• Home
  • ਪੰਜਾਬ ਪੁਲਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਨੈੱਟਵਰਕ ਫਸੇ 5 ਨੌਜਵਾਨਾਂ ਨੂੰ ਅਸਲੇ ਸਮੇਤ ਗਿ੍ਰਫ਼ਤਾਰ ਕਰਨ ਦਾ ਕੀਤਾ ਦਾਅਵਾ

ਪੰਜਾਬ ਪੁਲਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਨੈੱਟਵਰਕ ਫਸੇ 5 ਨੌਜਵਾਨਾਂ ਨੂੰ ਅਸਲੇ ਸਮੇਤ ਗਿ੍ਰਫ਼ਤਾਰ ਕਰਨ ਦਾ ਕੀਤਾ ਦਾਅਵਾ

ਐਸ.ਏ.ਐਸ. ਨਗਰ, 31 ਮਾਰਚ
ਅਤਿਵਾਦ ਨੂੰ ਜੜ•ੋ ਖ਼ਤਮ ਕਰਨ ਦੀ ਕੋਸ਼ਿਸ਼ ਤਹਿਤ ਸਟੇਟ ਸਪੈਸ਼ਲ ਅਪਰੇਸ਼ਨਜ਼ ਸੈੱਲ, ਐਸ.ਏ.ਐਸ. ਨਗਰ ਨੇ ਅਤਿਵਾਦੀ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਸਬੰਧੀ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇੱਥੋਂ ਜਾਰੀ ਇਕ ਪ੍ਰੈੱਸ ਰਿਲੀਜ਼ ਵਿੱਚ ਏ.ਆਈ.ਜੀ. ਸਪੈਸ਼ਲ ਸੈੱਲ, ਐਸ.ਏ.ਐਸ. ਨਗਰ ਸ੍ਰੀ ਵਰਿੰਦਰ ਪੌਲ ਸਿੰਘ ਨੇ ਦੱਸਿਆ ਕਿ ਡੀ.ਜੀ.ਪੀ. ਇੰਟੈਲੀਜੈਂਸ, ਪੰਜਾਬ, ਸਟੇਟ ਸਪੈਸ਼ਲ ਅਪਰੇਸ਼ਨਜ਼ ਸੈੱਲ ਸ੍ਰੀ ਵੀ.ਕੇ. ਭਾਵੜਾ ਦੀਆਂ ਹਦਾਇਤਾਂ ਉਤੇ ਕਾਰਵਾਈ ਕਰਦਿਆਂ ਸਪੈਸ਼ਲ ਸੈੱਲ ਨੇ ਅੱਜ ਇਕ ਅਤਿਵਾਦੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਉਨ•ਾਂ ਕਿਹਾ ਕਿ ਇਸ ਸਬੰਧੀ ਹਰਵਿੰਦਰ ਸਿੰਘ ਵਾਸੀ ਪਿੰਡ ਰੈਲੀ, ਸੈਕਟਰ 12 ਪੰਚਕੂਲਾ, ਸੁਲਤਾਨ ਸਿੰਘ ਵਾਸੀ ਪਿੰਡ ਸੈਦਪੁਰਾ ਜ਼ਿਲ•ਾ ਕੁਰੂਕਸ਼ੇਤਰਾ, ਹਰਿਆਣਾ, ਕਰਮਜੀਤ ਸਿੰਘ ਵਾਸੀ ਪਿੰਡ ਰਾਓਕੇ ਕਲਾਂ ਜ਼ਿਲ•ਾ ਮੋਗਾ, ਲਵਪ੍ਰੀਤ ਸਿੰਘ ਵਾਸੀ ਬਾਲੀਆਨ, ਤਹਿਸੀਲ ਧੂਰੀ, ਜ਼ਿਲ•ਾ ਸੰਗਰੂਰ ਅਤੇ ਗੁਰਪ੍ਰੀਤ ਸਿੰਘ ਵਾਸੀ ਮਕਾਨ ਨੰਬਰ 2510 ਸੈਕਟਰ 20 ਸੀ ਚੰਡੀਗੜ• ਨੂੰ ਐਸ.ਏ.ਐਸ. ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ. ਨੇ ਕਿਹਾ ਕਿ ਇਹ ਵਿਅਕਤੀ ਕੁੱਝ ਖ਼ਾਸ ਹਿੰਦੂ ਆਗੂਆਂ ਤੇ ਡੇਰਾ ਸੱਚਾ ਸੌਦਾ ਦੇ ਮੈਂਬਰਾਂ ਦੇ ਕਤਲ ਦੀ ਯੋਜਨਾ ਬਣਾ ਰਹੇ ਸਨ, ਜਿਹੜੇ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਸਨ। ਇਨ•ਾਂ ਵਿਅਕਤੀਆਂ ਨੂੰ ਯੂਰਪ ਵਿੱਚ ਬੈਠੇ ਸ਼ੱਕੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵਰਗਲਾਇਆ ਸੀ। ਉਨ•ਾਂ ਰਾਜ ਦੀ ਫਿਰਕੂ ਸਦਭਾਵਨਾ ਤੇ ਸ਼ਾਂਤੀ ਨੂੰ ਤਹਿਸ ਨਹਿਸ ਕਰਨ ਦੀ ਯੋਜਨਾ ਬਣਾਈ ਸੀ ਅਤੇ ਕਈ ਮੀਟਿੰਗਾਂ ਵੀ ਕੀਤੀਆਂ ਸਨ।
ਸ੍ਰੀ ਵਰਿੰਦਰ ਪੌਲ ਨੇ ਅੱਗੇ ਕਿਹਾ ਇਸ ਸਬੰਧੀ ਐਸ.ਏ.ਐਸ. ਨਗਰ ਵਿੱਚ ਸਪੈਸ਼ਲ ਸੈੱਲ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਹ ਵਿਅਕਤੀ ਇਸ ਸਮੇਂ ਆਪਣੀਆਂ ਕਾਰਵਾਈਆਂ ਲਈ ਫੰਡ ਜੁਟਾ ਰਹੇ ਸਨ ਅਤੇ ਉਨ•ਾਂ ਹਥਿਆਰ ਵੀ ਹਾਸਲ ਕਰ ਲਏ ਸਨ। ਹੁਣ ਉਹ ਜੰਮੂ ਕਸ਼ਮੀਰ ਵਿੱਚ ਹਥਿਆਰਾਂ ਦੀ ਸਿਖਲਾਈ ਦੀ ਯੋਜਨਾ ਬਣਾ ਰਹੇ ਸਨ। ਉਹ ਜੇਲ• ਵਿੱਚ ਬੰਦ ਬੱਬਰ ਖ਼ਾਲਸਾ ਦੇ ਖਾੜਕੂ ਜਗਤਾਰ ਸਿੰਘ ਹਵਾਰਾ ਅਤੇ ਜਰਮਨੀ ਵਿੱਚ ਖਾਲਿਸਤਾਨ ਟਾਈਗਰ ਫੋਰਸ ਦੇ ਸਰਗਰਮ ਮੈਂਬਰ ਰਣਜੀਤ ਸਿੰਘ ਪੱਖੋਕੇ ਦੇ ਵੀ ਸੰਪਰਕ ਵਿੱਚ ਸਨ।
ਏ.ਆਈ.ਜੀ. ਨੇ ਕਿਹਾ ਕਿ ਇਨ•ਾਂ ਪਾਸੋਂ .32 ਬੋਰ ਦੀ ਇਕ ਪਿਸਤੌਲ (ਮੈਗਜ਼ੀਨ ਤੇ ਚਾਰ ਅਣਚੱਲੇ ਰੌਂਦ) ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ 15 ਲੈਟਰ ਪੈਡ ਮਿਲੇ ਹਨ। ਉਨ•ਾਂ ਦੱਸਿਆ ਕਿ ਭਾਰਤ ਤੇ ਵਿਦੇਸ਼ਾਂ ਤੋਂ ਚਲਦੇ ਇਸ ਗਰੋਹ ਦੀ ਸਮੁੱਚੇ ਨੈੱਟਵਰਕ ਅਤੇ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।