• Home
  • ਬਿਆਸ ਦਰਿਆ ਦੇ ਬੰਨ ‘ਚ ਪਿਆ ਪਾੜ, ਫਸਲ ਡੁੱਬੀ

ਬਿਆਸ ਦਰਿਆ ਦੇ ਬੰਨ ‘ਚ ਪਿਆ ਪਾੜ, ਫਸਲ ਡੁੱਬੀ

ਸੁਲਤਾਨਪੁਰ ਲੋਧੀ, (ਖ਼ਬਰ ਵਾਲੇ ਬਿਊਰੋ): ਪਹਾੜਾਂ ਤੇ ਮੈਦਾਨੀ ਇਲਾਕਿਆਂ 'ਚ ਲਗਾਤਾਰ ਹੋਈ ਬਾਰਸ਼ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਹਾੜਾਂ 'ਚ ਪਾਣੀ ਦਾ ਵਹਾਅ ਵਧਣ ਕਾਰਨ ਨਦੀਆਂ ਨੇ ਮੈਦਾਨੀ ਖੇਤਰਾਂ 'ਚ ਦਹਿਸ਼ਤ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਤਾਜ਼ਾ ਵਾਕਿਆ ਸੁਲਤਾਨ ਪੁਰ ਲੋਧੀ ਹਲਕੇ ਦਾ ਹੈ ਜਿਥੇ ਮੰਡ ਖੇਤਰ ਦੇ ਪਿੰਡ ਆਹਲੀ ਕਲਾਂ ਨੇੜੇ ਦਰਿਆ ਬਿਆਸ 'ਤੇ ਬਣਾਏ ਐਡਵਾਂਸ ਬੰਨ 'ਚ ਪਾੜ ਪੈ ਗਿਆ ਹੈ ਜਿਸ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਡੁੱਬਣੀ ਸ਼ੁਰੂ ਹੋ ਗਈ ਹੈ। ਸੰਤ ਸੀਚੇਵਾਲ ਵੱਲੋਂ ਆਪਣੇ ਸੇਵਕਾਂ ਅਤੇ ਇਲਾਕਾ ਨਿਵਾਸੀਆਂ ਨਾਲ ਪਾੜ ਨੂੰ ਬੰਦ ਕਰਨ ਲਈ ਕਾਰ ਸੇਵਾ ਜੰਗੀ ਪੱਧਰ 'ਤੇ ਜਾਰੀ ਹੈ।ਪ੍ਰਸ਼ਾਸਨ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ ਤੇ ਪ੍ਰਸ਼ਾਸਨਿਕ ਅÎਧਿਕਾਰੀ ਵੀ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲ ਰਹੇ ਹਨ।