• Home
  • ਭਾਰਤ ਨੇ ਮੰਨਿਆ ਮਿਗ- 21ਜਵਾਬੀ ਕਾਰਵਾਈ ਚ ਹੋਇਆ ਹਾਦਸਾਗ੍ਰਸਤ ਤੇ ਉਸ ਦਾ ਪਾਇਲਟ ਲਾਪਤਾ! ਪਾਕਿਸਤਾਨੀ ਜਹਾਜ਼ ਸੁੱਟਣ ਦਾ ਵੀ ਕੀਤਾ ਦਾਅਵਾ

ਭਾਰਤ ਨੇ ਮੰਨਿਆ ਮਿਗ- 21ਜਵਾਬੀ ਕਾਰਵਾਈ ਚ ਹੋਇਆ ਹਾਦਸਾਗ੍ਰਸਤ ਤੇ ਉਸ ਦਾ ਪਾਇਲਟ ਲਾਪਤਾ! ਪਾਕਿਸਤਾਨੀ ਜਹਾਜ਼ ਸੁੱਟਣ ਦਾ ਵੀ ਕੀਤਾ ਦਾਅਵਾ

ਨਵੀਂ ਦਿੱਲੀ : ਬੀਤੀ ਕੱਲ ਰਾਤ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੀ ਅੱਤਵਾਦੀ ਜਥੇਬੰਦੀ ਜੈਸ਼ ਏ  ਮੁਹੰਮਦ ਦੇ   ਤਬਾਹ ਕੀਤੇ ਗਏ  ਕੈਂਪਾਂ ਤੋਂ ਬਾਅਦ ਬੁਖਲਾਏ ਹੋਏ ਪਾਕਿਸਤਾਨ ਨੇ ਅੱਜ ਸਵੇਰੇ ਭਾਰਤ ਅੰਦਰ ਦਾਖਲ ਹੋ ਕੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ  ਤਾਂ ਇਸ ਦੇ ਤੁਰੰਤ ਬਾਅਦ ਹੀ ਭਾਰਤੀ ਹਵਾਈ ਸੈਨਾ ਨੇ ਜਵਾਬੀ ਕਾਰਵਾਈ ਕੀਤੀ ,ਜਿਸ ਵਿੱਚ ਪਾਕਿਸਤਾਨ ਦੇ ਇੱਕ ਐੱਫ 16 ਲੜਾਕੂ ਜਹਾਜ਼ ਨੂੰ ਸੁੱਕਣ ਦਾ ਦਾਅਵਾ ਕਰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ  ਭਾਰਤ ਦੀ ਹਵਾਈ ਸੈਨਾ ਨੇ ਪਾਕਿਸਤਾਨ ਦੀ ਨਾਪਾਕ  ਹਰਕਤ ਦਾ ਮੂੰਹ ਤੋੜ ਜਵਾਬ ਦਿੱਤਾ ਹੈ । ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਸਮੇਂ ਸਪੱਸ਼ਟ ਕੀਤਾ ਕਿ ਇਸ ਦੌਰਾਨ ਭਾਰਤ ਦੇ ਮਿਗ -21ਦਾ ਨਕਸ਼ਾਨ ਹੋਇਆ ਹੈ ਅਤੇ ਇੱਕ ਪਾਇਲਟ ਵੀ ਲਾਪਤਾ ਹੈ ।ਉਨ੍ਹਾਂ ਪਾਕਿਸਤਾਨ ਵੱਲੋਂ ਭਾਰਤ ਦੇ ਫੌਜੀ ਟਿਕਾਣਿਆਂ ਤੇ ਹਮਲੇ ਕਰਨ ਦੀ ਕੋਸ਼ਿਸ਼ ਦਾ ਪਾਕਿਸਤਾਨੀ ਹਵਾਈ ਸੈਨਾ ਦਾ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ।