਾ ਪਵੇਗਾ

ਅਦਾਲਤ ਵਲੋਂ ਰਾਕੇਸ਼ ਅਸਥਾਨਾ ਨੂੰ ਝਟਕਾ-ਜਾਂਚ ਦਾ ਸਾਹਮਣਾ ਕਰਨਾ ਪਵੇਗਾ

ਨਵੀਂ ਦਿੱਲੀ : ਦਿੱਲੀ ਹਾਈਕੋਰਟ ਦੀ ਉਸ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਗਿਆ ਹੈ ਜਿਸ ਵਿੱਚ ਸੀ ਬੀ ਆਈ ਦੇ ਦੂਜੇ ਨੰਬਰ ਦੇ ਅਧਿਕਾਰੀ ਰਾਕੇਸ਼ ਅਸਥਾਨਾ ਨੇ ਅਪੀਲ ਕੀਤੀ ਸੀ ਕਿ ਉਨਾਂ ਵਿਰੁਧ ਜਾਂਚ ਰੋਕੀ ਜਾਵੇ। ਅਦਾਲਤ ਨੇ ਅਸਥਾਨਾ ਨੂੰ ਝਟਕਾ ਦਿੰਦਿਆਂ ਕਿਹਾ ਕਿ ਉਨਾਂ ਨੂੰ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਅਦਾਲਤ ਨੇ ਸੀ ਬੀ ਆਈ ਨੂੰ ਹਦਾਇਤ ਦਿੱਤੀ ਹੈ ਕਿ ਉਹ 10 ਹਫਤਿਆਂ ਦੇ ਅੰਦਰ ਅੰਦਰ ਜਾਂਚ ਪੂਰੀ ਕਰੇ।