• Home
  • ਬਿੱਗ ਬੌਸ ਵਾਲੇ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਪਿਆਰ ਦੀ ਪੀਂਘ ਤੋਂ ਬਾਅਦ ਲੈਣਗੇ ਫੇਰੇ

ਬਿੱਗ ਬੌਸ ਵਾਲੇ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਪਿਆਰ ਦੀ ਪੀਂਘ ਤੋਂ ਬਾਅਦ ਲੈਣਗੇ ਫੇਰੇ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬਿਗ ਬੌਸ ਦੇ 9ਵੇਂ ਸੀਜ਼ਨ 'ਚ ਮਸ਼ਹੂਰ ਹੋਏ ਅਭਿਨੇਤਾ ਯੁਵਿਕਾ ਚੌਧਰੀ ਅਤੇ ਟੀ. ਵੀ. ਸਟਾਰ ਪ੍ਰਿੰਸ ਨਰੂਲਾ ਜਿਹੜੇ ਕਰੀਬ ਤਿੰਨ ਸਾਲ ਪਹਿਲਾਂ ਪਿਆਰ ਦੀ ਦੁਨੀਆਂ 'ਚ ਉਡਾਰੀਆਂ ਮਾਰਨ ਲੱਗੇ ਸਨ, ਹੁਣ 12 ਅਕਤੂਬਰ ਨੂੰ ਮੁੰਬਈ ਵਿਖੇ ਵਿਆਹ ਬੰਧਨ 'ਚ ਬੱਝਣ ਜਾ ਰਹੇ ਹਨ।
'ਖ਼ਬਰ ਵਾਲੇ ਡਾਟ ਕਾਮ' ਕੋਲ ਉਨਾਂ ਦੇ ਵਿਆਹ ਦੇ ਸੱਦਾ ਪੱਤਰ ਦੀਆਂ ਤਸਵੀਰਾਂ ਹਨ ਜੋ ਕਿ ਕਲਾ ਦਾ ਇਕ ਨਮੂਨਾ ਹੈ। ਜਿਸ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਕਿਸੇ ਕਲਾਕਾਰ ਦਿਮਾਗ ਨੇ ਡਿਜ਼ਾਇਨ ਕੀਤਾ ਹੈ।
ਖ਼ਬਰ ਵਾਲੇ ਡਾਟ ਕਾਮ ਨਾਲ ਗੱਲਬਾਤ ਕਰਦਿਆਂ ਜੋੜੀ ਨੇ ਦਸਿਆ ਕਿ 10 ਅਕਤੂਬਰ ਨੂੰ ਰੈਡੀਸਨ ਵਿਖੇ ਮਹਿੰਦੀ ਦੀ ਰਸਮ, 11 ਅਕਤੂਬਰ ਨੂੰ ਗੋਰੇਗਾਓਂ ਦੇ ਲੋਖੰਡੇਵਾਲਾ ਵਿਖੇ ਸੰਗੀਤ ਦੀ ਰਸਮ ਹੋਵੇਗੀ।
ਵਿਆਹ ਦੀ ਰਸਮ ਸਨ-ਐਨ-ਸੈਂਡ ਜੁਹੂ ਵਿਖੇ ਹੋਵੇਗੀ।