• Home
  • ਨਵਜੋਤ ਸਿੱਧੂ ਤੋਂ ਬਾਅਦ ਓਪੀ ਸੋਨੀ ਨੇ ਦਿੱਤੇ ਬਗਾਵਤ ਦੇ ਸੰਕੇਤ -ਕਿਹਾ ਅਫ਼ਸਰਸ਼ਾਹੀ ਮੰਤਰੀਆਂ ਤੇ ਭਾਰੂ

ਨਵਜੋਤ ਸਿੱਧੂ ਤੋਂ ਬਾਅਦ ਓਪੀ ਸੋਨੀ ਨੇ ਦਿੱਤੇ ਬਗਾਵਤ ਦੇ ਸੰਕੇਤ -ਕਿਹਾ ਅਫ਼ਸਰਸ਼ਾਹੀ ਮੰਤਰੀਆਂ ਤੇ ਭਾਰੂ

ਲੁਧਿਆਣਾ :-ਪੰਜਾਬ ਸਰਕਾਰ ਚ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਮੁੱਖ ਮੰਤਰੀ ਵਿਰੁੱਧ ਬਗਾਵਤ ਕਰਨ ਤੋਂ ਬਾਅਦ ਅੱਜ ਕੈਬਨਿਟ ਮੰਤਰੀ ਓਪੀ ਸੋਨੀ ਨੇ ਵੀ ਆਪਣੀ ਭੜਾਸ ਕੱਢਕੇ ਇਹ ਸੰਕੇਤ ਦੇ ਦਿੱਤੇ ਹਨ ਕਿ ਉਹ ਆਉਣ ਵਾਲੇ ਦਿਨਾਂ ਚ ਸਿੱਧੂ ਖੇਮੇ ਚ ਜਾ ਸਕਦੇ ਹਨ।
ਓ ਪੀ ਸੋਨੀ ਨੇ ਇਸ ਸਮੇਂ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਭਾਵੇਂ ਮੁੱਖ ਮੰਤਰੀ ਦੇ ਵਿਰੁੱਧ ਤਾਂ ਕੁਝ ਨਹੀਂ ਬੋਲੇ ਪਰ ਇਹ ਕਹਿ ਦਿੱਤਾ ਕਿ ਪੰਜਾਬ ਚ ਅਫ਼ਸਰਸ਼ਾਹੀ ਮੰਤਰੀਆਂ ਤੇ ਭਾਰੂ ਹੈ ।
ਓ ਪੀ ਸੋਨੀ ਅੱਜ ਲੁਧਿਆਣਾ ਦੇ ਸਰਕਾਰੀ ਕਾਲਜ ( ਲੜਕੀਆਂ ) ਦੇ ਇੱਕ ਸਮਾਗਮ ਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ । ਓਪੀ ਸੋਨੀ ਨੇ ਇਸ ਸਮੇਂ ਮੁੱਖ ਮੰਤਰੀ ਦੀ ਅਫ਼ਸਰਸ਼ਾਹੀ ਤੇ ਸਿੱਧੇ ਹਮਲੇ ਕਰਦਿਆਂ ਕਿਹਾ ਕਿ ਉਹ ਕਿਸੇ ਅਫ਼ਸਰ ਤੋਂ ਨਹੀਂ ਡਰਦੇ ਅਤੇ ਨਾ ਹੀ ਡਰਨਗੇ ਕਿਉਂ ਨਾ ਉਹ ਮੁੱਖ ਮੰਤਰੀ ਦਾ ਚੀਫ ਸਕੱਤਰ ਸੁਰੇਸ਼ ਕੁਮਾਰ ਕਿਉਂ ਨਾ ਹੋਵੇ ।
ਨਵਜੋਤ ਸਿੱਧੂ ਦੇ ਵਿਭਾਗ ਬਦਲਣ ਤੇ ਸੋਨੀ ਨੇ ਕਿਹਾ ਕਿ ਸਿੱਧੂ ਸਾਹਿਬ ਮੇਰੇ ਵੱਡੇ ਭਰਾ ਹਨ, ਇਸ ਲਈ ਇਸ ਬਾਰੇ ਉਹ ਕੁਝ ਨਹੀਂ ਕਹਿਣਗੇ । ਇਸ ਸਮੇਂ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਪਹਿਲੇ ਸਿੱਖਿਆ ਵਿਭਾਗ ਦੀਆਂ ਕੀਤੀਆਂ ਪ੍ਰਾਪਤੀਆਂ ਬਾਰੇ ਵੀ ਪੱਤਰਕਾਰਾਂ ਨੂੰ ਦੱਸਿਆ ਅਤੇ ਕਿਹਾ ਕਿ ਉਹ ਨਵਜੋਤ ਸਿੱਧੂ ਵਾਂਗ ਪੇਸ਼ ਨਹੀਂ ਕਰ ਸਕੇ ।

ਦੱਸਣਯੋਗ ਹੈ ਕਿ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਤਬਦੀਲ ਕਰਕੇ ਮੈਡੀਕਲ ਸਿੱਖਿਆ ਵਿਭਾਗ ਦੇ ਮੰਤਰੀ ਬਣਾਏ ਓਪੀ ਸੋਨੀ ਨੂੰ ਵੀ ਆਪਣਾ ਵਿਭਾਗ ਖੁਸ਼ਣ ਤੇ ਇਤਰਾਜ਼ ਹੈ । ਸਿੱਖਿਆ ਮੰਤਰੀ ਨੇ ਇਹ ਵੀ ਇਸ਼ਾਰਿਆਂ ਚ ਦੱਸ ਦਿੱਤਾ ਹੈ ਕਿ ਉਸ ਦੇ ਪਹਿਲੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਉਸ ਤੇ ਭਾਰੂ ਰਹੇ ਹਨ ਅਤੇ ਕ੍ਰਿਸ਼ਨ ਕੁਮਾਰ ਨੂੰ ਮੁੱਖ ਮੰਤਰੀ ਦੇ ਚੀਫ ਸਕੱਤਰ ਵੱਲੋਂ ਉਸ ਦੇ ਵਿਰੋਧ ਦੇ ਬਾਵਜੂਦ ਵੀ ਨਿਯੁਕਤ ਕੀਤਾ ਹੋਇਆ ਸੀ ।