• Home
  • 6 ਮਹੀਨੇ ਦੀ ਗਰਭਵਤੀ ਨੇ ਕੀਤੀ ਆਤਮ ਹੱਤਿਆ

6 ਮਹੀਨੇ ਦੀ ਗਰਭਵਤੀ ਨੇ ਕੀਤੀ ਆਤਮ ਹੱਤਿਆ

ਮੋਹਾਲੀ- (ਖ਼ਬਰ ਵਾਲੇ ਬਿਊਰੋ) ਸਥਾਨਕ ਸ਼ਹਿਰ ਵਿਖੇ ਆਪਣੇ ਪਤੀ ਤੋਂ ਦੁਖੀ ਹੋ ਕਿ ਇੱਕ 6 ਮਹੀਨੇ ਦੀ ਗਰਭਵਤੀ ਮਹਿਲਾ ਨੇ ਫਾਹਾ ਲਾ ਕੇ ਆਤਮ ਹੱਤਿਆ ਕਰ ਲੈਣ ਦੀ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਰਜਨੀ ਆਪਣੇ ਪਤੀ ਨਾਲ ਮੋਹਾਲੀ ਦੇ ਫ਼ੇਜ਼-7 ‘ਚ ਇੱਕ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ। । ਰਜਨੀ ਦੇ ਵਿਆਹ ਹੋਏ ਨੂੰ ਕਰੀਬ 8 ਸਾਲ ਹੋ ਗਏ ਸਨ ਅਤੇ ਉਹ 8 ਸਾਲ ਬਾਅਦ ਗਰਭਵਤੀ ਹੋਈ ਸੀ। ਦੂਜੇ ਪਾਸੇ ਮ੍ਰਿਤਕ ਰਜਨੀ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਪਵਨ ਚੰਦੇਲ ਉਸ ਨੂੰ ਹਮੇਸ਼ਾ ਹੀ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ, ਜਿਸ ਕਾਰਨ ਉਸ ਨੇ ਫਾਹਾ ਲੈ ਆਤਮ ਹੱਤਿਆ ਕਰ ਲਈ। ਜਿਵੇਂ ਪਵਨ ਨੂੰ ਇਸ ਘਟਨਾ ਦੀ ਖ਼ਬਰ ਮਿਲੀ ਉਹ ਫ਼ਰਾਰ ਹੋ ਗਿਆ। ਪਵਨ ਚੰਦੇਲ ਸਾਫ਼ਟਵੇਅਰ ਇੰਜੀਨੀਅਰ ਹੈ ਅਤੇ ਇੱਕ ਆਈ.ਟੀ. ਕੰਪਨੀ ‘ਚ ਕੰਮ ਕਰਦਾ ਹੈ। ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।