• Home
  • ਇਮਰਾਨ ਨੇ ਵਧਾਇਆ ਦੋਸਤੀ ਦਾ ਹੱਥ-ਕਿਹਾ, ਦੁਨੀਆਂ ਚੰਨ ‘ਤੇ ਪਹੁੰਚ ਗਈ ਤੇ ਅਸੀਂ ਕਸ਼ਮੀਰ ‘ਤੇ ਖੜੇ ਹਾਂ

ਇਮਰਾਨ ਨੇ ਵਧਾਇਆ ਦੋਸਤੀ ਦਾ ਹੱਥ-ਕਿਹਾ, ਦੁਨੀਆਂ ਚੰਨ ‘ਤੇ ਪਹੁੰਚ ਗਈ ਤੇ ਅਸੀਂ ਕਸ਼ਮੀਰ ‘ਤੇ ਖੜੇ ਹਾਂ

ਕਰਤਾਰਪੁਰ ਸਾਹਿਬ : ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਮਰਾਨ ਖਾਨ ਨੇ ਭਾਰਤ ਵਲ ਦੋਸਤੀ ਦਾ ਹੱਥ ਵਧਾਉਂਦਿਆਂ ਕਿਹਾ ਕਿ ਅਗਰ ਭਾਰਤ ਇੱਕ ਕਦਮ ਅੱਗੇ ਆਏਗਾ ਤਾਂ ਪਾਕਿਸਤਾਨ ਦੋ ਕਦਮ ਅੱਗੇ ਆਏਗਾ।
ਉਨਾਂ ਕਿਹਾ ਕਿ ਅੱਜ ਸਿੱਖਾਂ ਦੇ ਮੂੰਹ 'ਤੇ ਉਹ ਖ਼ੁਸ਼ੀ ਦਿਖਾਈ ਦੇ ਰਹੀ ਹੈ ਜਿਹੜੀ ਮੁਸਲਮਾਨ ਨੂੰ ਮਦੀਨੇ ਜਾ ਕੇ ਮਿਲਦੀ ਹੈ।
ਇਮਰਾਨ ਨੇ ਕਿਹਾ ਕਿ ਲੋਕ ਚੰਨ 'ਤੇ ਪਹੁੰਚ ਗਏ ਹਨ ਪਰ ਭਾਰਤ ਤੇ ਪਾਕਿਸਤਾਨ ਕਸ਼ਮੀਰ ਮਸਲੇ 'ਤੇ ਹੀ ਖੜੇ ਹਨ ਤੇ ਇਸ ਤਰਾਂ ਦਾ ਕੋਈ ਮਸਲਾ ਨਹੀਂ ਹੈ ਜਿਹੜਾ ਹੱਲ ਨਾ ਹੋ ਸਕਦਾ ਹੋਵੇ।


ਇਮਰਾਨ ਨੇ ਇਸ ਵੇਲੇ ਹਲਕੀ ਫੁਲਕੀ ਗੱਲਬਾਤ ਰਾਹੀਂ ਨਵਜੋਤ ਸਿੰਘ ਸਿੱਧੂ ਦੀ ਪ੍ਰਸ਼ੰਸਾ ਵੀ ਕੀਤੀ ਤੇ ਇੱਕ ਹੋ ਜਾਣ ਲਈ ਵਾਰ ਵਾਰ ਭਾਰਤ ਨੂੰ ਸੱਦਾ ਦਿੱਤਾ। ਉਨਾਂ ਚੀਨ, ਜਰਮਨੀ ਤੇ ਫਰਾਂਸ ਦੀ ਉਦਹਾਰਨ ਵੀ ਦਿੱਤੀ।
ਉਨਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਕਦੇ ਵੀ ਯੁੱਧ ਬਾਰੇ ਸੋਚ ਵੀ ਨਹੀਂ ਸਕਦੇ ਕਿਉਂਕਿ ਦੋਵੇਂ ਐਟਮੀ ਸ਼ਕਤੀਆਂ ਹਨ। ਇਸ ਲਈ ਲੋੜ ਹੈ ਕਿ ਪਿਆਰ ਨਾਲ ਅੱਗੇ ਵਧਿਆ ਜਾਵੇ।