• Home
  • 6 ਸਾਲਾ ਬੱਚੀ ਦੇ ਸਕੂਲ ਵਿਚ ਲੱਗਿਆ ਟੀਕਾ, ਅਗਲੇ ਦਿਨ ਮੌਤ

6 ਸਾਲਾ ਬੱਚੀ ਦੇ ਸਕੂਲ ਵਿਚ ਲੱਗਿਆ ਟੀਕਾ, ਅਗਲੇ ਦਿਨ ਮੌਤ

ਬਠਿੰਡਾ: ਸਥਾਨਕ ਸ਼ਹਿਰ ਦੇ ਇੱਕ ਸਕੂਲ ਵਿਚ ਬੀਤੀ 4 ਮਈ ਨੂੰ 6 ਸਾਲਾ ਬੱਚੀ ਦੇ ਲੱਗੇ ਸੀਐਮਆਰ ਟੀਕੇ ਕਾਰਨ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ। ਇਸ ਘਟਨਾ ਦੀ ਡਿਪਟੀ ਕਮਿਸ਼ਨਰ ਜਿਵੇਂ ਹੀ ਸੂਚਨਾ ਮਿਲੀ ਉਸੇ ਦੌਰਾਨ ਸਿਵਲ ਸਰਜਨ, ਹਸਪਤਾਲ ਦੇ ਸਟਾਫ਼ ਤੇ ਸਕੂਲ ਦੇ ਸਟਾਫ਼ ਨਾਲ ਹਸਪਤਾਲ ਵਿੱਚ ਮੀਟਿੰਗ ਕਰ ਕੇ ਮਾਮਲੇ ਦਾ ਜਾਇਜ਼ਾ ਲਿਆ ਗਿਆ। ਦੂਜੇ ਪਾਸੇ ਸਕੂਲ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਗੁਰਨੂਰ ਨੂੰ 4 ਮਈ ਨੂੰ ਟੀਕਾ ਲੱਗਿਆ ਸੀ ਅਤੇ ਅਗਲੇ ਦਿਨ ਸਕੂਲ ਆਈ ਸੀ ਪਰ ਉਸ ਦਿਨ ਉਸ ਦੀ ਸਿਹਤ ਖ਼ਰਾਬ ਸੀ। ਉਨ੍ਹਾਂ ਮੰਨਿਆ ਕਿ ਟੀਕੇ ਦੇ ਰਿਐਕਸ਼ਨ ਕਰਕੇ ਬੱਚੀ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਗਈ। ਅਜਿਹਾ ਪਹਿਲਾਂ ਵੀ ਕੇਸ ਸਾਹਮਣੇ ਆਏ ਹਨ ਕਿ ਟੀਕਾ ਲੱਗਣ ਮਗਰੋਂ ਬੱਚਿਆਂ ਦੀ ਸਿਹਤ ਵਿਗੜੀ ਹੈ।