• Home
  • ਬੀਸੀਸੀਆਈ ਚੋਣਕਾਰਾਂ ‘ਤੇ ਭੜਕੇ ਹਰਭਜਨ ਸਿੰਘ

ਬੀਸੀਸੀਆਈ ਚੋਣਕਾਰਾਂ ‘ਤੇ ਭੜਕੇ ਹਰਭਜਨ ਸਿੰਘ

ਅਗਰਵਾਲ ਨਾਲ ਹੋਇਆ ਪੱਖਪਾਤ

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਕ੍ਰਿਕਟਰ ਹਰਭਜਨ ਸਿੰਘ ਨੇ ਬੀਸੀਸੀਆਈ ਚੋਣਕਾਰਾਂ 'ਤੇ ਦੋਹਰਾ ਰਵਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ•ਾਂ ਦੇ ਵੱਖ ਵੱਖ ਖਿਡਾਰੀਆਂ ਲਈ ਵੱਖ ਵੱਖ ਨਿਯਮ ਕਿਉਂ ਹਨ? ਹਰਭਜਨ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਏਸ਼ੀਆ ਕੱਪ ਲਈ ਮਿਯੰਕ ਅਗਰਵਾਲ ਦੀ ਚੋਣ ਹੋਣੀ ਚਾਹੀਦੀ ਸੀ ਕਿਉਂਕਿ ਘਰੇਲੂ ਮੈਚਾਂ ਵਿਚ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਉਨ•ਾਂ ਕਿਹਾ ਕਿ ਅਗਰਵਾਲ ਨਾਲ ਪੱਖਪਾਤ ਹੋਇਆ ਹੈ। ਉਨ•ਾ ਕਿਹਾ ਕਿ ਜੇਕਰ ਇੰਨੀਆਂ ਦੌੜਾਂ ਬਣਾਉਣ ਤੋਂ ਬਾਅਦ ਵੀ ਬੱਲੇਬਾਜ਼ ਨੂੰ ਮੌਕਾ ਨਹੀਂ ਮਿਲਦਾ ਤਾਂ ਉਹ ਨਿਰਾਸ਼ ਤਾਂ ਹੋਵੇਗਾ ਹੀ ਤੇ ਉਸ ਨਿਰਾਸ਼ਤਾ ਦਾ ਅਸਰ ਉਸ ਦੀ ਖੇਡ 'ਤੇ ਪਵੇਗਾ। ਉਨ•ਾਂ ਦਸਿਆ ਕਿ ਘਰੇਲੂ ਸੀਜ਼ਨ ਵਿਚ ਮਿਯੰਕ ਅਗਰਵਾਲ ਨੇ ਸੱਭ ਤੋਂ ਵੱਧ 2141 ਦੌੜਾਂ ਬਣਾਈਆਂ ਹਨ। ਇਸ ਦੇ ਬਾਵਜੂਦ ਵੀ ਉਸ ਦੀ ਚੋਣ ਨਾ ਹੋਣਾ ਮੰਦਭਾਗਾ ਹੈ।