• Home
  • ਜੰਡਿਆਆਲਾ ਗੁਰੂ ਚ ਕਾਂਗਰਸ ਨੂੰ ਝਟਕਾ ਕਾਂਗਰਸੀ “ਹੇਰ ਪਰਿਵਾਰ” ਅਕਾਲੀ ਦਲ ‘ਚ ਸ਼ਾਮਲ – 23 ਮਈ ਆਈ, ਕਾਂਗਰਸ ਗਈ :-ਮਜੀਠੀਆ

ਜੰਡਿਆਆਲਾ ਗੁਰੂ ਚ ਕਾਂਗਰਸ ਨੂੰ ਝਟਕਾ ਕਾਂਗਰਸੀ “ਹੇਰ ਪਰਿਵਾਰ” ਅਕਾਲੀ ਦਲ ‘ਚ ਸ਼ਾਮਲ – 23 ਮਈ ਆਈ, ਕਾਂਗਰਸ ਗਈ :-ਮਜੀਠੀਆ

ਜੰਡਿਆਲਾ ਗੁਰੂ, 29 ਅਪ੍ਰੈਲ- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਬੀਬੀ ਜਗੀਰ ਕੌਰ ਦੀ ਚੋਣ ਮੁਹਿੰਮ ਨੂੰ ਅਜ ਉਸ ਸਮੇ ਭਾਰੀ ਬਲ ਮਿਲਿਆ ਜਦ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਭਗਵਾਨਸਰ ਤੋਂ ਕਾਂਗਰਸ ਪਾਰਟੀ ਨਾਲ ਸੰਬੰਧਿਤ “ਹੇਰ ਪਰਿਵਾਰ“ ਨੇ ਅੱਜ ਆਪਣੇ ਪਰਿਵਾਰਕ ਮੈਂਬਰਾਂ ਅਤੇ ਹਮਾਇਤੀਆਂ ਸਮੇਤ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਡਾ: ਦਲਬੀਰ ਸਿੰਘ ਵਰਕਾ ਦੀ ਪ੍ਰੇਰਣਾ ਸਦਕਾ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਰਣਬੀਰ ਸਿੰਘ ਹੇਰ ਅਤੇ ਦਰਜਨਾਂ ਪਰਿਵਾਰਾਂ ਨੂੰ ਸ: ਮਜੀਠੀਆ ਨੇ ਸਿਰੋਪਾਓ ਦੇ ਕੇ ਪਾਰਟੀ 'ਚ ਸਵਾਗਤ ਕੀਤਾ। ਇਸ ਮੌਕੇ ਸ: ਮਜੀਠੀਆ ਨੇ 23 ਮਈ ਆਈ ਕਾਂਗਰਸ ਗਈ ਦਾ ਨਾਅਰਾ ਦਿਤਾ। ਉਹਨਾਂ ਕਿਹਾ ਕਿ ਅਜ ਦੀ ਲੜਾਈ ਕਾਂਗਰਸ ਦੇ ਉਸ ਮੁਖ ਮੰਤਰੀ ਨਾਲ ਹੈ ਜਿਸ ਨੇ ਪੰਜਾਬ ਦੇ ਕਿਸਾਨਾਂ, ਦਲਿਤ ਭਰਾਵਾਂ, ਵਪਾਰੀਆਂ ਅਤੇ ਮਜਦੂਰਾਂ ਦੇ ਹੱਕ ਲਈ ਲੜਾਈ ਹੈ। ਉਹਨਾਂ ਕਿਹਾ ਕਿ ਜਿਸ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਹੋਵੇ, ਜਿਸ ਦੇ ਹੱਥ ਦਿਲੀ ਦੇ ਹਜਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗਿਆ ਹੋਵੇ ਅਤੇ ਜਿਸ ਦੇ ਮੁਖ ਮੰਤਰੀ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਗੁਰੂ ਸਾਹਿਬ ਦੇ ਚਰਨਾਂ ਦੀ ਸੌਹ ਖਾ ਕੇ ਮੁਕਰਦਿਆਂ ਲੋਕਾਂ ਨਾਲ ਧੋਖਾ ਕੀਤਾ ਹੋਵੇ ਉਸ ਪਾਰਟੀ ਤੋਂ ਪੰਜਾਬ ਦੇ ਲੋਕ ਕੀ ਆਸ ਰਖ ਸਕਦੇ ਹਨ। ਕਾਂਗਰਸ ਨੇ ਨਾ ਕਿਸਾਨਾਂ ਦਾ 90 ਹਜਾਰ ਕਰੋੜ ਕਰਜਾ ਮੁਆਫ ਕੀਤਾ , ਨਾ ਘਰਘਰ ਨੌਕਰੀ ਦਾ ਵਾਅਦਾ ਪੂਰਾ ਕੀਤਾ, ਸਗੋਂ ਬੇਅੰਤ ਸਿੰਘ ਦੇ ਪੋਤਰੇ ਤੋਂ ਬਿਨਾ ਕਿਸੇ ਨੂੰ ਨੋਕਰੀ ਨਹੀਂ ਦਿਤੀ। ਵਿਦਿਆਰਥੀਆਂ ਮੁਫਤ ਕਿਤਾਬਾਂ ਅਤੇ ਫਰਦੀਆਂ ਤਾਂ ਕੀ ਮਿਲਣੀਆਂ ਸਨ ਬਲਕਿ 800 ਸਕੂਲ ਬੰਦ ਕਰਦਿਤੇ ਗਏ ਹਨ। ਉਹਨਾਂ ਕਿਹਾ ਕਿ ਸਰਕਾਰ ਹਰ ਫਰੰਟ 'ਤੇ ਫੇਲ ਹੋਗਈ ਹੈ। ਲੋਕਾਂ ਵਲੋਂ ਪੁਛੇ ਜਾ ਰਹੇ ਸਵਾਲਾਂ ਕਾਰਨ ਜਮੀਨ ਖਿਸਕਦੀ ਦੇਖ ਕਾਂਗਰਸ ਦਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਵਜੀਰਾਂ ਤੇ ਵਿਧ;ਇਕਾਂ ਨੂੰ ਦਬਕੇ ਮਾਰਨ 'ਤੇ ਹੋਇਆ ਹੈ। ਉਹਨਾਂ ਕਿਹਾ ਕਿ ਕਈ ਕਾਂਗਰਸੀ ਪਿਆਸੇ ਹੋਏ ਫਿਰਦੇ ਹਨ ਤੇ ਕੀ ਮਿਸ਼ਨ 13 ਕਾਮਯਾਬ ਨਾ ਹੋਣ 'ਤੇ ਮੁਖ ਮੰਤਰੀ ਅਸਤੀਫਾ ਦੇਵੇਗਾ?। ਇਸ ਮੌਕੇ ਉਨਾਂ ਨਾਲ ਡਾ: ਦਲਬੀਰ ਸਿੰਘ ਵੇਰਕਾ, ਬਲਜੀਤ ਸਿੰਘ ਜਲਾਲ ਉਸਮਾ, ਅਮਰਜੀਤ ਸਿੰਘ ਬੰਡਾਲਾ, ਬਿਕਰਮਜੀਤ ਸਿੰਘ ਕੋਟਲਾ, ਰਾਵਿੰਦਰਪਾਲ ਸਿੰਘ ਕੁੱਕੂ ਸਾਬਕਾ ਪ੍ਰਧਾਨ, ਸੰਨੀ ਸ਼ਰਮਾ ਸਾਬਕਾ ਮੀਤ ਪ੍ਰਧਾਨ, ਪਿੰਸੀਪਲ ਨੌਨਿਹਾਲ ਸਿੰਘ, ਗੁਲਜਾਰ ਸਿੰਘ ਧੀਰੇਕੋਟ, ਕਰਤਾਰ ਸਿੰਘ ਹੇਰ, ਸੁਰਿੰਦਰਪਾਲ ਸਿੰਘ ਸੁਰਜਨਸਿੰਘਵਾਲਾ, ਅਮਰਜੀਤ ਸਿੰਘ ਤਲਵੰਡੀ, ਸਰਪੰਚ ਅਮਰੀਕ ਸਿੰਘ, ਸਰਪੰਚ ਸਤਨਾਮ ਸਿੰਘ, ਹਰਦੀਪ ਸਿੰਘ ਹੇਰ, ਹਰਿੰਦਰਪਾਲ ਸਿੰਘ, ਕੁਲਦੀਪ ਸਿੰਘ, ਪ੍ਰੀਕਸ਼ਤ ਸ਼ਰਮਾ, ਸਰੂਪ ਸਿੰਘ ਸੰਤ ਸ਼ਹਿਰੀ ਪ੍ਰਧਾਨ ਅਕਾਲੀ ਜੱਥਾ, ਗੁਰਵਿੰਦਰ ਸਿੰਘ ਦੇਵੀਦਾਸਪੁਰ, ਹਰਭਾਲ ਸਿੰਘ ਦੇਵੀਦਾਸਪੁਰ, ਜਸਵਿੰਦਰ ਸਿੰਘ ਗਹਿਰੀ ਮੰਡੀ, ਆਦਿ ਮੌਜੂਦ ਸਨ।